ETV Bharat / technology

ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'People Nearby' ਫੀਚਰ, ਨੰਬਰ ਸ਼ੇਅਰ ਕੀਤੇ ਬਿਨ੍ਹਾਂ ਫਾਈਲਸ ਟ੍ਰਾਂਸਫਰ ਕਰਨਾ ਹੋਵੇਗਾ ਆਸਾਨ - WhatsApp People Nearby Feature

WhatsApp People Nearby Feature: ਵਟਸਐਪ ਯੂਜ਼ਰਸ ਨੂੰ ਜਲਦ ਹੀ ਫਾਈਲ ਸ਼ੇਅਰਿੰਗ ਫੀਚਰ ਮਿਲੇਗਾ। ਇਸ ਫੀਚਰ ਦਾ ਨਾਮ 'People Nearby' ਹੋਵੇਗਾ। 'People Nearby' ਫੀਚਰ ਦੀ ਮਦਦ ਨਾਲ ਯੂਜ਼ਰਸ ਨੰਬਰ ਸ਼ੇਅਰ ਕੀਤੇ ਬਿਨ੍ਹਾਂ ਆਪਣੇ ਆਲੇ-ਦੁਆਲੇ ਮੌਜ਼ੂਦ ਹੋਰਨਾਂ ਯੂਜ਼ਰਸ ਦੇ ਨਾਲ ਫਾਈਲਸ ਆਸਾਨੀ ਨਾਲ ਸ਼ੇਅਰ ਕਰ ਸਕਣਗੇ।

WhatsApp People Nearby Feature
WhatsApp People Nearby Feature
author img

By ETV Bharat Tech Team

Published : Apr 21, 2024, 3:32 PM IST

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਦੁਨੀਆਂ ਭਰ 'ਚ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ ਕੰਪਨੀ ਆਪਣੇ ਯੂਜ਼ਰਸ ਲਈ ਸ਼ੇਅਰਿੰਗ ਫੀਚਰ ਲੈ ਕੇ ਆ ਰਹੀ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਫਾਈਲ ਸ਼ੇਅਰਿੰਗ ਦਾ ਆਸਾਨ ਵਿਕਲਪ ਮਿਲੇਗਾ। ਫਾਈਲ ਸ਼ੇਅਰਿੰਗ ਫੀਚਰ ਦਾ ਨਾਮ 'People Nearby' ਹੋਵੇਗਾ। ਇਸ ਫੀਚਰ ਦੇ ਨਾਲ ਯੂਜ਼ਰਸ ਬਿਨ੍ਹਾਂ ਕਿਸੇ ਦਾ ਨੰਬਰ ਸੇਵ ਕੀਤੇ ਇੱਕ-ਦੂਜੇ ਨਾਲ ਫਾਈਲਸ ਸ਼ੇਅਰ ਕਰ ਸਕਣਗੇ।

WABetaInfo ਨੇ ਦਿੱਤੀ 'People Nearby' ਫੀਚਰ ਬਾਰੇ ਜਾਣਕਾਰੀ: ਵਟਸਐਪ ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ 'People Nearby' ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਫੀਚਰ ਨੂੰ ਗੂਗਲ ਪਲੇ ਸਟੋਰ 'ਤੇ ਆਏ ਨਵੇਂ WhatsApp beta for Android 2.24.9.22 ਵਰਜ਼ਨ 'ਚ ਦੇਖਿਆ ਗਿਆ ਹੈ। ਵੈੱਬਸਾਈਟ ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ 'People Nearby' ਫੀਚਰ ਕਿਵੇਂ ਕੰਮ ਕਰੇਗਾ।

'People Nearby' ਫੀਚਰ ਦਾ ਸਕ੍ਰੀਨਸ਼ਾਰਟ ਆਇਆ ਸਾਹਮਣੇ: WABetaInfo ਨੇ 'People Nearby' ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਇਸ ਫੀਚਰ ਦੇ ਨਾਲ ਫਾਈਲਸ ਸ਼ੇਅਰ ਕਰਨ ਲਈ ਯੂਜ਼ਰਸ ਨੂੰ ਇੱਕ ਡੈਡੀਕੇਟਡ ਸੈਕਸ਼ਨ ਮਿਲੇਗਾ। ਇਸ ਸੈਕਸ਼ਨ 'ਚ ਜਾਣ ਤੋਂ ਬਾਅਦ ਕਰੀਬੀ ਡਿਵਾਈਸਾਂ ਨੂੰ ਸਕੈਨ ਕੀਤਾ ਜਾ ਸਕੇਗਾ। ਇਸ ਲਈ ਸਾਹਮਣੇ ਵਾਲੇ ਯੂਜ਼ਰਸ ਨੂੰ ਫੋਨ 'ਚ People Nearby ਸਕ੍ਰੀਨ ਓਪਨ ਕਰਨੀ ਹੋਵੇਗੀ।

ਇਸ ਤੋਂ ਬਾਅਦ ਯੂਜ਼ਰਸ ਨੂੰ ਪਹਿਲਾ ਕਰੀਬੀ ਡਿਵਾਈਸਾਂ ਨੂੰ ਸਕੈਨ ਕਰਨ ਲਈ ਕੁਝ ਆਗਿਆ ਦੇਣੀ ਹੋਵੇਗੀ। ਫਿਰ ਵਟਸਐਪ ਉਸਨੂੰ ਸਕੈਨ ਕਰ ਸਕੇਗਾ ਅਤੇ ਆਸਾਨੀ ਨਾਲ ਫਾਈਲਸ ਸ਼ੇਅਰ ਕੀਤੀ ਜਾ ਸਕੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ 'People Nearby' ਫੀਚਰ ਕਾਫ਼ੀ ਹੱਦ ਤੱਕ 'Nearby Share' ਦੀ ਤਰ੍ਹਾਂ ਕੰਮ ਕਰੇਗਾ, ਜਿਸ ਨਾਲ ਐਂਡਰਾਈਡ ਯੂਜ਼ਰਸ ਵੱਡੇ ਸਾਈਜ਼ ਦੀਆਂ ਫਾਈਲਾਂ ਨੂੰ ਸ਼ੇਅਰ ਕਰ ਪਾਉਦੇ ਸੀ। 'People Nearby' ਫੀਚਰ ਨੂੰ ਵਟਸਐਪ ਸੈਟਿੰਗ 'ਚ ਸ਼ਾਮਲ ਕੀਤਾ ਗਿਆ ਹੈ। ਫਿਲਹਾਲ, ਇਹ ਫੀਚਰ ਅਜੇ ਵਿਕਸਿਤ ਪੜਾਅ 'ਚ ਹੈ ਅਤੇ ਆਉਣ ਵਾਲੇ ਦਿਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.