ਹੈਦਰਾਬਾਦ: X ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਹਾਲਾਂਕਿ, ਤਕਨੀਕੀ ਖਰਾਬੀ ਦੇ ਚਲਦਿਆਂ ਇਸ ਐਪ ਨੂੰ ਲਗਾਤਾਰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰਕੇ ਐਲੋਨ ਮਸਕ ਆਪਣੇ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ ਫੀਚਰਸ ਪੇਸ਼ ਕਰਦੇ ਰਹਿੰਦੇ ਹਨ। ਹੁਣ ਕੰਪਨੀ ਇੱਕ ਹੋਰ ਨਵੇਂ 'Downvote' ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਇਹ ਫੀਚਰ X ਰਿਪਲਾਈ ਨੂੰ ਰੈਂਕ ਕਰਨ ਦੇ ਤਰੀਕੇ ਐਕਸਪੈਰੀਮੈਂਟ ਕਰੇਗਾ, ਜਿਸਨੂੰ Dislike ਦੀ ਤਰ੍ਹਾਂ ਦਿਖਾਇਆ ਜਾਵੇਗਾ।
The ability to dislike posts are coming to the X for iOS app as well pic.twitter.com/rWk5mkRcip
— Aaron (@aaronp613) July 11, 2024
'Downvote' ਫੀਚਰ ਦੀ ਵਰਤੋ: ਇਸ ਫੀਚਰ ਨੂੰ ਲੈ ਕੇ ਇੱਕ X ਯੂਜ਼ਰ ਨੇ ਪੋਸਟ ਸ਼ੇਅਰ ਕੀਤਾ ਹੈ ਅਤੇ ਨਵੇਂ ਫੀਚਰ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਇਸ ਪੋਸਟ ਰਾਹੀ ਦੱਸਿਆ ਗਿਆ ਹੈ ਕਿ ਇਹ ਸੁਵਿਧਾ ਪਹਿਲਾ IOS ਐਪ 'ਚ ਉਪਲਬਧ ਹੋਵੇਗੀ। ਇਹ ਫੀਚਰ ਸਿਰਫ਼ ਰਿਪਲਾਈ ਆਧਾਰਿਤ ਹੋਣ ਵਾਲਾ ਹੈ। X ਦੇ ਇਸ ਫੀਚਰ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਚਰਚਾ ਚੱਲ ਰਹੀ ਹੈ, ਜਿਸ ਤੋਂ ਬਾਅਦ ਹੁਣ ਇਸ ਫੀਚਰ ਨੂੰ ਜਲਦ ਹੀ ਲਿਆਂਦਾ ਜਾਵੇਗਾ।
- Oppo Reno 12 ਸੀਰੀਜ਼ ਲਾਂਚ, ਇੱਥੇ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਲਾਈਵ ਦੇਖੋ ਲਾਂਚ ਇਵੈਂਟ - Oppo Reno 12 Series Launch
- itel Color Pro 5G ਜਲਦ ਹੋਵੇਗਾ ਭਾਰਤ 'ਚ ਲਾਂਚ, ਧੁੱਪ 'ਚ ਕਲਰ ਬਦਲੇਗਾ ਇਹ ਫੋਨ - itel Color Pro 5G
- Realme GT 6T ਸਮਾਰਟਫੋਨ ਭਾਰਤ 'ਚ ਪਰਪਲ ਕਲਰ ਦੇ ਨਾਲ ਹੋਇਆ ਲਾਂਚ, ਜਾਣੋ ਸੇਲ ਬਾਰੇ ਪੂਰੀ ਡਿਟੇਲ - Realme GT 6T New Color Launch
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਅਜਿਹਾ ਹੀ ਇੱਕ ਫੀਚਰ Reddit ਪਲੇਟਫਾਰਮ 'ਤੇ ਵੀ ਮਿਲਦਾ ਹੈ, ਪਰ X 'ਚ ਆਉਣ ਵਾਲਾ 'Downvote' ਫੀਚਰ Reddit 'ਤੇ ਮੌਜ਼ੂਦ ਫੀਚਰ ਨਾਲੋ ਅਲੱਗ ਹੋਵੇਗਾ। TechCrunch ਨੇ ਹਾਲ ਹੀ ਵਿੱਚ X ਦੇ ਲਾਈਕ ਬਟਨ ਦੇ ਕੋਲ੍ਹ Broken Heart ਆਈਕਨ ਨੂੰ ਰਿਪੋਰਟ ਕੀਤਾ ਸੀ। ਰਿਪੋਰਟ ਅਨੁਸਾਰ, X ਦੇ IOS ਐਪ ਦੇ ਬੀਟਾ ਵਰਜ਼ਨ 'ਤੇ Dislike ਬਟਨ ਦਾ ਕੋਡ ਦੇਖਿਆ ਗਿਆ ਹੈ।