ਹੈਦਰਾਬਾਦ: Realme ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Realme 12 Pro ਸੀਰੀਜ਼ ਨੂੰ ਲਾਂਚ ਕੀਤਾ ਸੀ। Realme 12 Pro ਸੀਰੀਜ਼ 'ਚ Realme 12 ਪ੍ਰੋ ਅਤੇ Realme 12 ਪ੍ਰੋ ਪਲੱਸ ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ ਦੀ ਪਹਿਲੀ ਸੇਲ 6 ਫਰਵਰੀ ਨੂੰ ਸ਼ੁਰੂ ਹੋਵੇਗੀ। ਹਾਲਾਂਕਿ, ਗ੍ਰਾਹਕਾਂ ਲਈ ਅਰਲੀ ਐਕਸੈਸ ਸੇਲ ਲਾਈਵ ਹੋ ਗਈ ਹੈ। ਇਸ ਦੌਰਾਨ, ਕੰਪਨੀ ਨੇ Realme 12 Pro ਸੀਰੀਜ਼ ਨੂੰ ਲੈ ਕੇ ਇੱਕ ਨਵਾਂ ਐਲਾਨ ਕਰ ਦਿੱਤਾ ਹੈ।
-
Rewinding the glorious success of the master launch! 🤩
— realme (@realmeIndia) January 31, 2024 " class="align-text-top noRightClick twitterSection" data="
Take a glimpse at the highlights and relive the day with us!
Know more: https://t.co/2Z7vyuClUv#realme12ProSeries5G #BeAPortraitMaster pic.twitter.com/8IPqPWAYPd
">Rewinding the glorious success of the master launch! 🤩
— realme (@realmeIndia) January 31, 2024
Take a glimpse at the highlights and relive the day with us!
Know more: https://t.co/2Z7vyuClUv#realme12ProSeries5G #BeAPortraitMaster pic.twitter.com/8IPqPWAYPdRewinding the glorious success of the master launch! 🤩
— realme (@realmeIndia) January 31, 2024
Take a glimpse at the highlights and relive the day with us!
Know more: https://t.co/2Z7vyuClUv#realme12ProSeries5G #BeAPortraitMaster pic.twitter.com/8IPqPWAYPd
Realme 12 Pro ਸੀਰੀਜ਼ ਨੂੰ ਲੈ ਕੇ ਲੋਕਾਂ 'ਚ ਕ੍ਰੇਜ਼: ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ Realme 12 Pro ਸੀਰੀਜ਼ ਨੇ ਸਭ ਤੋਂ ਤੇਜ਼ੀ ਨਾਲ ਵਿਕਣ ਨੂੰ ਲੈ ਕੇ ਨਵਾਂ ਸੇਲ ਰਿਕਾਰਡ ਬਣਾ ਲਿਆ ਹੈ। ਇਸ ਫੋਨ ਨੇ ਨਵਾਂ ਸੇਲ ਰਿਕਾਰਡ ਆਪਣੇ ਪ੍ਰਾਈਸ ਸੈਗਮੈਂਟ 'ਚ ਵਿਕਣ ਵਾਲੇ ਫੋਨ ਨੂੰ ਲੈ ਕੇ ਬਣਾਇਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਲਾਂਚਿੰਗ ਦੇ ਨਾਲ ਹੀ ਪ੍ਰੀ-ਆਰਡਰ ਵੀ ਲਾਈਵ ਕਰ ਦਿੱਤੇ ਸੀ। ਗ੍ਰਾਹਕਾਂ ਨੂੰ ਨਵਾਂ ਫੋਨ 5,999 ਰੁਪਏ ਚੁਕਾਉਣ ਦੇ ਨਾਲ ਐਂਡਵਾਂਸ 'ਚ ਬੁੱਕ ਕਰਨ ਦਾ ਮੌਕਾ ਦਿੱਤਾ ਗਿਆ ਸੀ। ਹੁਣ ਚੀਨੀ ਸਮਾਰਟਫੋਨ ਮੇਕਰ ਨੇ ਪੁਸ਼ਟੀ ਕੀਤੀ ਹੈ ਕਿ 30 ਹਜ਼ਾਰ ਰੁਪਏ ਦੇ ਸੈਂਗਮੈਂਟ 'ਚ Realme 12 Pro ਸੀਰੀਜ਼ ਨੇ ਅਰਲੀ ਵਰਡ ਸੇਲ ਦੌਰਾਨ ਤੇਜ਼ੀ ਨਾਲ ਸੇਲ ਹੋਣ ਦਾ ਰਿਕਾਰਡ ਬਣਾ ਲਿਆ ਹੈ। Realme 12 ਸੀਰੀਜ਼ ਦੇ ਕਿੰਨੇ ਮਾਡਲ ਦੀ ਵਿਕਰੀ ਦੇ ਨਾਲ ਇਹ ਰਿਕਾਰਡ ਬਣਿਆ ਹੈ, ਇਸ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
- — realme (@realmeIndia) January 31, 2024 " class="align-text-top noRightClick twitterSection" data="
— realme (@realmeIndia) January 31, 2024
">— realme (@realmeIndia) January 31, 2024
Realme 12 ਪ੍ਰੋ ਦੀ ਕੀਮਤ: Realme 12 ਪ੍ਰੋ ਦੇ 8GB+128GB ਸਟੋਰੇਜ ਵਾਲੇ ਮਾਡਲ ਨੂੰ 25,999 ਰੁਪਏ 'ਚ ਲਾਂਚ ਕੀਤਾ ਗਿਆ ਹੈ, ਜਦਕਿ 8GB+256GB ਸਟੋਰੇਜ ਨੂੰ 26,999 ਰੁਪਏ 'ਚ ਲਾਂਚ ਕੀਤਾ ਗਿਆ ਹੈ। ਕੰਪਨੀ ਪਹਿਲੀ ਸੇਲ 'ਚ 2,000 ਰੁਪਏ ਦਾ ਡਿਸਕਾਊਂਟ ਆਫ਼ਰ ਕਰ ਰਹੀ ਹੈ। ਇਸ ਡਿਸਕਾਊਂਟ ਨੂੰ ICICI ਬੈਂਕ ਕਾਰਡ ਦੇ ਨਾਲ ਲਿਆ ਜਾ ਸਕੇਗਾ। ਇਸ ਤੋਂ ਇਲਾਵਾ, No-Cost EMI 'ਤੇ 1,000 ਰੁਪਏ ਤੱਕ ਦਾ ਐਕਸਚੇਜ਼ ਆਫ਼ਰ ਵੀ ਮਿਲ ਰਿਹਾ ਹੈ।
Realme 12 ਪ੍ਰੋ ਪਲੱਸ ਦੀ ਕੀਮਤ: Realme 12 ਪ੍ਰੋ ਪਲੱਸ ਸਮਾਰਟਫੋਨ ਦੇ 8GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 29,999 ਰੁਪਏ, 8GB+256GB ਵਾਲੇ ਮਾਡਲ ਦੀ ਕੀਮਤ 31,999 ਰੁਪਏ ਅਤੇ 12GB+256GB ਦੀ ਕੀਮਤ 26,999 ਰੁਪਏ ਹੈ।