ਹੈਦਰਾਬਾਦ: Vivo ਆਪਣੇ ਗ੍ਰਾਹਕਾਂ ਲਈ Vivo T3 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਸਮਾਰਟਫੋਨ ਭਾਰਤ 'ਚ ਲਾਂਚ ਕੀਤਾ ਜਾਵੇਗਾ। Vivo T3 5G ਸਮਾਰਟਫੋਨ ਨੂੰ Vivo T2 5G ਦੀ ਸਫ਼ਲਤਾ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਕੰਪਨੀ ਨੇ ਆਪਣੇ ਗ੍ਰਾਹਕਾਂ ਵਈ Vivo V30 ਸੀਰੀਜ਼ ਨੂੰ ਲਾਂਚ ਕੀਤਾ ਸੀ ਅਤੇ ਹੁਣ Vivo T3 5G ਸਮਾਰਟਫੋਨ ਵੀ ਲਾਂਚ ਲਈ ਤਿਆਰ ਹੈ। ਕੰਪਨੀ ਨੇ X ਰਾਹੀ ਇੱਕ ਪੋਸਟ ਸ਼ੇਅਰ ਕਰਕੇ ਇਸ ਸਮਾਰਟਫੋਨ ਬਾਰੇ ਜਾਣਕਾਰੀ ਦਿੱਤੀ ਹੈ।
Vivo T3 5G ਸਮਾਰਟਫੋਨ ਫਲਿੱਪਕਾਰਟ ਰਾਹੀ ਖਰੀਦਣ ਲਈ ਹੋਵੇਗਾ ਉਪਬਲਧ: Vivo T3 5G ਸਮਾਰਟਫੋਨ ਨੂੰ ਲੈ ਕੇ ਜਾਰੀ ਕੀਤੇ ਗਏ ਟੀਜ਼ਰ ਵੀਡੀਓ 'ਚ ਕੰਪਨੀ ਨੇ ਮਲਟੀਟਾਸਕਿੰਗ ਐਕਸ਼ਨ ਦਾ ਜ਼ਿਕਰ ਕੀਤਾ ਹੈ। ਇਸਦੇ ਨਾਲ ਹੀ ਜਾਣਕਾਰੀ ਦਿੱਤੀ ਗਈ ਹੈ ਕਿ ਕੰਪਨੀ ਦਾ ਨਵਾਂ ਸਮਾਰਟਫੋਨ ਫਲਿੱਪਕਾਰਟ 'ਤੇ ਪੇਸ਼ ਕੀਤਾ ਜਾਵੇਗਾ।
Vivo T3 5G ਸਮਾਰਟਫੋਨ ਦੀ ਲਾਂਚ ਡੇਟ: ਕਿਹਾ ਜਾ ਰਿਹਾ ਹੈ ਕਿ Vivo T3 5G ਸਮਾਰਟਫੋਨ ਨੂੰ ਮਾਰਚ ਮਹੀਨੇ ਹੀ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ। ਫਿਲਹਾਲ, ਕੰਪਨੀ ਵੱਲੋ ਪੇਸ਼ ਕੀਤੇ ਜਾਣ ਵਾਲੇ Vivo T3 5G ਸਮਾਰਟਫੋਨ ਦੇ ਫੀਚਰਸ ਅਤੇ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
Vivo V30 ਸੀਰੀਜ਼ ਹੋ ਚੁੱਕੀ ਲਾਂਚ: ਇਸ ਤੋਂ ਇਲਾਵਾ, Vivo ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Vivo V30 ਸੀਰੀਜ਼ 7 ਮਾਰਚ ਨੂੰ ਲਾਂਚ ਕੀਤੀ ਸੀ ਅਤੇ ਹੁਣ ਕੰਪਨੀ Vivo T3 5G ਸਮਾਰਟਫੋਨ ਨੂੰ ਲਾਂਚ ਕਰਨ ਜਾ ਰਹੀ ਹੈ। ਕਿਹਾ ਦਾ ਰਿਹਾ ਹੈ ਕਿ ਇਹ ਸਮਾਰਟਫੋਨ ਵੀ ਮਾਰਚ ਮਹੀਨੇ ਲਾਂਚ ਕੀਤਾ ਜਾਵੇਗਾ। ਜੇਕਰ Vivo V30 ਸੀਰੀਜ਼ ਦੀ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ ਨੂੰ 50,000 ਰੁਪਏ ਤੋਂ ਘਟ ਕੀਮਤ 'ਚ ਪੇਸ਼ ਕੀਤਾ ਗਿਆ ਹੈ।