ETV Bharat / technology

OnePlus 11R 5G ਸਮਾਰਟਫੋਨ ਨਵੇਂ ਕਲਰ ਆਪਸ਼ਨ 'ਚ ਹੋਇਆ ਲਾਂਚ, ਅੱਜ ਹੀ ਲਾਈਵ ਹੋਵੇਗੀ ਪਹਿਲੀ ਸੇਲ - OnePlus 11R 5G New Color Launch - ONEPLUS 11R 5G NEW COLOR LAUNCH

OnePlus 11R 5G New Color Launch: OnePlus ਨੇ ਆਪਣੇ ਗ੍ਰਾਹਕਾਂ ਲਈ OnePlus 11R 5G ਦੇ ਨਵੇਂ ਕਲਰ ਆਪਸ਼ਨ Solar Red ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸਦੀ ਸੇਲ ਵੀ ਅੱਜ ਲਾਈਵ ਹੋਣ ਜਾ ਰਹੀ ਹੈ।

OnePlus 11R 5G New Color Launch
OnePlus 11R 5G New Color Launch
author img

By ETV Bharat Features Team

Published : Apr 18, 2024, 10:31 AM IST

Updated : Apr 18, 2024, 10:39 AM IST

ਹੈਦਰਾਬਾਦ: OnePlus ਨੇ ਆਪਣੇ ਭਾਰਤੀ ਗ੍ਰਾਹਕਾਂ ਲਈ OnePlus 11R 5G ਸਮਾਰਟਫੋਨ ਨੂੰ ਨਵੇਂ ਕਲਰ ਆਪਸ਼ਨ ਦੇ ਨਾਲ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ 8GB+128GB ਸਟੋਰੇਜ ਦੇ ਨਾਲ Solar Red ਸਪੈਸ਼ਲ ਐਡਿਸ਼ਨ 'ਚ ਲਾਂਚ ਕੀਤਾ ਗਿਆ ਹੈ। ਇਸ ਫੋਨ ਦੇ ਲਾਂਚ ਤੋਂ ਬਾਅਦ ਕੀਮਤ ਬਾਰੇ ਵੀ ਖੁਲਾਸਾ ਹੋ ਗਿਆ ਹੈ।

OnePlus 11R 5G ਦੇ Solar Red ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ Solar Red ਸਪੈਸ਼ਲ ਐਡਿਸ਼ਨ ਦੇ 8GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 35,999 ਰੁਪਏ ਹੋ ਸਕਦੀ ਹੈ। ਸੇਲ ਦੌਰਾਨ ਤੁਸੀਂ ਇਸ ਫੋਨ ਨੂੰ ਘੱਟ ਕੀਮਤ ਦੇ ਨਾਲ ਖਰੀਦ ਸਕੋਗੇ। ਹਾਲਾਂਕਿ, ਕੰਪਨੀ ਵੱਲੋ ਅਜੇ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ OnePlus ਨੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਇਸ ਫੋਨ ਦੀ ਕੀਮਤ xx,999 ਰੁਪਏ ਲਿਖੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਉਮੀਦ ਲਗਾਈ ਜਾ ਰਹੀ ਹੈ ਕਿ ਇਹ ਫੋਨ 35,999 ਦਾ ਹੋ ਸਕਦਾ ਹੈ।

OnePlus 11R 5G ਦੇ Solar Red ਸਪੈਸ਼ਲ ਐਡਿਸ਼ਨ 'ਤੇ ਡਿਸਕਾਊਂਟ: OnePlus 11R 5G ਦੇ Solar Red ਸਪੈਸ਼ਲ ਐਡਿਸ਼ਨ 'ਤੇ ਕੰਪਨੀ ਬੈਂਕ ਕਾਰਡ ਆਫ਼ਰ ਦੇ ਰਹੀ ਹੈ। ਕੰਪਨੀ ਦੀ ਅਧਿਕਾਰਿਤ ਵੈੱਬਸਾਈਟ 'ਤੇ ਮਿਲੀ ਜਾਣਕਾਰੀ ਅਨੁਸਾਰ, ਇਸ ਫੋਨ ਨੂੰ ICICI ਬੈਂਕ ਕ੍ਰੇਡਿਟ ਕਾਰਡ ਅਤੇ HDFC ਕ੍ਰੇਡਿਟ ਕਾਰਡ ਨਾਲ ਖਰੀਦਿਆਂ ਜਾ ਸਕੇਗਾ। ਜੇਕਰ ਤੁਸੀਂ ICICI ਬੈਂਕ ਕ੍ਰੇਡਿਟ ਕਾਰਡ ਅਤੇ ਕ੍ਰੇਡਿਟ ਜਾਂ ਡੇਬਿਟ EMI ਰਾਹੀ ਫੋਨ ਖਰੀਦਦੇ ਹੋ, ਤਾਂ 1000 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। HDFC Credit Card EMI ਲੈਣ-ਦੇਣ 'ਤੇ ਵੀ 1000 ਰੁਪਏ ਤੱਕ ਦਾ ਡਿਸਕਾਊਂਟ ਆਫ਼ਰ ਕੀਤਾ ਜਾ ਰਿਹਾ ਹੈ। ਇਸ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਫੋਨ ਨੂੰ 34,999 ਰੁਪਏ 'ਚ ਖਰੀਦ ਸਕੋਗੇ।

OnePlus 11R 5G ਦੇ Solar Red ਸਪੈਸ਼ਲ ਐਡਿਸ਼ਨ ਦੀ ਸੇਲ: ਇਸ ਫੋਨ ਨੂੰ ਅੱਜ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਫਿਲਹਾਲ, ਤੁਸੀਂ ਅਜੇ ਇਸ ਫੋਨ ਦੀ ਖਰੀਦਦਾਰੀ ਨਹੀਂ ਕਰ ਸਕਦੇ ਹੋ, ਕਿਉਕਿ ਇਸ ਫੋਨ ਦੀ ਸੇਲ ਅੱਜ ਦੁਪਹਿਰ 12 ਵਜੇ ਹੀ ਲਾਈਵ ਹੋਣ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ, ਇਸ ਫੋਨ ਨੂੰ ਸਵੇਰੇ 11:59 ਵਜੇ ਤੋਂ ਖਰੀਦਿਆ ਜਾ ਸਕੇਗਾ।

OnePlus 11R 5G ਦੇ Solar Red ਸਪੈਸ਼ਲ ਐਡਿਸ਼ਨ ਦੀ ਖਰੀਦਦਾਰੀ: OnePlus 11R 5G ਦੇ Solar Red ਸਪੈਸ਼ਲ ਐਡਿਸ਼ਨ ਨੂੰ ਤੁਸੀਂ ਔਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ਾਨ ਤੋਂ ਖਰੀਦ ਸਕੋਗੇ। ਇਸ ਤੋਂ ਇਲਾਵਾ, ਇਸਦੀ ਖਰੀਦਦਾਰੀ ਅਧਿਕਾਰਿਤ ਵੈੱਬਸਾਈਟ https://www.oneplus.in/ ਤੋਂ ਵੀ ਕੀਤੀ ਜਾ ਸਕੇਗੀ।

Last Updated : Apr 18, 2024, 10:39 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.