ਹੈਦਰਾਬਾਦ: ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਐਲੋਨ ਮਸਕ ਦੇ ਪਲੇਟਫਾਰਮ X ਨੂੰ ਟੱਕਰ ਦੇਣ ਲਈ ਇੱਕ ਨਵਾਂ ਪਲੇਟਫਾਰਮ ਥ੍ਰੈਡਸ ਪੇਸ਼ ਕੀਤਾ ਸੀ। ਇਹ ਐਪ ਮੈਟਾ ਦੇ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਨਾਲ ਜੁੜਿਆ ਹੋਇਆ ਹੈ ਅਤੇ ਇਸ 'ਚ ਯੂਜ਼ਰਸ ਲੰਬੇ-ਲੰਬੇ ਪੋਸਟਾਂ ਨੂੰ ਪੇਸ਼ ਕਰ ਸਕਦੇ ਹਨ। ਹੁਣ ਕੰਪਨੀ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਥ੍ਰੈਡਸ ਐਪ 'ਚ ਨਵਾਂ ਫੀਚਰ ਪੇਸ਼ ਕਰਨ ਜਾ ਰਹੀ ਹੈ। ਇਸ ਫੀਚਰ ਦਾ ਨਾਮ Live Sports Scores ਫੀਚਰ ਹੈ।
ਥ੍ਰੈਡਸ ਯੂਜ਼ਰਸ ਨੂੰ ਮਿਲੇਗਾ ਨਵਾਂ ਫੀਚਰ: ਮੈਟਾ ਆਪਣੇ ਇਸ ਐਪ 'ਚ ਲਗਾਤਾਰ ਨਵੇਂ ਫੀਚਰਸ ਨੂੰ ਪੇਸ਼ ਕਰ ਰਹੀ ਹੈ। ਕੰਪਨੀ ਥ੍ਰੈਡਸ ਨੂੰ ਯੂਜ਼ਰਸ ਲਈ ਸੁਵਿਧਾ ਵਾਲੀ ਐਪ ਬਣਾਉਣਾ ਚਾਹੁੰਦੀ ਹੈ। ਹੁਣ ਕੰਪਨੀ ਨੇ ਆਪਣੇ ਇਸ ਪਲੇਟਫਾਰਮ 'ਚ 'Live Sports Scores' ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦਾ ਖੇਡ ਪ੍ਰੇਮੀਆਂ ਨੂੰ ਫਾਇਦਾ ਹੋਵੇਗਾ। ਮੈਟਾ ਦੇ ਇਸ ਫੀਚਰ ਰਾਹੀ ਲੋਕ ਦੁਨੀਆ ਭਰ 'ਚ ਹੋ ਰਹੇ ਅਲੱਗ-ਅਲੱਗ ਖੇਡਾਂ ਦੇ ਲਾਈਵ ਸਕੋਰਾਂ ਨੂੰ ਦੇਖ ਸਕਣਗੇ। ਜੇਕਰ ਯੂਜ਼ਰ ਕਿਸੇ ਖੇਡ ਬਾਰੇ ਕੋਈ ਥ੍ਰੈਡ ਲਿਖ ਰਿਹਾ ਹੈ, ਤਾਂ ਉਸ ਦੌਰਾਨ ਵੀ ਉਨ੍ਹਾਂ ਨੂੰ ਲਾਈਵ ਸਕੋਰ ਰਾਹੀ ਆਪਣੀ ਪੋਸਟ ਨੂੰ ਅਪਡੇਟ ਕਰਨ 'ਚ ਮਦਦ ਮਿਲੇਗੀ।
'Live Sports Scores' ਫੀਚਰ ਦੀ ਵਰਤੋ: ਰਿਪੋਰਟ ਅਨੁਸਾਰ, ਥ੍ਰੈਡਸ ਸਭ ਤੋਂ ਪਹਿਲਾ ਆਪਣੇ ਐਪ 'ਚ ਅਮਰੀਕਾ 'ਚ ਹੋਣ ਵਾਲੀ ਪ੍ਰਸਿੱਧ ਬਾਸਕਟਬਾਲ ਮੁਕਾਬਲੇ ਦੇ ਸਕੋਰਾਂ ਨੂੰ ਲਾਈਵ ਅਪਡੇਟ ਕਰਨਾ ਸ਼ੁਰੂ ਕਰੇਗਾ। ਇਸ ਤੋਂ ਬਾਅਦ, ਹੌਲੀ-ਹੌਲੀ ਇਸ ਐਪ ਵਿੱਚ ਹੋਰ ਖੇਡਾਂ ਦੇ ਲਾਈਵ ਸਕੋਰ ਵੀ ਸ਼ਾਮਲ ਕੀਤੇ ਜਾਣਗੇ। ਇਸ ਫੀਚਰ ਦਾ ਇਸਤੇਮਾਲ ਮੈਚ ਸ਼ੁਰੂ ਹੋਣ ਤੋਂ ਪਹਿਲਾ, ਮੈਚ ਦੌਰਾਨ ਅਤੇ ਮੈਚ ਖਤਮ ਹੋਣ ਤੋਂ ਬਾਅਦ ਵੀ ਕਰ ਸਕਦੇ ਹੋ। ਜੇਕਰ ਤੁਸੀਂ ਮੈਚ ਤੋਂ ਪਹਿਲਾ ਥ੍ਰੈਡਸ ਦਾ ਲਾਈਵ ਸਕੋਰ ਫੀਚਰ ਇਸਤੇਮਾਲ ਕਰੋਗੇ, ਤਾਂ ਉਸ 'ਚ ਮੈਚ ਸ਼ੁਰੂ ਹੋਣ ਤੋਂ ਪਹਿਲਾ ਦਾ ਸਮੇਂ ਦਿਖਾਇਆ ਜਾਵੇਗਾ, ਇਸੇ ਤਰ੍ਹਾਂ ਮੈਚ ਦੌਰਾਨ ਲਾਈਵ ਸਕੋਰ ਅਤੇ ਮੈਚ ਖਤਮ ਹੋਣ ਤੋਂ ਬਾਅਦ ਫਾਈਨਲ ਸਕੋਰ ਦਿਖਾਈ ਦੇਵੇਗਾ।
'Live Sports Scores' ਫੀਚਰ ਇਨ੍ਹਾਂ ਦੇਸ਼ਾਂ 'ਚ ਸ਼ੁਰੂ: ਥ੍ਰੈਡਸ ਆਪਣੇ ਇਸ ਫੀਚਰ ਨੂੰ ਵੱਖ-ਵੱਖ ਦੇਸ਼ਾਂ 'ਚ ਪ੍ਰਸਿੱਧ ਖੇਡਾਂ ਦੇ ਹਿਸਾਬ ਨਾਲ ਅਪਡੇਟ ਕਰ ਸਕਦਾ ਹੈ। ਜਿਵੇਂ ਕਿ ਅਮਰੀਕਾ 'ਚ ਬਾਸਕਟਬਾਲ ਦੇ ਮੁਕਾਬਲੇ ਲਈ NBA ਕਾਫ਼ੀ ਪ੍ਰਸਿੱਧ ਹੈ। ਇਸ ਲਈ ਕੰਪਨੀ ਨੇ NBA ਤੋਂ ਸ਼ੁਰੂਆਤ ਕੀਤੀ ਹੈ। ਇਸੇ ਤਰ੍ਹਾਂ ਕੰਪਨੀ ਭਾਰਤ ਦੇ ਸਭ ਤੋਂ ਪ੍ਰਸਿੱਧ ਕ੍ਰਿਕੇਟ ਅਤੇ ਇਸਦੇ ਸਭ ਤੋਂ ਮਸ਼ਹੂਰ ਟੂਰਨਾਮੈਂਟ IPL ਦੇ ਸਕੋਰ ਨੂੰ ਲਾਈਵ ਸਕੋਰ ਫੀਚਰ 'ਚ ਅਪਡੇਟ ਕਰਨਾ ਸ਼ੁਰੂ ਕਰ ਸਕਦੀ ਹੈ। ਹਾਲਾਂਕਿ, ਕੰਪਨੀ ਨੇ ਅਜੇ ਇਸ ਫੀਚਰ ਬਾਰੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ।