ਹੈਦਰਾਬਾਦ: iQOO ਆਪਣੇ ਭਾਰਤੀ ਗ੍ਰਾਹਕਾਂ ਲਈ iQOO Z9s ਸੀਰੀਜ਼ ਲਾਂਚ ਕਰਨ ਜਾ ਰਿਹਾ ਹੈ। ਇਸ ਸੀਰੀਜ਼ 'ਚ iQOO Z9s ਅਤੇ iQOO Z9s Pro ਸਮਾਰਟਫੋਨ ਸ਼ਾਮਲ ਹੋਣਗੇ। ਇਹ ਦੋਨੋ ਫੋਨ ਡਿਜ਼ਾਈਨ ਦੇ ਮਾਮਲੇ 'ਚ ਬਹੁਤ ਅਲੱਗ ਹਨ। ਦੋਨੋ ਫੋਨਾਂ ਦੀ ਵਿਕਰੀ ਐਮਾਜ਼ਾਨ ਰਾਹੀ ਕੀਤੀ ਜਾ ਸਕਦੀ ਹੈ। ਲਾਂਚ ਤੋ ਪਹਿਲਾ ਹੀ ਕੰਪਨੀ ਨੇ iQOO Z9s ਸੀਰੀਜ਼ ਬਾਰੇ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। ਕੰਪਨੀ ਨੇ ਡਿਜ਼ਾਈਨ, ਡਿਸਪਲੇ ਅਤੇ ਚਿਪਸੈੱਟ ਸਮੇਤ ਕਈ ਫੀਚਰਸ ਦਾ ਖੁਲਾਸਾ ਕੀਤਾ ਹੈ।
iQOO Z9s ਸੀਰੀਜ਼ ਦੀ ਲਾਂਚ ਡੇਟ: iQOO Z9s ਸੀਰੀਜ਼ 21 ਅਗਸਤ ਨੂੰ ਭਾਰਤ 'ਚ ਲਾਂਚ ਹੋ ਰਹੀ ਹੈ। ਇਸ ਫੋਨ ਨੂੰ ਤੁਸੀਂ ਐਮਾਜ਼ਾਨ ਰਾਹੀ ਖਰੀਦ ਸਕੋਗੇ। ਇਸ ਤੋਂ ਇਲਾਵਾ, ਹੋਰਨਾਂ ਪਲੇਟਫਾਰਮਾਂ 'ਤੇ ਵੀ ਇਹ ਫੋਨ ਵਿਕਰੀ ਲਈ ਆਉਣਗੇ।
🌟 Get the Perfect Portraits with 2x Zoom on the new #iQOOZ9sPro. Snap impressive photos with a sharp subject and a beautifully blurred background, delivering a professional camera-like effect.
— iQOO India (@IqooInd) August 18, 2024
Unveiling on 21st August @amazonIN & https://t.co/75ueLp79bz#iQOO #iQOOZ9s… pic.twitter.com/mECbBbYeFY
iQOO Z9s ਸੀਰੀਜ਼ ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ ਨੂੰ ਭਾਰਤ 'ਚ 25,000 ਰੁਪਏ ਤੋਂ ਘੱਟ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਸੀਰੀਜ਼ 'ਚ ਲਾਂਚ ਹੋਣ ਵਾਲੇ iQOO Z9s ਦੀ ਸ਼ੁਰੂਆਤੀ ਕੀਮਤ 19,999 ਰੁਪਏ ਅਤੇ iQOO Z9s Pro ਦੀ ਕੀਮਤ 25,000 ਰੁਪਏ ਤੋਂ ਘੱਟ ਹੋ ਸਕਦੀ ਹੈ।
iQOO Z9s ਸੀਰੀਜ਼ ਦੇ ਕਲਰ ਆਪਸ਼ਨ: ਇਸ ਸੀਰੀਜ਼ ਦੇ ਦੋਨੋ ਫੋਨ ਅਲੱਗ ਡਿਜ਼ਾਈਨ ਦੇ ਨਾਲ ਲਿਆਂਦੇ ਜਾ ਰਹੇ ਹਨ। ਕਲਰ ਬਾਰੇ ਗੱਲ ਕੀਤੀ ਜਾਵੇ, ਤਾਂ iQOO Z9s ਨੂੰ Onyx Green ਅਤੇ Titanium Matte ਰੰਗਾਂ ਵਿੱਚ ਲਾਂਚ ਕੀਤੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਜਦਕਿ iQOO Z9s Pro ਨੂੰ ਲਕਸ ਮਾਰਬਲ ਅਤੇ ਫਲੈਮਬੋਏਂਟ ਆਰੇਂਜ ਕਲਰ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।
- OnePlus Buds Pro 3 ਏਅਰਬਡਸ 20 ਅਗਸਤ ਨੂੰ ਹੋਣ ਜਾ ਰਹੇ ਲਾਂਚ, ਇੰਨੀ ਹੋਵੇਗੀ ਇਨ੍ਹਾਂ ਬਡਸ ਦੀ ਕੀਮਤ - OnePlus Buds Pro 3 Launch Date
- BSNL ਨੇ ਲਾਂਚ ਕੀਤਾ ਨਵਾਂ ਪਲੈਨ, Jio ਅਤੇ Airtel ਦੀਆਂ ਵਧੀਆਂ ਟੈਸ਼ਨਾਂ, ਲੰਬੀ ਵੈਲਿਡੀਟੀ ਅਤੇ ਮਿਲੇਗਾ ਇੰਨੇ GB ਤੱਕ ਦਾ ਡਾਟਾ - BSNLs New Plan With 160 Days
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Custom Chat Theme' ਫੀਚਰ, ਇਹ ਯੂਜ਼ਰਸ ਕਰ ਸਕਣਗੇ ਇਸਤੇਮਾਲ - WhatsApp Custom Chat Theme
iQOO Z9s ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ iQOO Z9s 'ਚ ਪ੍ਰੋਸੈਸਰ ਦੇ ਤੌਰ 'ਤੇ ਮੀਡੀਆਟੇਕ Dimension 7300 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਦੀ ਡਿਸਪਲੇ 120Hz 3D ਕਰਵਡ AMOLED ਨੂੰ ਸਪੋਰਟ ਕਰੇਗੀ। ਇਸ ਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ iQOO Z9s 'ਚ 50MP ਦਾ ਸੋਨੀ IMX882 OIS ਪ੍ਰਾਈਮਰੀ ਕੈਮਰਾ ਅਤੇ 2MP ਦਾ ਪੋਰਟਰੇਟ ਕੈਮਰਾ ਮਿਲ ਸਕਦਾ ਹੈ।
iQOO Z9s Pro ਦੇ ਫੀਚਰਸ: iQOO Z9s Pro 'ਚ 120Hz ਦੇ ਰਿਫ੍ਰੈਸ਼ ਦਰ, 4,500nits ਪੀਕ ਬ੍ਰਾਈਟਨੈੱਸ ਦੇ ਨਾਲ 3D ਕਰਵਡ ਡਿਸਪਲੇ ਮਿਲੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 7 ਜੇਨ 3 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ 'ਚ 5,500mAh ਦੀ ਬੈਟਰੀ ਮਿਲਦੀ ਹੈ, ਜੋ ਕਿ 80ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।