ਹੈਦਰਾਬਾਦ: ਵਟਸਐਪ ਨੇ ਆਪਣੀ ਮਾਸਿਕ ਪਾਲਣਾ ਰਿਪੋਰਟ ਪੇਸ਼ ਕੀਤੀ ਹੈ, ਜਿਸ 'ਚ ਦੱਸਿਆ ਹੈ ਕਿ ਪਾਲਿਸੀ ਦੀ ਉਲੰਘਣਾ ਕਰ ਰਹੇ ਭਾਰਤ ਦੇ ਲੱਖਾਂ ਵਟਸਐਪ ਅਕਾਊਂਟਸ 'ਤੇ ਬੈਨ ਲਗਾ ਦਿੱਤਾ ਗਿਆ ਹੈ। ਕੰਪਨੀ ਨੇ ਇਹ ਕਦਮ ਯੂਜ਼ਰਸ ਦੀ ਸੁਰੱਖਿਆ ਨੂੰ ਵਧਾਉਣ ਅਤੇ ਪਲੇਟਫਾਰਮ ਦੇ ਗਲਤ ਇਸਤੇਮਾਲ ਨੂੰ ਖਤਮ ਕਰਨ ਲਈ ਉਠਾਇਆ ਹੈ। ਦਰਅਸਲ, ਕੰਪਨੀ ਨੇ ਭਾਰਤ 'ਚ ਸਤੰਬਰ 'ਚ ਆਪਣੀ ਪਾਲਿਸੀ ਦੀ ਉਲੰਘਣਾ ਕਰਨ ਵਾਲੇ 85 ਲੱਖ ਤੋਂ ਜ਼ਿਆਦਾ ਅਕਾਊਂਟਸ 'ਤੇ ਬੈਨ ਲਗਾ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਵਟਸਐਪ ਨੇ ਨਵੇਂ ਆਈਟੀ ਨਿਯਮ 2021 ਦੇ ਤਹਿਤ ਆਪਣੀ ਮਾਸਿਕ ਪਾਲਣਾ ਰਿਪੋਰਟ 'ਚ ਦਿੱਤੀ ਹੈ।
ਸਤੰਬਰ 'ਚ ਮਿਲੀਆਂ ਇੰਨੀਆਂ ਸ਼ਿਕਾਇਤਾਂ:
ਰਿਪੋਰਟ ਅਨੁਸਾਰ, 1 ਸਤੰਬਰ ਤੋਂ 30 ਸਤੰਬਰ ਦੇ ਵਿਚਕਾਰ ਵਟਸਐਪ ਨੇ 85,84,000 ਅਕਾਊਂਟਸ 'ਤੇ ਬੈਨ ਲਗਾ ਦਿੱਤਾ ਹੈ, ਜਿਨ੍ਹਾਂ 'ਚੋ 16,58,000 ਅਕਾਊਂਟਸ ਨੂੰ ਯੂਜ਼ਰਸ ਦੀ ਕਿਸੇ ਵੀ ਰਿਪੋਰਟ ਮਿਲਣ ਤੋਂ ਪਹਿਲਾ ਹੀ ਬੈਨ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਵਟਸਐਪ ਦੇ ਭਾਰਤ 'ਚ 600 ਮਿਲੀਅਨ ਤੋਂ ਵੱਧ ਯੂਜ਼ਰਸ ਹਨ। ਕੰਪਨੀ ਨੂੰ 8,161 ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ 'ਚੋ 97 'ਤੇ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ, ਵਟਸਐਪ ਨੂੰ ਦੇਸ਼ ਵਿੱਚ ਸ਼ਿਕਾਇਤ ਅਪੀਲ ਕਮੇਟੀ ਤੋਂ ਵੀ ਦੋ ਆਦੇਸ਼ ਮਿਲੇ ਅਤੇ ਇਸਦੀ ਮਾਸਿਕ ਪਾਲਣਾ ਰਿਪੋਰਟ ਅਨੁਸਾਰ, ਇਨ੍ਹਾਂ ਦੋਨਾਂ ਆਦੇਸ਼ਾਂ ਦੀ ਉਲੰਘਣਾ ਕੀਤੀ ਗਈ।
ਬੈਨ 'ਤੇ ਕੰਪਨੀ ਨੇ ਕੀ ਕਿਹਾ?
ਕੰਪਨੀ ਨੇ ਕਿਹਾ," ਅਸੀ ਆਪਣੇ ਕੰਮ 'ਚ ਪਾਰਦਰਸ਼ਤਾ ਬਣਾਈ ਰੱਖਣ ਅਤੇ ਭਵਿੱਖ ਦੀਆਂ ਰਿਪੋਰਟਸ 'ਚ ਆਪਣੀਆਂ ਕੋਸ਼ਿਸ਼ਾਂ ਦੇ ਬਾਰੇ ਜਾਣਕਾਰੀ ਸ਼ਾਮਿਲ ਕਰਾਂਗੇ।" ਇਨ੍ਹਾਂ ਯਤਨਾਂ ਦੀ ਨਿਗਰਾਨੀ ਕਰਨ ਲਈ ਇਸਨੇ ਇੰਜੀਨੀਅਰਾਂ, ਡੇਟਾ ਵਿਗਿਆਨੀਆਂ, ਵਿਸ਼ਲੇਸ਼ਕਾਂ, ਖੋਜਕਾਰਾਂ ਅਤੇ ਕਾਨੂੰਨ, ਔਨਲਾਈਨ ਸੁਰੱਖਿਆ ਅਤੇ ਤਕਨਾਲੋਜੀ ਵਿਕਾਸ ਦੇ ਮਾਹਰਾਂ ਦੀ ਇੱਕ ਟੀਮ ਨਿਯੁਕਤ ਕੀਤੀ ਹੈ।-ਵਟਸਐਪ
ਵਟਸਐਪ ਨੇ ਕਿਹਾ ਅਸੀਂ ਯੂਜ਼ਰਸ ਨੂੰ ਐਪ ਦੇ ਅੰਦਰ ਕਿਸੇ ਵੀ ਕੰਟੈਕਟਸ ਨੂੰ ਬਲੌਕ ਕਰਨ ਅਤੇ ਰਿਪੋਰਟ ਕਰਨ ਦੀ ਸੁਵਿਧਾ ਦਿੰਦੇ ਹਾਂ। ਅਸੀਂ ਯੂਜ਼ਰਸ ਦੀ ਪ੍ਰਤੀਕਿਰੀਆਂ 'ਤੇ ਪੂਰਾ ਧਿਆਨ ਦਿੰਦੇ ਹਾਂ ਅਤੇ ਗਲਤ ਜਾਣਕਾਰੀ ਨੂੰ ਰੋਕਣ, ਸਾਈਬਰ ਸੁਰੱਖਿਆ ਨੂੰ ਵਧਾਉਣ ਲਈ ਵਿਗਿਆਨੀਆਂ ਨਾਲ ਜੁੜੇ ਹਾਂ।
ਇਹ ਵੀ ਪੜ੍ਹੋ:-