ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅਗਲੀ ਸੁਣਵਾਈ 9 ਅਪ੍ਰੈਲ ਨੂੰ, 21 ਮੁਲਜ਼ਮ ਅੱਜ ਵੀਡੀਓ ਕਾਨਫਰੰਸਿੰਗ ਰਹੀਂ ਹੋਏ ਪੇਸ਼ - Moosewala murder case - MOOSEWALA MURDER CASE

🎬 Watch Now: Feature Video

thumbnail

By ETV Bharat Punjabi Team

Published : Apr 5, 2024, 6:21 PM IST

ਮਾਨਸਾ ਵਿਖੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਕੀਲ ਸਤਿੰਦਰ ਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਅੱਜ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜਦ ਮੁਲਜ਼ਮਾਂ ਦੀ ਪੇਸ਼ੀ ਹੋਈ। 25 ਮੁਲਜ਼ਮਾਂ ਵਿੱਚ 21 ਵੀਡੀਓ ਕਾਨਫਰੰਸਿੰਗ ਜਰੀਏ ਪੇਸ਼ ਹੋਏ ਜਦੋਂ ਕਿ ਚਾਰ ਮੁਲਜ਼ਮ ਦੀਪਕ ਮੁੰਡੀ, ਸਚਿਨ ਭਿਵਾਨੀਸ ਸਚਿਨ ਥਾਪਨ ਅਤੇ ਕਪਲ ਪੰਡਤ ਪੇਸ਼ ਨਹੀਂ ਹੋਏ। ਇਹਨਾਂ ਮੁਲਜ਼ਮਾਂ ਦੇ ਅਦਾਲਤ ਵੱਲੋਂ ਪ੍ਰੋਡਕਸ਼ਨ ਵਰੰਟ ਜਾਰੀ ਕੀਤੇ ਗਏ ਹਨ। ਵਕੀਲ ਮੁਤਾਬਿਕ ਲੋਰੈਂਸ ਬਿਸ਼ਨੋਈ ਕਤਲ ਮਾਮਲੇ ਵਿੱਚ ਮਾਨਸਾ ਪੁਲਿਸ ਤੋਂ ਮੰਗੀ ਗਈ ਸਟੇਟਸ ਰਿਪੋਰਟ ਉੱਤੇ ਅਦਾਲਤ ਨੇ ਅੱਜ ਕੋਈ ਵੀ ਆਦੇਸ਼ ਜਾਰੀ ਨਹੀਂ ਕੀਤੇ। ਇਸ ਤੋਂ ਇਲਾਵਾ ਉਹਨਾਂ  ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅਗਲੀ ਸੁਣਵਾਈ 9 ਅਪ੍ਰੈਲ ਨੂੰ ਹੋਵੇਗੀ। 

ABOUT THE AUTHOR

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.