ਹੈਦਰਾਬਾਦ: ਵਟਸਐਪ ਦੁਨੀਆ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੈਸੇਜਿੰਗ ਐਪਾਂ ਵਿੱਚੋਂ ਇੱਕ ਹੈ, ਜਿਸ ਦੇ ਇਕੱਲੇ ਭਾਰਤ ਵਿੱਚ 500 ਮਿਲੀਅਨ ਤੋਂ ਵੱਧ ਸਰਗਰਮ ਯੂਜ਼ਰਸ ਹਨ। ਇਹ ਪੇਸ਼ੇਵਰ ਹੋਵੇ ਜਾਂ ਨਿੱਜੀ, ਸੋਸ਼ਲ ਮੀਡੀਆ ਗਰੁੱਪ ਮੈਟਾ ਦੀ ਤਤਕਾਲ ਮੈਸੇਜਿੰਗ ਐਪ ਨੇ ਹਰ ਥਾਂ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਸੌਖਾ ਬਣਾ ਦਿੱਤਾ ਹੈ।
ਤਿਉਹਾਰਾਂ ਦੌਰਾਨ ਵਟਸਐਪ ਦੀ ਵਰਤੋਂ ਹੋਰ ਵੀ ਵੱਧ ਜਾਂਦੀ ਹੈ। ਹੁਣ ਦੇਸ਼ ਵਿੱਚ ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ ਅਤੇ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਇਸ ਦੀ ਮਦਦ ਨਾਲ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਭੇਜਣਗੇ। ਪਰ ਸਭ ਤੋਂ ਵੱਡੀ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਸਾਨੂੰ ਇੱਕੋ ਸਮੇਂ ਕਈ ਲੋਕਾਂ ਨੂੰ ਮੈਸੇਜ ਕਰਨਾ ਪੈਂਦਾ ਹੈ।
ਇੱਥੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਤੁਸੀਂ ਵਟਸਐਪ 'ਤੇ ਇੱਕੋ ਸਮੇਂ ਕਈ ਲੋਕਾਂ ਨੂੰ ਮੈਸੇਜ ਭੇਜ ਸਕਦੇ ਹੋ। ਅਜਿਹਾ ਕਰਨ ਦੇ ਕਈ ਤਰੀਕੇ ਹਨ ਅਤੇ ਅਸੀਂ ਇੱਕ ਤੋਂ ਵੱਧ ਲੋਕਾਂ ਨੂੰ ਮੈਸੇਜ ਭੇਜਣ ਦੇ ਸਭ ਤੋਂ ਆਮ ਤਰੀਕਿਆਂ ਵਿੱਚੋਂ ਇੱਕ ਬਾਰੇ ਦੱਸਣ ਜਾ ਰਹੇ ਹਾਂ। ਜੇਕਰ ਤੁਸੀਂ ਇੱਕ ਵਾਰ ਵਿੱਚ ਕਈ ਲੋਕਾਂ ਨੂੰ ਮੈਸੇਜ ਭੇਜਣਾ ਚਾਹੁੰਦੇ ਹੋ, ਤਾਂ ਤੁਸੀਂ ਵਟਸਐਪ 'ਤੇ ਇੱਕ Broadcast ਲਿਸਟ ਬਣਾ ਸਕਦੇ ਹੋ।
ਇੱਕ ਤੋਂ ਜ਼ਿਆਦਾ ਲੋਕਾਂ ਨੂੰ ਮੈਸੇਜ ਭੇਜਣ ਦੇ ਸਟੈਪ:
- ਆਪਣੇ ਮੋਬਾਈਲ 'ਤੇ ਵਟਸਐਪ ਐਪ ਖੋਲ੍ਹੋ ਅਤੇ ਉੱਪਰ ਦਿੱਤੇ ਤਿੰਨ ਡਾਟ 'ਤੇ ਕਲਿੱਕ ਕਰੋ।
- ਫਿਰ ਤੁਹਾਨੂੰ 'New Broadcast' ਦਾ ਆਪਸ਼ਨ ਨਜ਼ਰ ਆਵੇਗਾ। ਇਸ ਆਪਸ਼ਨ ਨੂੰ ਕਲਿੱਕ ਕਰੋ।
- ਇਸ ਆਪਸ਼ਨ ਨੂੰ ਚੁਣਨ ਤੋਂ ਬਾਅਦ ਤੁਹਾਡੇ ਸਾਰੇ ਕੰਟੈਕਟਾਂ ਦੀ ਲਿਸਟ ਆ ਜਾਵੇਗੀ।
- ਫਿਰ ਤੁਸੀਂ ਉਨ੍ਹਾਂ ਕੰਟੈਕਟਾਂ ਨੂੰ ਚੁਣ ਕੇ ਇੱਕ ਨਵੀਂ Broadcast ਲਿਸਟ ਬਣਾਓ, ਜਿਨ੍ਹਾਂ ਨੂੰ ਤੁਸੀਂ ਇੱਕੋ ਸਮੇਂ ਮੈਸੇਜ ਭੇਜਣਾ ਚਾਹੁੰਦੇ ਹੋ।
- ਕੰਟੈਕਟ ਨੂੰ ਜੋੜਨ ਦੇ ਨਾਲ ਹੇਠਾਂ ਦਿੱਤੇ ਟਿਕ ਮਾਰਕ 'ਤੇ ਵੀ ਕਲਿੱਕ ਕਰਦੇ ਰਹੋ।
- ਇੱਕ ਵਾਰ ਜਦੋਂ ਤੁਸੀਂ Broadcast ਲਿਸਟ ਬਣਾ ਲੈਂਦੇ ਹੋ, ਤਾਂ ਤੁਸੀਂ ਬ੍ਰਾਡਕਾਸਟ ਲਿਸਟ ਵਿੱਚ ਸ਼ਾਮਲ ਕੀਤੇ ਗਏ ਸਾਰੇ ਕੰਟੈਕਟਾਂ ਨੂੰ ਇੱਕੋ ਸਮੇਂ ਮੈਸੇਜ ਭੇਜ ਸਕਦੇ ਹੋ।
ਬ੍ਰਾਡਕਾਸਟ ਲਿਸਟ ਦੀ ਵਰਤੋਂ ਕਰਦੇ ਹੋਏ ਤੁਸੀਂ ਇੱਕ ਗਰੁੱਪ ਬਣਾਏ ਬਿਨ੍ਹਾਂ ਇੱਕ ਤੋਂ ਵੱਧ ਕੰਟੈਕਟਾਂ ਨੂੰ ਆਸਾਨੀ ਨਾਲ ਮੈਸੇਜ ਭੇਜ ਸਕਦੇ ਹੋ। ਇਹ ਧਿਆਨ ਦੇਣ ਯੋਗ ਹੈ ਕਿ ਵਟਸਐਪ ਬ੍ਰਾਡਕਾਸਟ ਦੀ ਪ੍ਰਤੀ ਸੂਚੀ 256 ਕੰਟੈਕਟਾਂ ਦੀ ਸੀਮਾ ਹੈ, ਜੋ ਨਿੱਜੀ ਅਤੇ ਵਪਾਰਕ ਅਕਾਊਂਟ ਦੋਵਾਂ 'ਤੇ ਲਾਗੂ ਹੁੰਦੀ ਹੈ।
ਇਹ ਵੀ ਪੜ੍ਹੋ:-