ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਦੁਨੀਆਂ ਭਰ 'ਚ 2.4 ਬਿਲੀਅਨ ਲੋਕ ਕਰਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਇੱਕ ਨਵਾਂ ਫੀਚਰ ਪੇਸ਼ ਕਰਨ ਜਾ ਰਿਹਾ ਹੈ। ਇਸ ਫੀਚਰ ਦਾ ਨਾਮ ਐਨੀਮੇਟਡ ਇਮੋਜੀ ਹੈ। ਐਨੀਮੇਟਡ ਇਮੋਜੀ ਫੀਚਰ ਦੀ ਮਦਦ ਨਾਲ ਯੂਜ਼ਰਸ ਦਾ ਚੈਟਿੰਗ ਅਨੁਭਵ ਪਹਿਲਾ ਨਾਲੋਂ ਹੋਰ ਵੀ ਬਿਹਤਰ ਹੋ ਜਾਵੇਗਾ। ਇਹ ਅਪਡੇਟ ਯੂਜ਼ਰਸ ਨੂੰ ਇਮੋਜੀ ਸੈਕਸ਼ਨ 'ਚ ਮਿਲ ਰਿਹਾ ਹੈ।
WABetaInfo ਨੇ ਸ਼ੇਅਰ ਕੀਤੀ ਜਾਣਕਾਰੀ: ਵਟਸਐਪ ਦੇ ਆਉਣ ਵਾਲੇ ਫੀਚਰ ਬਾਰੇ WABetaInfo ਨੇ ਸਕ੍ਰੀਨਸ਼ਾਰਟ ਦੇ ਨਾਲ ਜਾਣਕਾਰੀ ਸ਼ੇਅਰ ਕੀਤੀ ਹੈ। WABetaInfo ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਪੋਸਟ ਸ਼ੇਅਰ ਕਰਦੇ ਹੋਏ ਕੰਪਨੀ ਦੇ ਐਨੀਮੇਟਡ ਇਮੋਜੀ ਫੀਚਰ ਬਾਰੇ ਦੱਸਿਆ ਹੈ। ਐਨੀਮੇਟਡ ਫੀਚਰ ਨੂੰ Lottie ਲਾਇਬ੍ਰੇਰੀ ਤੋਂ ਕ੍ਰਿਏਟ ਕੀਤਾ ਗਿਆ ਹੈ।
📝 WhatsApp beta for Android 2.24.15.15: what's new?
— WABetaInfo (@WABetaInfo) July 19, 2024
WhatsApp is rolling out an animated emojis feature using Lottie, and it's available to some beta testers!!https://t.co/0xw4o9AFFf pic.twitter.com/1nuwJRZ19z
ਨਵੇਂ ਐਨੀਮੇਟਡ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਦਾ ਚੈਟਿੰਗ ਅਨੁਭਵ ਪਹਿਲਾ ਨਾਲੋ ਹੋਰ ਵੀ ਬਿਹਤਰ ਹੋ ਜਾਵੇਗਾ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਅਲੱਗ-ਅਲੱਗ ਤਰ੍ਹਾਂ ਦੇ ਇਮੋਜੀ ਨੂੰ ਕ੍ਰਿਏਟ ਕਰ ਸਕਣਗੇ ਅਤੇ ਚੈਟਿੰਗ ਦੌਰਾਨ ਆਪਣੀ ਫੀਲਿੰਗਸ ਨੂੰ ਜ਼ਿਆਦਾ ਬਿਹਤਰ ਢੰਗ ਨਾਲ ਦੱਸ ਸਕਣਗੇ।
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਵਟਸਐਪ 'ਚ ਮੌਜ਼ੂਦ ਸਾਰੇ ਇਮੋਜੀ ਐਨੀਮੇਸ਼ਨ ਨੂੰ ਸਪੋਰਟ ਨਹੀਂ ਕਰਨਗੇ। ਕੰਪਨੀ ਅਜੇ ਇਸ ਫੀਚਰ ਨੂੰ ਮੈਸੇਜਿੰਗ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਰੋਲਆਊਟ ਕਰ ਰਹੀ ਹੈ। ਵਟਸਐਪ ਦਾ ਆਉਣ ਵਾਲਾ ਫੀਚਰ ਵਟਸਐਪ ਬੀਟਾ ਫਾਰ ਐਂਡਰਾਈਡ 2.24.15.15 'ਤੇ ਸਪਾਟ ਕੀਤਾ ਗਿਆ ਹੈ। ਇਹ ਫੀਚਰ ਅਜੇ ਟੈਸਟਿੰਗ ਮੋਡ 'ਚ ਹੈ ਅਤੇ ਕੰਪਨੀ ਜਲਦ ਹੀ ਇਸਨੂੰ ਸਾਰੇ ਯੂਜ਼ਰਸ ਲਈ ਰੋਲਆਊਟ ਕਰ ਸਕਦੀ ਹੈ।