IPL Auction 2025: IPL 2025 ਦੀ ਮੈਗਾ ਨਿਲਾਮੀ 'ਚ ਸ਼੍ਰੇਅਸ ਅਈਅਰ ਦੀ ਬੋਲੀ 2 ਕਰੋੜ ਰੁਪਏ ਦੇ ਆਧਾਰ ਮੁੱਲ ਨਾਲ ਸ਼ੁਰੂ ਹੋਈ। ਕੋਲਕਾਤਾ ਨੇ ਉਸ ਲਈ 2 ਕਰੋੜ ਰੁਪਏ ਦੀ ਪਹਿਲੀ ਬੋਲੀ ਲਗਾਈ। ਇਸ ਤੋਂ ਬਾਅਦ ਪੰਜਾਬ ਕਿੰਗਜ਼ ਨੇ ਅਈਅਰ 'ਤੇ ਬੋਲੀ ਲਗਾਈ ਅਤੇ ਬੋਲੀ 4 ਕਰੋੜ ਰੁਪਏ ਤੱਕ ਪਹੁੰਚ ਗਈ। ਇਸ ਤੋਂ ਬਾਅਦ ਕੋਲਕਾਤਾ ਨਾਈਟ ਰਾਈਡਰਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਅਈਅਰ ਲਈ ਜ਼ਬਰਦਸਤ ਬੋਲੀ ਲੱਗੀ।
ਦਿੱਲੀ ਅਤੇ ਪੰਜਾਬ ਵਿਚਕਾਰ ਅਈਅਰ ਲਈ ਲੱਗੀ ਸੀ ਬੋਲੀ
ਇਸ ਤੋਂ ਬਾਅਦ ਦਿੱਲੀ ਕੈਪੀਟਲਸ ਵੀ ਅਈਅਰ ਦੀ ਦੌੜ ਵਿੱਚ ਆ ਗਈ। ਦਿੱਲੀ ਨੇ ਆਪਣੀ ਬੋਲੀ ਵਧਾ ਕੇ 11.50 ਕਰੋੜ ਰੁਪਏ ਕਰ ਦਿੱਤੀ। ਇਸ ਤੋਂ ਬਾਅਦ ਪੰਜਾਬ ਕਿੰਗਜ਼ ਨੇ ਬੋਲੀ ਵਧਾ ਕੇ 12.75 ਕਰੋੜ ਰੁਪਏ ਕਰ ਦਿੱਤੀ। ਇਸ ਤੋਂ ਬਾਅਦ ਪੰਜਾਬ ਨੇ ਇੱਕ ਵਾਰ ਫਿਰ ਬੋਲੀ ਲਗਾਈ ਅਤੇ 14.50 ਕਰੋੜ ਰੁਪਏ ਤੱਕ ਪਹੁੰਚ ਗਈ। ਕੇਕੇਆਰ ਦੇ ਬੋਲੀ ਤੋਂ ਹੱਟਣ ਤੋਂ ਬਾਅਦ ਪੰਜਾਬ ਅਤੇ ਦਿੱਲੀ ਵਿੱਚ ਅਈਅਰ ਲਈ ਭਿਆਨਕ ਲੜਾਈ ਦੇਖਣ ਨੂੰ ਮਿਲੀ।
𝐇𝐈𝐒𝐓𝐎𝐑𝐘 𝐂𝐑𝐄𝐀𝐓𝐄𝐃! 💥
— IndianPremierLeague (@IPL) November 24, 2024
Shreyas Iyer receives the biggest IPL bid ever - INR 26.75 Crore 💰💰💰💰
He is SOLD to @PunjabKingsIPL 👏👏#PBKS fans, which emoji best describes your mood ❓#TATAIPLAuction
ਪੰਜਾਬ ਕਿੰਗਜ਼ ਦੇ ਹੋਏ ਸ਼੍ਰੇਅਸ ਅਈਅਰ
ਦਿੱਲੀ ਅਤੇ ਪੰਜਾਬ ਨੇ ਅਈਅਰ ਉਤੇ 20 ਕਰੋੜ ਰੁਪਏ ਲਏ। ਦਿੱਲੀ ਕੈਪੀਟਲਸ ਤੋਂ ਸ਼੍ਰੇਅਸ ਅਈਅਰ ਨੂੰ ਖੋਹਣ ਤੋਂ ਬਾਅਦ ਪੰਜਾਬ ਕਿੰਗਜ਼ ਨੇ ਆਖਰਕਾਰ ਦਿੱਲੀ ਤੋਂ ਵੱਡੀ ਬੋਲੀ ਲਗਾਈ ਅਤੇ ਅਈਅਰ ਨੂੰ 26.75 ਕਰੋੜ ਰੁਪਏ ਵਿੱਚ ਖਰੀਦ ਲਿਆ।
ਤੁਹਾਨੂੰ ਦੱਸ ਦੇਈਏ ਕਿ IPL 2025 ਦੀ ਮੈਗਾ ਨਿਲਾਮੀ ਜਾਰੀ ਹੈ। ਸਾਊਦੀ ਅਰਬ ਦੇ ਜੇਦਾਹ 'ਚ ਅੱਜ 84 ਖਿਡਾਰੀਆਂ ਦੀ ਕਿਸਮਤ ਦਾ ਫੈਸਲਾ ਹੋਣ ਜਾ ਰਿਹਾ ਹੈ। ਐਤਵਾਰ ਅਤੇ ਸੋਮਵਾਰ ਯਾਨੀ 24 ਅਤੇ 25 ਨਵੰਬਰ ਨੂੰ ਹੋਣ ਵਾਲੀ ਇਸ ਨਿਲਾਮੀ ਵਿੱਚ ਕੁੱਲ 204 ਖਾਲੀ ਸਲਾਟ ਭਰੇ ਜਾਣਗੇ। ਇਨ੍ਹਾਂ ਵਿੱਚੋਂ 70 ਸਥਾਨ ਵਿਦੇਸ਼ੀ ਖਿਡਾਰੀਆਂ ਲਈ ਹਨ। ਇਨ੍ਹਾਂ ਖਾਲੀ ਸਲਾਟ ਨੂੰ ਭਰਨ ਲਈ 10 ਫਰੈਂਚਾਈਜ਼ੀ ਨਿਲਾਮੀ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੀਆਂ ਹਨ।
ਉਲੇਖਯੋਗ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ 2025 ਦੀ ਮੈਗਾ ਨਿਲਾਮੀ ਲਈ 1577 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਪਰ ਅੰਤਿਮ ਸੂਚੀ ਵਿੱਚ 577 ਖਿਡਾਰੀਆਂ ਦੇ ਨਾਂ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 367 ਭਾਰਤੀ ਅਤੇ 210 ਵਿਦੇਸ਼ੀ ਹਨ। ਰਿਸ਼ਭ ਪੰਤ, ਸ਼੍ਰੇਅਸ ਅਈਅਰ, ਜੋਸ ਬਟਲਰ, ਅਰਸ਼ਦੀਪ ਸਿੰਘ, ਕਾਗਿਸੋ ਰਬਾਡਾ ਅਤੇ ਮਿਸ਼ੇਲ ਸਟਾਰਕ, ਕੇਐਲ ਰਾਹੁਲ, ਯੁਜਵੇਂਦਰ ਚਾਹਲ, ਲਿਆਮ ਲਿਵਿੰਗਸਟੋਨ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਦੀ ਬੇਸ ਕੀਮਤ 2 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ: