ETV Bharat / technology

Samsung Galaxy A55 5G ਅਤੇ Galaxy A35 5G ਸਮਾਰਟਫੋਨ ਹੋਏ ਲਾਂਚ, ਇਸ ਦਿਨ ਹੋਵੇਗਾ ਕੀਮਤਾਂ ਦਾ ਖੁਲਾਸਾ

author img

By ETV Bharat Tech Team

Published : Mar 11, 2024, 7:32 PM IST

Samsung Galaxy A55 5G and Galaxy A35 5G Launch: ਸੈਮਸੰਗ ਨੇ ਆਪਣੇ ਗ੍ਰਾਹਕਾਂ ਲਈ Galaxy A55 5G ਅਤੇ Galaxy A35 5G ਸਮਾਰਟਫੋਨਾਂ ਨੂੰ ਲਾਂਚ ਕਰ ਦਿੱਤਾ ਹੈ। ਇਹ ਫੋਨ ਭਾਰਤ 'ਚ ਪੇਸ਼ ਕੀਤੇ ਗਏ ਹਨ।

Samsung Galaxy A55 5G and Galaxy A35 5G Launch

ਹੈਦਰਾਬਾਦ: ਸੈਮਸੰਗ ਨੇ ਆਪਣੇ ਭਾਰਤੀ ਗ੍ਰਾਹਕਾਂ ਲਈ A ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ 'ਚ Samsung Galaxy A55 5G ਅਤੇ Galaxy A35 5G ਸਮਾਰਟਫੋਨ ਸ਼ਾਮਲ ਹਨ। ਇਨ੍ਹਾਂ ਫੋਨਾਂ ਦੀਆਂ ਕੀਮਤਾਂ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਦੋਨੋ ਹੀ ਫੋਨਾਂ ਦੇ ਫੀਚਰਸ ਲਗਭਗ ਇੱਕ ਸਾਮਾਨ ਹਨ।

Samsung Galaxy A55 5G ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Samsung Galaxy A55 5G ਸਮਾਰਟਫੋਨ 'ਚ 6.6 ਇੰਚ ਦੀ FHD+Super AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਹ ਡਿਸਪਲੇ 1,000nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਸਮਾਰਟਫੋਨ 'ਚ Exynos 2480 ਚਿਪਸੈੱਟ ਦਿੱਤੀ ਗਈ ਹੈ। Samsung Galaxy A55 5G ਸਮਾਰਟਫੋਨ ਨੂੰ 8GB+12GB ਸਟੋਰੇਜ, 8GB+256GB ਅਤੇ 12GB+256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ OIS ਦੇ ਨਾਲ 50MP ਦਾ ਪ੍ਰਾਈਮਰੀ ਕੈਮਰਾ, 12MP ਅਤੇ 5MP ਦਾ ਸੈਂਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 25 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

Galaxy A35 5G ਦੇ ਫੀਚਰਸ: Galaxy A35 5G ਸਮਾਰਟਫੋਨ 'ਚ 6.6 ਇੰਚ ਦੀ FHD+ਸੂਪਰ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 1000nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ Exynos 1380 ਚਿਪਸੈੱਟ ਮਿਲਦੀ ਹੈ। ਇਸ ਸਮਾਰਟਫੋਨ ਨੂੰ Samsung Galaxy A55 ਦੀ ਤਰ੍ਹਾਂ ਹੀ ਤਿੰਨ ਸਟੋਰੇਜ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 50MP+8MP+5MP ਦਾ ਕੈਮਰਾ ਸੈਟਅੱਪ ਮਿਲਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 25 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

Samsung Galaxy A55 ਅਤੇ Galaxy A35 5G ਦੀ ਕੀਮਤ: ਦੋਨੋ ਹੀ ਸਮਾਰਟਫੋਨ Awesome Ice Blue, Awesome Navy, Awesome Lilac, Awesome Lemon ਕਲਰ ਆਪਸ਼ਨਾਂ 'ਚ ਪੇਸ਼ ਕੀਤੇ ਗਏ ਹਨ। ਫਿਲਹਾਲ, ਇਨ੍ਹਾਂ ਸਮਾਰਟਫੋਨਾਂ ਦੀਆਂ ਕੀਮਤਾਂ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਸਮਾਰਟਫੋਨਾਂ ਦੀਆਂ ਕੀਮਤਾਂ ਬਾਰੇ 12 ਮਾਰਚ ਨੂੰ ਐਲਾਨ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.