ਹੈਦਰਾਬਾਦ: Flipkart Big Billion Days ਸੇਲ ਸ਼ੁਰੂ ਹੋ ਗਈ ਹੈ। ਇਹ ਸੇਲ ਅੱਜ ਰਾਤ 12 ਵਜੇ ਤੋਂ ਨਾਰਮਲ ਯੂਜ਼ਰਸ ਲਈ ਲਾਈਵ ਹੋਵੇਗੀ। ਫਲਿੱਪਕਾਰਟ 'ਤੇ ਚੱਲ ਰਹੀ ਇਸ ਸੇਲ ਦੌਰਾਨ ਹਰ ਸ਼੍ਰੈਣੀ ਦੇ ਪ੍ਰੋਡਕਟਸ 'ਤੇ ਡਿਸਕਾਊਂਟ ਮਿਲ ਰਿਹਾ ਹੈ। ਦੱਸ ਦਈਏ ਕਿ ਅੱਜ ਚੱਲ ਰਹੀ ਫਲਿੱਪਕਾਰਟ ਦੀ ਸੇਲ ਫਲਿੱਪਕਾਰਟ ਪਲੱਸ ਅਤੇ VIP ਸਬਸਕ੍ਰਿਪਸ਼ਨ ਵਾਲੇ ਗ੍ਰਾਹਕਾਂ ਲਈ ਲਾਈਵ ਹੋਈ ਹੈ ਅਤੇ ਕੱਲ੍ਹ ਤੋਂ ਸਾਰੇ ਗ੍ਰਾਹਕਾਂ ਲਈ ਇਹ ਸੇਲ ਸ਼ੁਰੂ ਹੋ ਜਾਵੇਗੀ।
ਸੇਲ ਦੌਰਾਨ ਮਿਲਣ ਵਾਲੇ ਬੈਂਕ ਆਫ਼ਰਸ: ਫਲਿੱਪਕਾਰਟ ਸੇਲ ਦੌਰਾਨ HDFC ਦੇ ਕ੍ਰੇਡਿਟ ਅਤੇ ਡੇਬਿਟ ਕਾਰਡ 'ਤੇ ਗ੍ਰਾਹਕਾਂ ਨੂੰ 10 ਫੀਸਦੀ ਡਿਸਕਾਊਂਟ ਮਿਲ ਰਿਹਾ ਹੈ। ਇਸਦੇ ਨਾਲ ਹੀ, ਫਲਿੱਪਕਾਰਟ Axis Bank ਦੇ ਕਾਰਡ ਹੋਲਡਰਾਂ ਨੂੰ ਸੇਲ ਦੌਰਾਨ 5 ਫੀਸਦੀ ਦਾ ਡਿਸਕਾਊਂਟ ਮਿਲੇਗਾ। ਇਸਦੇ ਨਾਲ ਹੀ ਕੰਪਨੀ ਚੁਣੇ ਹੋਏ ਡਿਵਾਈਸਾਂ 'ਤੇ ਐਕਸਚੇਜ਼ ਬੋਨਸ ਵੀ ਆਫ਼ਰ ਕਰ ਰਹੀ ਹੈ।
This #BigBillionDaySale, order a 🎟 for yourself and shop 100% taana-free!
— Flipkart (@Flipkart) September 25, 2024
Look for ‘The Cover Up Coupon’ on Flipkart. Also, don’t forget to read the terms and conditions 😈 pic.twitter.com/sXqEIr62DK
ਸੇਲ ਦੌਰਾਨ ਡੀਲ: ਫਲਿੱਪਕਾਰਟ ਦਾ ਕਹਿਣਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਸੇਲ ਹੋਵੇਗੀ। ਇਸ ਦੌਰਾਨ ਕੰਪਨੀ ਅਲੱਗ-ਅਲੱਗ ਸ਼੍ਰੈਣੀ 'ਚ ਭਾਰੀ ਛੋਟ ਆਫ਼ਰ ਕਰ ਰਹੀ ਹੈ। ਸੇਲ ਦੌਰਾਨ ਟੀਵੀ ਅਤੇ ਘਰ ਦੇ ਸਾਮਾਨ 'ਤੇ 50 ਤੋਂ 80 ਫੀਸਦੀ ਡਿਸਕਾਊਂਟ ਮਿਲ ਰਿਹਾ ਹੈ। ਇਸਦੇ ਨਾਲ ਹੀ, ਫੈਸ਼ਨ ਦੇ ਸਾਮਾਨ 'ਤੇ 60 ਤੋਂ 90 ਫੀਸਦੀ ਛੋਟ ਦਿੱਤੀ ਜਾ ਰਹੀ ਹੈ, ਜਦਕਿ ਸਮਾਰਟ ਡਿਵਾਈਸਾਂ 'ਤੇ 80 ਫੀਸਦੀ ਤੱਕ ਦੇ ਆਫ਼ਰਸ ਮਿਲ ਰਹੇ ਹਨ।
ਸਮਾਰਟਫੋਨਾਂ 'ਤੇ ਛੋਟ: ਇਸ ਸੇਲ ਦੌਰਾਨ iPhone 15 Pro ਨੂੰ 89,999 ਰੁਪਏ, iPhone 15 ਨੂੰ 49,999 ਰੁਪਏ ਅਤੇ iPhone Plus ਨੂੰ 59,999 ਰੁਪਏ ਦੀ ਕੀਮਤ ਦੇ ਨਾਲ ਖਰੀਦਿਆ ਜਾ ਸਕੇਗਾ। ਸੈਮਸੰਗ ਗਲੈਕਸੀ S23 ਨੂੰ 37,999 ਰੁਪਏ ਅਤੇ ਗਲੈਕਸੀ S23 FE ਨੂੰ 27,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਗੂਗਲ ਪਿਕਸਲ ਨੂੰ ਸੇਲ 'ਚ 31,999 ਰੁਪਏ ਅਤੇ Nothing Phone 2a ਨੂੰ 18,999 ਰੁਪਏ ਦੇ ਨਾਲ ਖਰੀਦਿਆ ਜਾ ਸਕੇਗਾ।
Samsung S24 ਨੂੰ 64,999 ਰੁਪਏ ਅਤੇ ਗੂਗਲ ਪਿਕਸਲ 7a ਨੂੰ 25,999 ਰੁਪਏ 'ਚ ਖਰੀਦਣ ਦਾ ਮੌਕਾ ਮਿਲੇਗਾ। ਪਿਕਸਲ 9 ਨੂੰ 64,999 ਰੁਪਏ ਅਤੇ ਪਿਕਸਲ 9 Pro XL ਨੂੰ 1,00,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ:-
- Flipkart Big Billion Days ਸੇਲ ਵਿੱਚ iPhone 15 Pro ਅਤੇ 15 ਪ੍ਰੋ ਮੈਕਸ 'ਤੇ ਭਾਰੀ ਛੋਟ ਮਿਲੇਗੀ
- ਕਰ ਲਓ ਤਿਆਰੀ! Flipkart Big Billion Days ਸੇਲ 'ਚ ਇਸ ਕੰਪਨੀ ਦੇ ਫੋਨ 7 ਹਜ਼ਾਰ ਰੁਪਏ ਤੋਂ ਘੱਟ ਕੀਮਤ 'ਚ ਖਰੀਦਣ ਦਾ ਮਿਲ ਰਿਹਾ ਹੈ ਮੌਕਾ
- ਐਮਾਜ਼ਾਨ ਅਤੇ ਫਲਿੱਪਕਾਰਟ ਦੀ ਸੇਲ ਦੌਰਾਨ ਤੁਸੀਂ ਧੋਖਾਧੜੀ ਦਾ ਹੋ ਸਕਦੈ ਸ਼ਿਕਾਰ, ਖਰੀਦਦਾਰੀ ਕਰਦੇ ਸਮੇ ਵਰਤੋ ਇਹ ਸਾਵਧਾਨੀਆਂ