ਹੈਦਰਾਬਾਦ: Poco ਨੇ 26 ਮਾਰਚ ਨੂੰ ਆਪਣੇ ਭਾਰਕੀ ਗ੍ਰਾਹਕਾਂ ਲਈ Poco C61 ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਅੱਜ ਦੁਪਹਿਰ 12 ਵਜੇ ਇਸ ਫੋਨ ਦੀ ਪਹਿਲੀ ਸੇਲ ਲਾਈਵ ਹੋਣ ਜਾ ਰਹੀ ਹੈ। ਆਨਲਾਈਨ ਸ਼ਾਪਿੰਗ ਕਰਨ ਵਾਲੇ ਗ੍ਰਾਹਕ ਇਸ ਫੋਨ ਦੀ ਖਰੀਦਦਰਾੀ ਡਿਸਕਾਊਂਟ ਦੇ ਨਾਲ ਫਲਿੱਪਕਾਰਟ ਰਾਹੀ ਕਰ ਸਕਦੇ ਹਨ।
Poco C61 ਸਮਾਰਟਫੋਨ ਦੀ ਕੀਮਤ: ਕੰਪਨੀ ਨੇ Poco C61 ਸਮਾਰਟਫੋਨ ਨੂੰ ਦੋ ਮਾਡਲਾਂ 'ਚ ਪੇਸ਼ ਕੀਤਾ ਹੈ। ਇਸ ਫੋਨ ਦੇ 4GB ਰੈਮ+64GB ਸਟੋਰੇਜ ਵਾਲੇ ਮਾਡਲ ਦੀ ਕੀਮਤ 7,499 ਰੁਪਏ, ਜਦਕਿ 6GB ਰੈਮ+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 8,499 ਰੁਪਏ ਰੱਖੀ ਗਈ ਹੈ। ਪਹਿਲੀ ਸੇਲ 'ਚ ਫੋਨ 'ਤੇ ਡਿਸਕਾਊਂਟ ਆਫ਼ਰ ਕੀਤਾ ਜਾ ਰਿਹਾ ਹੈ। Poco C61 ਸਮਾਰਟਫੋਨ Ethereal Blue, Diamond Dust Black ਅਤੇ Mystical Green ਕਲਰ ਆਪਸ਼ਨਾਂ 'ਚ ਖਰੀਦਣ ਲਈ ਉਪਲਬਧ ਹੋਵੇਗਾ।
Poco C61 ਸਮਾਰਟਫੋਨ 'ਤੇ ਡਿਸਕਾਊਂਟ: Poco C61 ਸਮਾਰਟਫੋਨ ਦੀ ਪਹਿਲੀ ਸੇਲ 'ਚ ਫੋਨ 'ਤੇ ਬੈਂਕ ਕਾਰਡ ਦੇ ਨਾਲ ਡਿਸਕਾਊਂਟ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਸੇਲ 'ਚ ਪਹਿਲੇ ਦਿਨ ਫੋਨ 'ਤੇ 500 ਰੁਪਏ ਕੂਪਨ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਡਿਸਕਾਊਂਟ ਤੋਂ ਬਾਅਦ 4GB ਰੈਮ+64GB ਸਟੋਰੇਜ ਵਾਲੇ ਮਾਡਲ ਦੀ ਕੀਮਤ 6,999 ਰੁਪਏ ਹੋ ਜਾਵੇਗੀ ਅਤੇ 6GB ਰੈਮ+128GB ਸਟੋਰੇਜ ਦੀ ਕੀਮਤ 7,999 ਰੁਪਏ ਹੋ ਜਾਵੇਗੀ। ਫਲਿੱਪਕਾਰਟ Axis ਬੈਂਕ ਕਾਰਡ ਤੋਂ ਫੋਨ ਦੀ ਖਰੀਦਦਾਰੀ ਕਰਨ 'ਤੇ 5 ਫੀਸਦੀ ਕੈਸ਼ਬੈਕ ਦਾ ਫਾਇਦਾ ਵੀ ਲਿਆ ਜਾ ਸਕਦਾ ਹੈ।
Poco C61 ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.71 ਇੰਚ ਦੀ ਡਿਸਪਲੇ ਮਿਲਦੀ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਹ ਫੋਨ ਕਾਰਨਿੰਗ ਗੋਰਿਲਾ ਗਲਾਸ 3 ਪ੍ਰੋਟੈਕਸ਼ਨ ਦੇ ਨਾਲ ਆਉਦਾ ਹੈ। ਪ੍ਰੋਸੈਸਰ 'ਤੇ ਤੌਰ 'ਤੇ ਇਸ ਫੋਨ 'ਚ Helio G36 ਚਿਪਸੈੱਟ ਮਿਲ ਸਕਦੀ ਹੈ। Poco C61 ਸਮਾਰਟਫੋਨ ਨੂੰ 4GB ਰੈਮ+64GB ਸਟੋਰੇਜ ਅਤੇ 64GB ਰੈਮ+128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 8MP ਦਾ ਰਿਅਰ ਕੈਮਰਾ ਅਤੇ 5MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ।