ਹੈਦਰਾਬਾਦ: ਆਧਾਰ ਕਾਰਡ ਸਿਰਫ਼ ਇੱਕ ਵਾਰ ਬਣਵਾਇਆ ਜਾਂਦਾ ਹੈ। ਜੇਕਰ ਪਹਿਲੀ ਵਾਰ ਆਧਾਰ ਕਾਰਡ ਬਣਵਾਉਣ ਵਿੱਚ ਕੋਈ ਗਲਤੀ ਹੋ ਜਾਂਦੀ ਹੈ, ਤਾਂ UIDAI ਵੱਲੋਂ ਸੁਧਾਰ ਦਾ ਮੌਕਾ ਦਿੱਤਾ ਜਾਂਦਾ ਹੈ। ਆਧਾਰ ਕਾਰਡ ਵਿੱਚ ਬਦਲਾਅ ਨੂੰ ਲੈ ਕੇ ਸਖਤ ਨਿਯਮ ਬਣਾਏ ਗਏ ਹਨ। ਪਰ ਤੁਸੀਂ ਜਨਮ ਦੀ ਤਰੀਕ ਨੂੰ ਆਧਾਰ ਕਾਰਡ 'ਚ ਸਿਰਫ਼ ਇੱਕ ਵਾਰ ਹੀ ਬਦਲਵਾ ਸਕਦੇ ਹੋ।
ਆਧਾਰ ਕਾਰਡ ਸਭ ਤੋਂ ਜ਼ਰੂਰੀ
ਆਧਾਰ ਕਾਰਡ ਸਭ ਤੋਂ ਜ਼ਰੂਰੀ ਦਸਤਾਵੇਜ਼ ਹੈ। ਇਸਦੀ ਲੋੜ ਹਰ ਜਗ੍ਹਾਂ 'ਤੇ ਪੈਂਦੀ ਹੈ। ਆਧਾਰ ਕਾਰਡ ਤੋਂ ਬਿਨ੍ਹਾਂ ਤੁਸੀਂ ਸਰਕਾਰੀ ਅਤੇ ਗੈਰ ਸਰਕਾਰੀ ਲਾਭ ਤੋਂ ਇਲਾਵਾ ਸਿਮ ਕਾਰਡ ਵੀ ਨਹੀਂ ਖਰੀਦ ਸਕਦੇ। ਇਸ ਲਈ ਆਧਾਰ ਕਾਰਡ 'ਚ ਹਰ ਇੱਕ ਜਾਣਕਾਰੀ ਅਪਡੇਟ ਹੋਣਾ ਜ਼ਰੂਰੀ ਹੈ। ਇਸ ਵਿੱਚ ਨਾਮ ਤੋਂ ਲੈ ਕੇ ਪਤੇ ਤੱਕ, ਹਰ ਜਾਣਕਾਰੀ ਸਹੀ ਹੋਣੀ ਚਾਹੀਦੀ ਹੈ। ਕਈ ਵਾਰ ਕੁਝ ਲੋਕਾਂ ਦੇ ਆਧਾਰ ਕਾਰਡ 'ਚ ਗਲਤੀਆਂ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਨੂੰ ਸਹੀ ਕਰਵਾਉਣ ਵਿੱਚ ਬਹੁਤ ਮੁਸ਼ਕਿਲ ਹੁੰਦੀ ਹੈ। ਅਜਿਹੇ 'ਚ ਲੋਕ ਇਸ ਗਲਤੀ ਨੂੰ ਠੀਕ ਕਰਵਾਉਣ ਤੋਂ ਪਹਿਲਾ ਇਹ ਸੋਚਦੇ ਹਨ ਕਿ ਆਧਾਰ ਕਾਰਡ 'ਚ ਕਿਹੜੀ ਜਾਣਕਾਰੀ ਨੂੰ ਕਿੰਨੀ ਵਾਰ ਅਪਡੇਟ ਕਰਵਾਇਆ ਜਾ ਸਕਦਾ ਹੈ।
ਕਿੰਨੀ ਵਾਰ ਬਣਵਾਇਆ ਜਾ ਸਕਦਾ ਹੈ ਆਧਾਰ ਕਾਰਡ?
ਆਧਾਰ ਕਾਰਡ 'ਤੇ 12 ਅੰਕਾਂ ਦਾ ਇੱਕ ਨੰਬਰ ਲਿਖਿਆ ਹੁੰਦਾ ਹੈ, ਜਿਸਨੂੰ ਸਿਰਫ਼ ਇੱਕ ਵਾਰ ਹੀ ਨਾਗਰਿਕ ਲਈ ਜਾਰੀ ਕੀਤਾ ਜਾਂਦਾ ਹੈ। ਇੱਕ ਵਾਰ ਜੇਕਰ ਤੁਹਾਡੇ ਫਿੰਗਰਪ੍ਰਿੰਟ ਅਤੇ ਅੱਖਾਂ ਦੇ ਰੇਟਿਨਾ 'ਤੇ ਆਧਾਰ ਕਾਰਡ ਬਣ ਗਿਆ, ਤਾਂ ਤੁਸੀਂ ਦੁਬਾਰਾ ਕਦੇ ਵੀ ਆਧਾਰ ਕਾਰਡ ਨਹੀਂ ਬਣਵਾ ਸਕਦੇ। ਹਾਲਾਂਕਿ, ਜੇਕਰ ਪਹਿਲੀ ਵਾਰ ਇਸ ਵਿੱਚ ਕੋਈ ਗਲਤੀ ਹੋ ਜਾਂਦੀ ਹੈ, ਤਾਂ ਉਸਨੂੰ ਲਿਮਿਟ ਦੇ ਹਿਸਾਬ ਨਾਲ ਬਦਲਣ ਦਾ ਮੌਕਾ ਜ਼ਰੂਰ ਮਿਲਦਾ ਹੈ।
ਜਨਮ ਦੀ ਤਰੀਕ ਨੂੰ ਕਿੰਨੀ ਵਾਰ ਬਦਲ ਸਕਦੇ?
ਜਨਮ ਦੀ ਤਰੀਕ ਨੂੰ ਲੈ ਕੇ UIDAI ਨੇ ਸਭ ਤੋਂ ਸਖਤ ਨਿਯਮ ਬਣਾਏ ਹਨ। ਸਿਰਫ਼ ਇੱਕ ਵਾਰ ਹੀ ਆਧਾਰ ਕਾਰਡ 'ਚ ਜਨਮ ਦੀ ਤਰੀਕ ਨੂੰ ਬਦਲਣ ਦਾ ਮੌਕਾ ਮਿਲਦਾ ਹੈ। ਜੇਕਰ ਤੁਸੀਂ ਇੱਕ ਵਾਰ ਜਨਮ ਦੀ ਤਰੀਕ ਨੂੰ ਬਦਲਵਾ ਲੈਂਦੇ ਹੋ ਅਤੇ ਉਸ ਤੋਂ ਬਾਅਦ ਵੀ ਕੋਈ ਗਲਤੀ ਰਹਿ ਜਾਂਦੀ ਹੈ, ਤਾਂ ਤੁਹਾਨੂੰ ਦੁਬਾਰਾ ਇਸਨੂੰ ਸਹੀ ਕਰਵਾਉਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਨਾਮ ਨੂੰ ਕਿੰਨੀ ਵਾਰ ਬਦਲਵਾ ਸਕਦੇ?
UIDAI ਅਨੁਸਾਰ, ਨਾਮ 'ਚ ਹੋਈ ਗਲਤੀ ਨੂੰ ਦੋ ਵਾਰ ਸੁਧਾਰਨ ਦਾ ਮੌਕਾ ਦਿੱਤਾ ਜਾਂਦਾ ਹੈ। ਆਧਾਰ ਕਾਰਡ 'ਚ ਨਾਮ ਬਦਲਣ ਲਈ ਜ਼ਰੂਰੀ ਦਸਤਾਵੇਜ਼ ਚਾਹੀਦੇ ਹੁੰਦੇ ਹਨ। ਆਧਾਰ ਕਾਰਡ 'ਚ ਔਨਲਾਈਨ ਅਤੇ ਆਫਲਾਈਨ ਦੋਨੋਂ ਤਰ੍ਹਾਂ ਨਾਲ ਨਾਮ ਬਦਲਿਆ ਜਾ ਸਕਦਾ ਹੈ। ਜੇਕਰ ਲਿੰਗ ਦੀ ਗੱਲ ਕਰੀਏ, ਤਾਂ ਲਿੰਗ ਨੂੰ ਸਿਰਫ਼ ਇੱਕ ਵਾਰ ਹੀ ਬਦਲਵਾਇਆ ਜਾ ਸਕਦਾ ਹੈ। ਇਸ ਲਈ ਤੁਹਾਨੂੰ ਪਹਿਲੀ ਵਾਰ 'ਚ ਆਧਾਰ ਕਾਰਡ ਨੂੰ ਬਣਵਾਉਦੇ ਸਮੇਂ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ।
ਪਤਾ, ਮੋਬਾਈਲ ਨੰਬਰ ਅਤੇ ਫੋਟੋ 'ਚ ਕਿੰਨੀ ਵਾਰ ਕਰਵਾ ਸਕਦੇ ਹੋ ਬਦਲਾਅ?
ਪਤਾ, ਮੋਬਾਈਲ ਨੰਬਰ ਅਤੇ ਫੋਟੋ ਨੂੰ ਤੁਸੀਂ ਜਿੰਨੀ ਵਾਰ ਮਰਜ਼ੀ ਬਦਲਵਾ ਸਕਦੇ ਹੋ। ਇਸ ਲਈ ਕੋਈ ਨਿਯਮ ਨਹੀਂ ਹੈ।
ਇਹ ਵੀ ਪੜ੍ਹੋ:-