ਹੈਦਰਾਬਾਦ: Infinix ਨੇ ਅੱਜ ਆਪਣੇ ਭਾਰਤੀ ਗ੍ਰਾਹਕਾਂ ਲਈ Infinix GT Book ਲੈਪਟਾਪ ਨੂੰ ਲਾਂਚ ਕਰ ਦਿੱਤਾ ਹੈ। ਇਸ ਡਿਵਾਈਸ 'ਚ ਕਈ ਸ਼ਾਨਦਾਰ ਫੀਚਰਸ ਮਿਲਦੇ ਹਨ, ਜਿਸ 'ਚ RGB ਲਾਈਟਿੰਗ ਦੇ ਨਾਲ-ਨਾਲ RGB ਕੀਬੋਰਡ ਅਤੇ ਸਾਈਬਰ ਮੇਚਾ ਡਿਜ਼ਾਈਨ ਦੀ ਸੁਵਿਧਾ ਵੀ ਦਿੱਤੀ ਗਈ ਹੈ। ਇਸ ਲੈਪਟਾਪ 'ਚ ਹੋਰ ਵੀ ਕਈ ਸ਼ਾਨਦਾਰ ਫੀਚਰਸ ਮਿਲਦੇ ਹਨ।
Infinix GT Book ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Infinix GT Book ਲੈਪਟਾਪ ਦੇ 12ਵੀਂ ਪੀੜ੍ਹੀ ਦੇ ਇੰਟੇਲ ਕੋਰ i5 ਸੀਪੀਯੂ ਅਤੇ Nvidia GeForce RTX 3050 GPU ਆਪਸ਼ਨ ਦੀ ਸ਼ੁਰੂਆਤੀ ਕੀਮਤ 59,990 ਰੁਪਏ, Nvidia GeForce RTX 4050 ਅਤੇ 13ਵੀਂ ਪੀੜ੍ਹੀ ਦੇ Intel Core i5 ਦੀ ਕੀਮਤ 79,990 ਰੁਪਏ ਅਤੇ Nvidia GeForce RTX 4060 ਦੇ ਨਾਲ 13ਵੀ ਪੀੜ੍ਹੀ ਦੇ Intel Core i9 ਆਪਸ਼ਨ ਦੀ ਕੀਮਤ 99,990 ਰੁਪਏ ਰੱਖੀ ਗਈ ਹੈ। ਇਸ ਡਿਵਾਈਸ ਦੇ ਨਾਲ ਲਿਮਿਟਡ ਸਮੇਂ ਤੱਕ ਫ੍ਰੀ ਗੇਮਿੰਗ ਕਿੱਟ ਵੀ ਪੇਸ਼ ਕੀਤੀ ਜਾ ਰਹੀ ਹੈ। ਇਸ ਕਿੱਟ 'ਚ ਇੱਕ RGB ਮਾਊਸ, RGB ਗੇਮਿੰਗ ਹੈੱਡਫੋਨ ਅਤੇ ਇੱਕ RGB ਮਾਊਸ ਪੈਡ ਸ਼ਾਮਲ ਹੋਵੇਗਾ। Infinix GT Book ਨੂੰ Mecha Silver ਅਤੇ Mecha Gray ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ।
Infinix GT Book ਦੀ ਸੇਲ: ਇਸ ਲੈਪਟਾਪ ਦੀ ਸੇਲ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ। Infinix GT Book ਲੈਪਟਾਪ ਨੂੰ ਤੁਸੀਂ 28 ਮਈ ਤੋਂ ਫਲਿੱਪਕਾਰਟ ਤੋਂ ਖਰੀਦ ਸਕਦੇ ਹੋ।
Infinix GT Book ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਲੈਪਟਾਪ 'ਚ 16 ਇੰਚ ਦੀ ਫੁੱਲ HD+ ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 300nits ਤੱਕ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ 13ਵੀਂ ਪੀੜ੍ਹੀ ਦੇ ਇੰਟੇਲ ਕੋਰ i9 ਚਿਪਸੈੱਟ ਦਿੱਤੀ ਗਈ ਹੈ, ਜਿਸਨੂੰ Nvidia GeForce RTX 4060 GPU ਦੇ ਨਾਲ ਜੋੜਿਆ ਗਿਆ ਹੈ। ਇਸ ਡਿਵਾਈਸ ਨੂੰ 32GB ਤੱਕ ਦੀ ਰੈਮ ਅਤੇ 1TB PCle 4.0 SSD ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਲੈਪਟਾਪ 'ਚ 70Wh ਦੀ ਬੈਟਰੀ ਮਿਲੇਗੀ, ਜੋ ਕਿ 120ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਕੰਪਨੀ ਦਾ ਦਾਅਵਾ ਹੈ ਕਿ ਇਹ ਲੈਪਟਾਪ ਢਾਈ ਘੰਟੇ 'ਚ ਫੁੱਲ ਚਾਰਜ਼ ਹੋ ਜਾਵੇਗਾ ਅਤੇ ਛੇ ਘੰਟੇ ਦੀ ਬੈਟਰੀ ਲਾਈਫ਼ ਮਿਲੇਗੀ।