ਹੈਦਰਾਬਾਦ: Nothing ਨੇ ਮਾਰਚ ਮਹੀਨੇ ਆਪਣੇ ਭਾਰਤੀ ਗ੍ਰਾਹਕਾਂ ਲਈ Nothing Phone (2a) ਨੂੰ ਲਾਂਚ ਕੀਤਾ ਸੀ। ਹੁਣ ਕੰਪਨੀ ਇਸ ਫੋਨ ਦਾ ਇੱਕ ਨਵਾਂ ਐਡਿਸ਼ਨ ਲਿਆਉਣ ਦੀ ਤਿਆਰੀ 'ਚ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਫੋਨ ਨੂੰ ਬਲੈਕ ਅਤੇ ਵਾਈਟ ਕਲਰ ਆਪਸ਼ਨਾਂ 'ਚ ਪਹਿਲਾ ਪੇਸ਼ ਕੀਤਾ ਗਿਆ ਸੀ ਅਤੇ ਹੁਣ ਕੰਪਨੀ Nothing Phone (2a) ਨੂੰ ਇੱਕ ਹੋਰ ਨਵੇਂ ਕਲਰ ਆਪਸ਼ਨ ਦੇ ਨਾਲ ਪੇਸ਼ ਕਰਨ ਜਾ ਰਹੀ ਹੈ। ਇਹ ਨਵਾਂ ਕਲਰ ਕੱਲ੍ਹ ਭਾਰਤ 'ਚ ਲਾਂਚ ਕਰ ਦਿੱਤਾ ਜਾਵੇਗਾ। ਕੰਪਨੀ ਨੇ ਫਲਿੱਪਕਾਰਟ 'ਤੇ ਇਸ ਫੋਨ ਦਾ ਟੀਜ਼ਰ ਸ਼ੇਅਰ ਕਰਕੇ ਜਾਣਕਾਰੀ ਦੇ ਦਿੱਤੀ ਹੈ।
Nothing Phone (2a) ਇਸ ਕਲਰ ਆਪਸ਼ਨ 'ਚ ਕੀਤਾ ਜਾ ਰਿਹਾ ਪੇਸ਼: Nothing Phone (2a) ਦੇ ਨਵੇਂ ਰੰਗ ਬਾਰੇ ਅਜੇ ਕੰਪਨੀ ਵੱਲੋ ਕੋਈ ਅਧਿਕਾਰਿਤ ਤੌਰ 'ਤੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ, X 'ਤੇ ਇੱਕ ਟਿਪਸਟਰ ਨੇ ਦਾਅਵਾ ਕੀਤਾ ਹੈ ਕਿ ਇਸ ਫੋਨ ਨੂੰ ਕੱਲ੍ਹ ਭਾਰਤ 'ਚ ਬਲੂ ਕਲਰ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਸ ਫੋਨ ਨੂੰ ਅਜੇ ਸਿਰਫ਼ ਬਲੈਕ ਅਤੇ ਵਾਈਟ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਸੀ ਅਤੇ ਹੁਣ ਕੰਪਨੀ ਇਸ ਫੋਨ ਨੂੰ ਬਲੂ ਕਲਰ 'ਚ ਲਿਆਉਣ ਦੀ ਤਿਆਰੀ 'ਚ ਹੈ। ਇਹ ਫੋਨ ਕੱਲ੍ਹ ਦੁਪਹਿਰ 12 ਵਜੇ ਭਾਰਤ 'ਚ ਨਵੇਂ ਕਲਰ ਦੇ ਨਾਲ ਲਾਂਚ ਹੋ ਜਾਵੇਗਾ। ਲਾਂਚਿੰਗ ਤੋਂ ਪਹਿਲਾ ਹੀ ਇਸ ਫੋਨ ਦੇ ਬਲੂ ਕਲਰ ਦੀਆਂ ਕਾਫ਼ੀ ਤਸਵੀਰਾਂ ਵਾਈਰਲ ਹੋ ਰਹੀਆਂ ਹਨ, ਜਿਸ 'ਚ Nothing Phone (2a) ਦੇ ਨਵੇਂ ਕਲਰ ਦਾ ਲੁੱਕ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਇਸ ਫੋਨ ਦੇ ਬਲੂ ਕਲਰ ਬਾਰੇ ਅਜੇ ਕੰਪਨੀ ਨੇ ਕੋਈ ਪੁਸ਼ਟੀ ਨਹੀਂ ਕੀਤੀ ਹੈ।
Nothing Phone (2a) ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ ਫੁੱਲ HD+ਡਿਸਪਲੇ ਮਿਲ ਸਕਦੀ ਹੈ। ਇਸ ਫੋਨ ਦੇ ਡਿਜ਼ਾਈਨ 'ਚ ਵੀ ਕੁਝ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਪ੍ਰੋਸੈਸਰ ਦੇ ਤੌਰ Nothing Phone (2a) 'ਚ Dimensity 7200 ਪ੍ਰੋ ਚਿਪਸੈੱਟ ਦਿੱਤੀ ਜਾਵੇਗੀ। Nothing Phone (2a) ਨੂੰ 8GB+128GB ਅਤੇ 128GB+256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ OIS ਦੇ ਨਾਲ 50MP+50MP ਬੈਕ ਅਤੇ 32MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ।
Nothing Phone (2a) ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 8GB+128GB ਸਟੋਰੇਜ ਵਾਲੇ ਮਾਡਲ ਦੀ ਸ਼ੁਰੂਆਤੀ ਕੀਮਤ 23,999 ਰੁਪਏ ਹੋ ਸਕਦੀ ਹੈ।