ETV Bharat / technology

ਮਾਈਕ੍ਰੋਸਾਫਟ ਦਾ ਸਰਵਰ ਪੂਰੀ ਦੁਨੀਆਂ 'ਚ ਹੋਇਆ ਠੱਪ, ਕਈ ਵੱਡੀਆਂ ਕੰਪਨੀਆਂ 'ਚ ਬੰਦ ਹੋਏ ਕੰਮਕਾਜ਼ - Crowdstrike - CROWDSTRIKE

Crowdstrike: ਮਾਈਕ੍ਰੋਸਾਫਟ 'ਚ ਆਈ ਖਰਾਬੀ ਦਾ ਅਸਰ ਦੁਨੀਆਂ ਭਰ ਦੀਆਂ ਵੱਡੀਆਂ ਕੰਪਨੀਆਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਕੰਪਨੀਆਂ ਦੇ ਕਰਮਚਾਰੀਆਂ ਦੇ ਸਿਸਟਮ ਔਨ ਹੋਣ ਤੋਂ ਬਾਅਦ ਫਿਰ ਬੰਦ ਹੋ ਰਹੇ ਹਨ।

Crowdstrike
Crowdstrike (Getty Images)
author img

By ETV Bharat Tech Team

Published : Jul 19, 2024, 2:15 PM IST

Updated : Jul 19, 2024, 2:50 PM IST

ਹੈਦਰਾਬਾਦ: ਮਾਈਕ੍ਰੋਸਾਫਟ ਯੂਜ਼ਰਸ ਨੂੰ ਅੱਜ ਤਕਨੀਕੀ ਖਰਾਬੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਸਟਮ 'ਚ ਅੱਜ ਅਚਾਨਕ ਕੰਮ ਬੰਦ ਹੋ ਗਿਆ ਹੈ ਅਤੇ ਡਿਵਾਈਸਾਂ 'ਤੇ ਨੀਲੀ ਸਕ੍ਰੀਨ ਨਜ਼ਰ ਆਉਣ ਲੱਗੀ ਹੈ। ਅੱਜ ਸਵੇਰੇ 12 ਵਜੇ ਤੋਂ ਤਕਨੀਕੀ ਖਰਾਬੀ ਦੇਖੀ ਜਾ ਰਹੀ ਹੈ। ਇਸਦਾ ਅਸਰ ਕਈ ਵੱਡੀਆਂ ਕੰਪਨੀਆਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਕੰਪਨੀਆਂ 'ਚ ਕਰੀਬ ਦੁਪਹਿਰ 12 ਵਜੇ ਤੋਂ ਕਈ ਕਰਮਚਾਰੀਆਂ ਦੇ ਲੈਪਟਾਪ ਅਤੇ ਕੰਪਿਊਟਰ ਆਪਣੇ ਆਪ ਬੰਦ ਹੋ ਗਏ ਹਨ। ਕਈ ਕਰਮਚਾਰੀਆਂ ਦੇ ਕੰਪਿਊਟਰ ਅਤੇ ਲੈਪਟਾਪ ਰਿਸਟਾਰਟ ਹੋਣ ਤੋਂ ਬਾਅਦ ਬੰਦ ਹੋ ਰਹੇ ਹਨ। ਇਹ ਖਰਾਬੀ ਕਈ ਕੰਪਨੀਆਂ ਨੂੰ ਦੇਖਣ ਨੂੰ ਮਿਲ ਰਹੀ ਹੈ।

ਲੈਪਟਾਪ ਅਤੇ ਕੰਪਿਊਟ ਦੀ ਸਕ੍ਰੀਨ ਹੋਈ ਨੀਲੀ: ਇਸ ਖਰਾਬੀ ਦਾ ਅਸਰ ਭਾਰਤ 'ਚ ਵੀ ਵਿਆਪਕ ਤੌਰ 'ਤੇ ਦੇਖਣ ਨੂੰ ਮਿਲ ਰਿਹਾ ਹੈ। ਕੰਮ ਕਰ ਰਹੇ ਕਰਮਚਾਰੀਆਂ ਦੇ ਸਿਸਟਮ 'ਤੇ ਅਚਾਨਕ ਬਲੂ ਸਕ੍ਰੀਨ ਨਜ਼ਰ ਆਉਣ ਲੱਗੀ ਹੈ। ਸਕ੍ਰੀਨ 'ਤੇ ਇੱਕ ਮੈਸੇਜ ਵੀ ਲਿਖਿਆ ਹੋਇਆ ਆ ਰਿਹਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਤੁਹਾਡੇ ਸਿਸਟਮ ਨੂੰ ਰਿਸਟਾਰਟ ਕਰਨ ਦੀ ਲੋੜ ਹੈ। ਤੁਹਾਡੇ ਕੰਪਿਊਟਰ ਨੂੰ ਨੁਕਸਾਨ ਤੋਂ ਬਚਾਉਣ ਲਈ ਵਿੰਡੋ ਬੰਦ ਕਰ ਦਿੱਤਾ ਗਿਆ ਹੈ।

ਸੋਸ਼ਲ ਮੀਡੀਆ 'ਤੇ ਯੂਜ਼ਰਸ ਦੇ ਰਹੇ ਚੇਤਾਵਨੀ: ਇਸ ਖਰਾਬੀ ਦੇ ਕਰਕੇ ਅਮਰੀਕਾ ਅਤੇ ਅਸਟ੍ਰੇਲੀਆਂ 'ਚ ਵੀ ਬੈਂਕ ਅਤੇ ਸਰਕਾਰੀ ਦਫ਼ਤਰਾਂ 'ਚ ਕੰਪਿਊਟਰ ਅਤੇ ਲੈਪਟਾਪ ਬੰਦ ਹੋ ਗਏ ਹਨ। ਕੁਝ ਸੋਸ਼ਲ ਮੀਡੀਆ ਯੂਜ਼ਰਸ ਇਸ ਖਰਾਬੀ ਨੂੰ ਲੈ ਕੇ ਆਪਣੇ ਅਕਾਊਂਟ ਤੋਂ ਕਈ ਪੋਸਟਾਂ ਸ਼ੇਅਰ ਕਰ ਰਹੇ ਹਨ। ਯੂਜ਼ਰਸ ਆਪਣੀਆਂ ਪੋਸਟਾਂ 'ਚ ਲਿਖ ਰਹੇ ਹਨ ਕਿ, "ਸਾਡੇ ਸਿਸਟਮ 'ਤੇ ਇੱਕ ਮੈਸੇਜ ਲਿਖਿਆ ਹੋਇਆ ਫਲੈਸ਼ ਹੋਇਆ ਹੈ, ਜਿਸ 'ਚ ਲਿਖਿਆ ਸੀ ਕਿ ਅਜਿਹਾ ਲੱਗਦਾ ਹੈ ਕਿ ਵਿੰਡੋ ਠੀਕ ਤਰ੍ਹਾਂ ਲੋਡ ਨਹੀਂ ਹੋਇਆ ਹੈ। ਜੇਕਰ ਤੁਸੀਂ ਚਾਹੋ, ਤਾਂ ਸਿਸਟਮ ਨੂੰ ਰਿਸਟਾਰਟ ਕਰ ਸਕਦੇ ਹੋ।"

Last Updated : Jul 19, 2024, 2:50 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.