ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਵਟਸਐਪ ਯੂਜ਼ਰਸ ਨੂੰ ਚੈਟਿੰਗ ਦਾ ਬਿਹਤਰ ਅਨੁਭਵ ਦੇਣ ਲਈ ਨਵਾਂ ਫੀਚਰ ਪੇਸ਼ ਕੀਤਾ ਜਾਵੇਗਾ। ਕੁਝ ਸਮੇਂ ਪਹਿਲਾ ਕੰਪਨੀ ਨੇ ਚੈਟਿੰਗ ਲਈ ਸੀਕ੍ਰੇਟ ਕੋਡ ਫੀਚਰ ਰੋਲਆਊਟ ਕੀਤਾ ਸੀ, ਜਿਸ ਤੋਂ ਬਾਅਦ ਕੰਪਨੀ ਹੁਣ ਇਸਨੂੰ ਲਿੰਕਡ ਡਿਵਾਈਸਾਂ ਦੇ ਲਈ ਲਿਆਉਣ ਦੀ ਤਿਆਰੀ ਕਰ ਰਹੀ ਹੈ।
WABetaInfo ਨੇ ਦਿੱਤੀ ਵਟਸਐਪ ਦੇ ਨਵੇਂ ਫੀਚਰ ਬਾਰੇ ਜਾਣਕਾਰੀ: WABetaInfo ਨੇ ਵਟਸਐਪ ਦੇ ਨਵੇਂ ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। WABetaInfo ਦੀ ਰਿਪੋਰਟ ਅਨੁਸਾਰ, ਉਨ੍ਹਾਂ ਨੇ ਇਸ ਫੀਚਰ ਨੂੰ ਗੂਗਲ ਪਲੇ ਸਟੋਰ 'ਤੇ ਮੌਜ਼ੂਦ ਵਟਸਐਪ ਬੀਟਾ ਫਾਰ ਐਂਡਰਾਈਡ 'ਚ ਦੇਖਿਆ ਹੈ। ਇਸਦੇ ਨਾਲ ਹੀ, WABetaInfo ਨੇ ਵਟਸਐਪ ਦੇ ਇਸ ਨਵੇਂ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਸਕ੍ਰੀਨਸ਼ਾਰਟ 'ਚ ਦੇਖਿਆ ਜਾ ਸਕਦਾ ਹੈ ਕਿ ਲਿੰਕਡ ਡਿਵਾਈਸਾਂ 'ਤੇ ਚੈਟ ਓਪਨ ਕਰਨ ਲਈ ਇੱਕ ਸੀਕ੍ਰੇਟ ਕੋਡ ਦੀ ਲੋੜ ਹੁੰਦੀ ਹੈ।
ਇਸ ਤਰ੍ਹਾਂ ਕਰ ਸਕੋਗੇ ਸੀਕ੍ਰੇਟ ਕੋਡ ਫੀਚਰ ਨੂੰ ਸੈੱਟ: ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਪ੍ਰਾਈਮਰੀ ਫੋਨ 'ਚ ਸੀਕ੍ਰੇਟ ਕੋਡ ਨੂੰ ਸੈੱਟ ਕਰ ਸਕਦੇ ਹਨ। ਇਸ ਸੀਕ੍ਰੇਟ ਕੋਡ ਨੂੰ ਸੈੱਟ ਕਰਨ ਲਈ ਯੂਜ਼ਰਸ ਨੂੰ ਚੈਟ ਲੌਕ ਸੈਟਿੰਗ ਵਾਲੇ ਆਪਸ਼ਨ 'ਚ ਜਾਣਾ ਹੋਵੇਗਾ। ਫਿਲਹਾਲ, ਇਹ ਫੀਚਰ ਅਜੇ ਟੈਸਟਿੰਗ ਪੜਾਅ 'ਚ ਚੱਲ ਰਿਹਾ ਹੈ। ਟੈਸਟਿੰਗ ਪੂਰੀ ਹੋਣ ਤੋਂ ਬਾਅਦ ਇਸ ਫੀਚਰ ਦੇ ਸਟੇਬਲ ਵਰਜ਼ਨ ਨੂੰ ਗਲੋਬਲ ਯੂਜ਼ਰਸ ਲਈ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ।
ਵਟਸਐਪ ਦਾ ਬਦਲਿਆ ਲੁੱਕ: ਇਸ ਤੋਂ ਇਲਾਵਾ, ਵਟਸਐਪ ਨੇ ਐਂਡਰਾਈਡ ਯੂਜ਼ਰਸ ਲਈ ਐਪ ਦੇ ਡਿਜ਼ਾਈਨ 'ਚ ਵੱਡਾ ਬਦਲਾਅ ਕੀਤਾ ਹੈ। ਇਹ ਅਪਡੇਟ ਹੌਲੀ-ਹੌਲੀ ਲੋਕਾਂ ਨੂੰ ਦਿੱਤਾ ਜਾਵੇਗਾ। ਵਟਸਐਪ ਦਾ ਨਵਾਂ ਅਪਡੇਟ ਐਂਡਰਾਈਡ ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ। ਇਸਦਾ IOS ਯੂਜ਼ਰਸ 'ਤੇ ਕੋਈ ਅਸਰ ਨਹੀਂ ਪਵੇਗਾ। ਵਟਸਐਪ ਦੇ ਨਵੇਂ ਅਪਡੇਟ ਤੋਂ ਬਾਅਦ ਸਟੇਟਸ ਬਾਰ ਉੱਪਰ ਤੋਂ ਥੱਲੇ ਆ ਗਿਆ ਹੈ। ਹੁਣ ਤੁਹਾਨੂੰ ਤਿੰਨ ਨਹੀਂ, ਸਗੋ ਚਾਰ ਟੈਬ ਨਜ਼ਰ ਆਉਣਗੇ। ਇਨ੍ਹਾਂ ਟੈਬਾਂ 'ਚ ਹੁਣ ਯੂਜ਼ਰਸ ਨੂੰ ਚੈਟ, ਸਟੇਟਸ, ਕਾਲ ਅਤੇ Community ਦਾ ਆਪਸ਼ਨ ਨਜ਼ਰ ਆਵੇਗਾ।