ਹੈਦਰਬਾਦ: X ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ, ਪਰ ਇਸ ਪਲੇਟਫਾਰਮ ਨੂੰ ਲਗਾਤਾਰ ਕਈ ਤਕਨੀਕੀ ਖਰਾਬੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਯੂਜ਼ਰਸ ਕਾਫ਼ੀ ਪਰੇਸ਼ਾਨ ਰਹਿੰਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਅਨੁਭਵ ਨੂੰ ਵਧਾਉਣ ਲਈ ਇਸ ਪਲੇਟਫਾਰਮ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹੁਣ X 'ਚ ਇੱਕ ਨਵਾਂ ਫੀਚਰ ਪੇਸ਼ ਕੀਤਾ ਗਿਆ ਹੈ। ਇਸ ਫੀਚਰ ਦਾ ਨਾਮ ਸਟੋਰੀਜ਼ ਹੈ। ਇਹ ਫੀਚਰ X ਦੇ GrokAI ਦੀ ਮਦਦ ਨਾਲ ਚੱਲਦਾ ਹੈ। X ਦਾ ਸਟੋਰੀਜ਼ ਫੀਚਰ GrokAI ਦੀ ਮਦਦ ਨਾਲ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਿਸੇ ਵੀ ਟ੍ਰੇਡਿੰਗ ਪੋਸਟ ਦੀ ਸਮਰੀ ਬਣਾ ਦਿੰਦਾ ਹੈ।
ਇਨ੍ਹਾਂ ਯੂਜ਼ਰਸ ਨੂੰ ਮਿਲਿਆ ਸਟੋਰੀਜ਼ ਫੀਚਰ: X 'ਚ ਆਇਆ ਸਟੋਰੀਜ਼ ਫੀਚਰ ਅਜੇ ਸਿਰਫ਼ iOS ਅਤੇ ਵੈੱਬ ਵਰਜ਼ਨ ਦੇ ਪ੍ਰੀਮੀਅਮ ਯੂਜ਼ਰਸ ਨੂੰ ਮਿਲਿਆ ਹੈ। ਐਂਡਰਾਈਡ ਯੂਜ਼ਰਸ ਲਈ ਫਿਲਹਾਲ ਇਸ ਫੀਚਰ ਨੂੰ ਪੇਸ਼ ਨਹੀਂ ਕੀਤਾ ਗਿਆ ਹੈ। ਸਟੋਰੀਜ਼ ਫੀਚਰ ਬਾਰੇ ਜਾਣਕਾਰੀ ਦਿੰਦੇ ਹੋਏ X ਦੇ ਅਧਿਕਾਰਿਤ ਇੰਜੀਨੀਅਰਿੰਗ ਅਕਾਊਂਟ ਨੇ ਲਿਖਿਆ ਹੈ ਕਿ X 'ਤੇ ਲੋਕ GrokAI ਦੁਆਰਾ ਤਿਆਰ ਕੀਤੇ ਕਿਸੇ ਟ੍ਰੇਡਿੰਗ ਕੰਟੈਟ ਦੀ ਸਮਰੀ ਪੜ੍ਹ ਸਕਣਗੇ। ਇਹ ਫੀਚਰ ਹੁਣ ਐਕਸਪਲੋਰ ਟੈਬ 'ਚ ਪ੍ਰੀਮੀਅਮ ਗ੍ਰਾਹਕਾਂ ਲਈ ਉਪਲਬਧ ਹੈ। ਦੱਸ ਦਈਏ ਕਿ ਫਿਲਹਾਲ ਇਸ ਫੀਚਰ ਦਾ ਫਾਇਦਾ iOS ਅਤੇ ਵੈੱਬ ਵਰਜ਼ਨ ਵਾਲੇ ਯੂਜ਼ਰਸ ਹੀ ਲੈ ਸਕਣਗੇ।
X ਦੇ ਸਟੋਰੀਜ਼ ਫੀਚਰ ਦਾ ਫਾਇਦਾ: X ਦਾ ਨਵਾਂ ਸਟੋਰੀਜ਼ ਫੀਚਰ X ਐਪ ਅਤੇ ਵੈੱਬਸਾਈਟ ਦੇ 'ਫਾਰ ਯੂ' ਸੈਕਸ਼ਨ 'ਚ ਨਜ਼ਰ ਆਵੇਗਾ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਆਪਣੀ ਪਸੰਦ ਦੇ ਹਿਸਾਬ ਨਾਲ ਟਾਪ ਦੀਆਂ ਟ੍ਰੈਡਿੰਗ ਪੋਸਟਾਂ ਲੱਭਣ ਅਤੇ ਫਿਰ ਉਨ੍ਹਾਂ ਪੋਸਟਾਂ ਨੂੰ ਪੂਰਾ ਪੜ੍ਹਨ ਅਤੇ ਸਮਝਨ ਲਈ ਆਪਣੀ ਟਾਈਮਲਾਈਨ 'ਤੇ ਮਿਹਨਤ ਨਹੀਂ ਕਰਨੀ ਪਵੇਗੀ। ਹੁਣ ਯੂਜ਼ਰਸ ਨੂੰ ਪੂਰੀ ਪੋਸਟ ਪੜ੍ਹਨ ਦੀ ਜਗ੍ਹਾਂ ਉਨ੍ਹਾਂ ਵੱਡੀਆਂ ਖਬਰਾਂ ਦੀ ਸਮਰੀ X ਦੀ ਟਾਈਮਲਾਈਨ 'ਤੇ ਮਿਲ ਜਾਵੇਗੀ। ਯੂਜ਼ਰਸ ਦੀ ਪਸੰਦ ਦੇ ਹਿਸਾਬ ਨਾਲ X ਦਾ ਨਵਾਂ ਸਟੋਰੀਜ਼ ਫੀਚਰ GrokAI ਦਾ ਇਸਤੇਮਾਲ ਕਰਕੇ ਟ੍ਰੇਡਿੰਗ ਸਟੋਰੀਜ਼ ਦੀ ਸਮਰੀ ਲੋਕਾਂ ਦੇ ਸਾਹਮਣੇ ਪੇਸ਼ ਕਰ ਦੇਵੇਗਾ। ਇਸ ਰਾਹੀ ਲੋਕਾਂ ਨੂੰ ਲੰਬੀ ਪੋਸਟ ਪੜ੍ਹਨ ਦੀ ਲੋੜ ਨਹੀਂ ਪਵੇਗੀ।