ETV Bharat / technology

ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਡਾਊਨ ਹੋਣ ਤੋਂ ਬਾਅਦ ਮੈਟਾ ਨੇ ਮੰਗੀ ਮੁਆਫ਼ੀ, ਕਿਹਾ... - WHATSAPP FACEBOOK INSTAGRAM DOWN

ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਡਾਊਨ ਹੋਣ ਤੋਂ ਬਾਅਦ ਮੈਟਾ ਨੇ ਆਪਣੀ ਪ੍ਰਤੀਕਿਰਆਂ ਦਿੱਤੀ ਹੈ ਅਤੇ ਮੁਆਫ਼ੀ ਮੰਗੀ ਹੈ।

WHATSAPP FACEBOOK INSTAGRAM DOWN
WHATSAPP FACEBOOK INSTAGRAM DOWN (Getty Images)
author img

By ETV Bharat Tech Team

Published : Dec 12, 2024, 6:01 PM IST

ਹੈਦਰਾਬਾਦ: ਵਟਸਐਪ, ਇੰਸਟਾਗ੍ਰਾਮ ਅਤੇ ਫੇਸਬੁੱਕ ਦਾ ਕਰੋੜਾਂ ਯੂਜ਼ਰਸ ਇਸਤੇਮਾਲ ਕਰਦੇ ਹਨ। ਪਰ ਕੱਲ ਰਾਤ ਇਹ ਤਿੰਨੋਂ ਪਲੇਟਫਾਰਮ ਡਾਊਨ ਹੋ ਗਏ ਸੀ, ਜਿਸ ਤੋਂ ਬਾਅਦ ਹੁਣ ਮੈਟਾ ਨੇ ਆਪਣੀ ਪ੍ਰਤੀਕਿਰੀਆਂ ਦਿੱਤੀ ਹੈ। ਮੈਟਾ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਅਸੀਂ ਮੁਆਫ਼ੀ ਚਾਹੁੰਦੇ ਹਾਂ ਕਿ ਯੂਜ਼ਰਸ ਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਅਸੀਂ ਇਸ ਸਮੱਸਿਆਂ ਨੂੰ ਜਲਦੀ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੱਸ ਦੇਈਏ ਕਿ ਰਾਤ 11:30 ਵਜੇ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੀਆਂ ਐਪਾਂ 'ਤੇ ਮੈਸੇਜ ਭੇਜਣ ਅਤੇ ਰਿਸੀਵ ਕਰਨ 'ਚ ਪਰੇਸ਼ਾਨੀ ਆ ਰਹੀ ਸੀ। ਇਹ ਸਮੱਸਿਆ ਅਚਾਨਕ ਸ਼ੁਰੂ ਹੋਈ, ਜਿਸ ਨਾਲ ਦੁਨੀਆਂ ਭਰ ਦੇ ਕਈ ਲੋਕ ਪ੍ਰਭਾਵਿਤ ਹੋਏ।

ਮੈਟਾ ਨੇ ਦਿੱਤਾ ਬਿਆਨ

ਇਸ ਸਮੱਸਿਆ ਤੋਂ ਬਾਅਦ ਮੈਟਾ ਨੇ ਇੱਕ ਬਿਆਨ ਜਾਰੀ ਕੀਤਾ ਹੈ। ਮੈਟਾ ਨੇ X 'ਤੇ ਪੋਸਟ ਸ਼ੇਅਰ ਕਰਕੇ ਕਿਹਾ,"ਯੂਜ਼ਰਸ ਨੂੰ ਸਾਡੀ ਐਪ ਦਾ ਇਸਤੇਮਾਲ ਕਰਨ 'ਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਸਮੱਸਿਆ ਨੂੰ ਹੱਲ ਕਰਨ 'ਚ ਲੱਗੇ ਹਾਂ ਅਤੇ ਉਮੀਦ ਹੈ ਕਿ ਜਲਦ ਹੀ ਇਸ ਸਮੱਸਿਆ ਨੂੰ ਠੀਕ ਕਰ ਲਿਆ ਜਾਵੇਗਾ। ਤੁਹਾਨੂੰ ਜਿਹੜੀ ਪਰੇਸ਼ਾਨੀ ਹੋਈ, ਉਸ ਲਈ ਮੁਆਫ਼ੀ।

ਲੋਕ ਲਗਾਤਾਰ X 'ਤੇ ਕਰ ਰਹੇ ਨੇ ਸ਼ਿਕਾਇਤਾਂ

ਦੱਸ ਦੇਈਏ ਕਿ ਰਾਤ ਨੂੰ 11:30 ਵਜੇ ਮੈਟਾ ਜਾ ਸਰਵਰ ਡਾਊਨ ਹੋ ਗਿਆ ਸੀ, ਜਿਸ ਕਰਕੇ ਵਟਸਐਪ, ਇੰਸਟਾਗ੍ਰਾਮ ਅਤੇ ਫੇਸਬੁੱਕ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ 'ਤੇ X ਯੂਜ਼ਰਸ ਲਗਾਤਾਰ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਸੀ, ਜਿਸ ਤੋਂ ਬਾਅਦ ਇਹ ਮੁੱਦਾ X 'ਤੇ ਟ੍ਰੈਂਡ ਕਰਨ ਲੱਗਾ। ਭਾਰਤ ਹੀ ਨਹੀਂ ਸਗੋਂ ਹੋਰਨਾਂ ਦੇਸ਼ਾਂ ਦੇ ਲੋਕਾਂ ਨੇ ਵੀ ਇਸ ਸਮੱਸਿਆ ਦੀ ਰਿਪੋਰਟ ਕੀਤੀ। ਦੱਸ ਦੇਈਏ ਕਿ ਇਹ ਸਮੱਸਿਆ ਡੈਸਕਟਾਪ ਅਤੇ ਮੋਬਾਈਲ ਦੋਨਾਂ ਯੂਜ਼ਰਸ ਨੂੰ ਆ ਰਹੀ ਸੀ। 11:45 ਵਜੇ ਤੋਂ ਬਾਅਦ ਹੌਲੀ-ਹੌਲੀ ਇਨ੍ਹਾਂ ਪਲੇਟਫਾਰਮਾਂ ਨੇ ਕੰਮ ਕਰਨਾ ਸ਼ੁਰੂ ਕੀਤਾ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.