ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਵਟਸਐਪ ਆਪਣੇ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਵਟਸਐਪ ਨੇ ਆਪਣੇ ਕਮਿਊਨਿਟੀ ਯੂਜ਼ਰਸ ਲਈ ਇਵੈਂਟ ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਫੀਚਰ ਨਾਲ ਉਨ੍ਹਾਂ ਲੋਕਾਂ ਨੂੰ ਮਦਦ ਮਿਲੇਗੀ, ਜੋ ਕੁਝ ਸਪੈਸ਼ਲ ਪ੍ਰੋਗਰਾਮ ਪਲੈਨ ਕਰਦੇ ਹਨ।
ਇਵੈਂਟ ਫੀਚਰ ਰਾਹੀ ਪਲੈਨ ਕਰਨਾ ਹੋਵੇਗਾ ਆਸਾਨ: ਵਟਸਐਪ ਦੇ ਇਵੈਂਟ ਫੀਚਰ ਰਾਹੀ ਤੁਸੀਂ ਪਲੈਨ ਬਣਾ ਸਕੋਗੇ ਕਿ ਤੁਹਾਨੂੰ ਕਿਹੜੇ ਸਮੇਂ ਕਿੱਥੇ ਜਾਣਾ ਹੈ। ਇਹ ਇੱਕ ਤਰ੍ਹਾਂ ਨਾਲ ਜੀਮੇਲ ਵਾਂਗ ਕੰਮ ਕਰੇਗਾ। ਇਸ ਫੀਚਰ ਰਾਹੀ ਤੁਹਾਨੂੰ ਇਵੈਂਟ 'ਚ ਸ਼ਾਮਲ ਹੋਣ ਲਈ ਹਾਂ ਜਾਂ ਨਹੀਂ 'ਚ ਜਵਾਬ ਦੇਣਾ ਹੋਵੇਗਾ, ਜਿਹੜੇ ਯੂਜ਼ਰਸ ਹਾਂ ਕਰਦੇ ਹਨ, ਉਨ੍ਹਾਂ ਨੂੰ ਸਮੇਂ-ਸਮੇਂ ਤੇ ਰੀਮਾਈਂਡਰ ਭੇਜਿਆ ਜਾਵੇਗਾ, ਤਾਂਕਿ ਉਹ ਪਲੈਨ ਦੀ ਤਰੀਕ ਅਤੇ ਸਮੇਂ ਨਾ ਭੁੱਲਣ। ਇਸਦੇ ਨਾਲ ਹੀ, ਤੁਹਾਡੇ ਪਲੈਨ 'ਚ ਕਿੰਨੇ ਲੋਕ ਸ਼ਾਮਲ ਹੋਣਗੇ, ਇਸਦੀ ਜਾਣਕਾਰੀ ਵੀ ਮਿਲਦੀ ਰਹੇਗੀ।
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Favourites-chats Tab' ਫੀਚਰ, ਪਸੰਦੀਦਾ ਕੰਟੈਕਟਸ ਅਤੇ ਗਰੁੱਪ ਸਰਚ ਕਰਨਾ ਹੋਵੇਗਾ ਆਸਾਨ - WhatsApp Favourites chats Tab
- ਅੰਗ੍ਰੇਜ਼ੀ ਬੋਲਣ 'ਚ ਆਉਦੀ ਹੈ ਮੁਸ਼ਕਿਲ, ਤਾਂ ਗੂਗਲ ਦਾ ਇਹ ਨਵਾਂ AI ਟੂਲ ਕਰੇਗਾ ਤੁਹਾਡੀ ਮਦਦ, ਇੱਥੇ ਦੇਖੋ ਕਿਵੇਂ ਕਰਨਾ ਹੈ ਇਸਤੇਮਾਲ - Speaking Practice feature
- ਭਾਰਤ 'ਚ ਜਲਦ ਲਾਂਚ ਹੋਵੇਗਾ Infinix GT 20 Pro, ਫੀਚਰਸ ਹੋਏ ਲੀਕ - Infinix GT 20 Pro Launch Date
ਵਟਸਐਪ ਨੇ ਇਨ੍ਹਾਂ ਯੂਜ਼ਰਸ ਨੂੰ ਮਿਲ ਰਿਹਾ ਇਵੈਂਟ ਫੀਚਰਸ: ਇਸ ਫੀਚਰ ਨੂੰ ਕਮਿਊਨਿਟੀ ਯੂਜ਼ਰਸ ਲਈ ਰੋਲਆਊਟ ਕਰ ਦਿੱਤਾ ਗਿਆ ਹੈ। ਆਉਣ ਵਾਲੇ ਦਿਨਾਂ 'ਚ ਵਟਸਐਪ ਗਰੁੱਪ ਲਈ ਵੀ ਇਸ ਫੀਚਰ ਨੂੰ ਰੋਲਆਊਟ ਕਰ ਦਿੱਤਾ ਜਾਵੇਗਾ। ਦੱਸ ਦਈਏ ਕਿ ਗਰੁੱਪ 'ਚ ਹੁਣ ਕੋਈ ਵੀ ਇਵੈਂਟ ਕ੍ਰਿਏਟ ਕਰ ਸਕਦਾ ਹੈ ਅਤੇ ਬਾਕੀ ਮੈਬਰ ਇਸਦਾ ਰਿਪਲਾਈ ਦੇ ਸਕਣਗੇ। ਪਲੈਨ ਦੀ ਤਰੀਕ ਕਰੀਬ ਆ ਜਾਣ 'ਤੇ ਆਪਣੇ ਆਪ ਪਲੈਨ 'ਚ ਸ਼ਾਮਲ ਲੋਕਾਂ ਨੂੰ ਨੋਟੀਫਿਕੇਸ਼ਨ ਭੇਜਿਆ ਜਾਵੇਗਾ, ਤਾਂਕਿ ਉਹ ਸਮੇਂ 'ਤੇ ਤਿਆਰ ਰਹਿਣ।