ਲੁਧਿਆਣਾ: ਲੁਧਿਆਣਾ ਦੇ ਵਿੱਚ ਅੱਜ ਦੁਪਹਿਰ ਬਾਅਦ ਪਏ ਮੀਂਹ ਕਾਰਨ ਜਲ ਥਲ ਹੋ ਗਈ, ਦੁਪਹਿਰ 2 ਵਜੇ ਦੇ ਕਰੀਬ ਬੱਦਲਵਾਈ ਹੋਈ ਅਤੇ ਫਿਰ ਮੀਂਹ ਪੈਣਾ ਸ਼ੁਰੂ ਹੋ ਗਿਆ ਲਗਭਗ ਅੱਧਾ ਘੰਟਾ ਮੀਂਹ ਪੈਣ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਸੀਵਰੇਜ ਦੀ ਸਮੱਸਿਆ ਦੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ। ਜਿਸ ਕਰਕੇ ਟਰੈਫਿਕ ਜਾਮ ਹੋ ਗਿਆ। ਛੋਟੇ ਬੱਚੇ ਪਾਣੀ ਦੇ ਵਿੱਚ ਖੇਡਦੇ ਹੋਏ ਵਿਖਾਈ ਦਿੱਤੇ। ਜੋ ਕਿ ਕਾਫੀ ਰਿਸਕੀ ਵੀ ਸੀ।
31 ਜੁਲਾਈ ਤੋਂ ਬਾਅਦ ਮੌਸਮ ਮੁੜ ਤੋਂ ਆਮ ਵਰਗਾ ਹੋ ਜਾਵੇਗਾ: ਆਈ ਐਮ ਡੀ ਵੱਲੋਂ ਪਹਿਲਾਂ ਹੀ 30 ਜੁਲਾਈ ਤੱਕ ਅਲਰਟ ਜਾਰੀ ਕੀਤਾ ਗਿਆ ਸੀ। ਪੰਜਾਬ ਦੇ ਜ਼ਿਆਦਾਤਰ ਹਿੱਸੇ ਦੇ ਵਿੱਚ ਦਰਮਿਆਨੀ ਤੋਂ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਸੀ, ਜਿਸ ਦੇ ਤਹਿਤ ਅੱਜ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਬਾਰਿਸ਼ ਵੀ ਵੇਖਣ ਨੂੰ ਮਿਲੀ। ਇਸ ਬਾਰਿਸ਼ ਦੇ ਨਾਲ ਜਿੱਥੇ ਟੈਂਪਰੇਚਰ ਦੇ ਵਿੱਚ ਕਾਫੀ ਕਮੀ ਵੇਖਣ ਨੂੰ ਮਿਲੀ ਹੈ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਨੂੰ ਵੀ ਭਰਪੂਰ ਪਾਣੀ ਮਿਲਿਆ ਹੈ। ਮੌਸਮ ਵਿਭਾਗ ਵੱਲੋਂ 30 ਜੁਲਾਈ ਤੱਕ ਅਲਰਟ ਜਾਰੀ ਕੀਤਾ ਗਿਆ ਸੀ ਹਾਲਾਂਕਿ 31 ਜੁਲਾਈ ਤੋਂ ਬਾਅਦ ਮੌਸਮ ਮੁੜ ਤੋਂ ਆਮ ਵਰਗਾ ਹੋ ਜਾਵੇਗਾ। ਜਿਸ ਦੇ ਨਾਲ ਗਰਮੀ ਵੀ ਵੇਖਣ ਨੂੰ ਮਿਲੇਗੀ। ਹਾਲਾਂਕਿ ਇੱਕ ਅਗਸਤ ਨੂੰ ਮੁੜ ਤੋਂ ਕਿਤੇ ਕਿਤੇ ਪੰਜਾਬ ਦੇ ਵਿੱਚ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਜਤਾਈ ਗਈ ਹੈ।
- ਨਿਹੰਗਾਂ ਦਾ ਵੱਡਾ ਕਾਰਨਾਮਾ, ਘਰ 'ਚ ਵੜ੍ਹ ਕੇ ਸ਼ਰੇਆਮ ਚਲਾ ਦਿੱਤੀਆਂ ਤਲਵਾਰਾਂ, ਬਾਪ ਦਾ ਕਰ ਦਿੱਤਾ ਕਤਲ, ਬੇਟੇ ਦਾ ਵੱਢਿਆ ਗੁੱਟ, ਦੇਖੋ ਮੌਕੇ ਦੀ ਵੀਡੀਓ - Killed by Nihangs in Tarn Taran
- ਛੇ ਹਜ਼ਾਰ ਕਰੋੜ ਦੀ ਡਰੱਗ ਤਸਕਰੀ ਮਾਮਲੇ 'ਚ ਸਾਬਕਾ ਡੀਐਸਪੀ ਜਗਦੀਸ਼ ਭੋਲਾ ਸਮੇਤ 17 ਲੋਕ ਦੋਸ਼ੀ ਕਰਾਰ, ਦਸ ਸਾਲ ਦੀ ਸਜ਼ਾ - Jagdish Bhola accused in drug case
- ਜਿਮ ਟਰੇਨਰ ਨੂੰ ਰੀਲਾਂ ਬਣਾਉਣੀਆਂ ਪਈਆਂ ਮਹਿੰਗੀਆਂ; ਪੁਲਿਸ ਨੇ ਰੀਲ ਵੇਖ ਕੇ ਕੱਢ ਦਿੱਤਾ ਚਲਾਨ, ਮੋਟਰਸਾਈਕਲ ਕਰਤਾ ਇੰਪਾਊਂਡ - Ludhiana gym trainer fined
ਸੀਵਰੇਜ ਦੇ ਮੇਨ ਹੋਲ ਖੁੱਲੇ ਹੋਣ ਕਾਰਨ ਲੋਕਾਂ ਨੇ ਜਤਾਇਆ ਖਦਸਾ: ਉਧਰ ਲੁਧਿਆਣਾ ਦੇ ਵਿੱਚ ਹੋਈ ਪਾਣੀ ਦੀ ਬਲੋਕੇਜ ਦੇ ਕਰਕੇ ਸੜਕਾਂ 'ਤੇ ਪਾਣੀ ਖੜਾ ਹੋ ਗਿਆ। ਜਿਸ ਨੂੰ ਲੈ ਕੇ ਰਾਹਗੀਰਾਂ ਨੇ ਕਿਹਾ ਕਿ ਇਹ ਕਾਫੀ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਉਹਨਾਂ ਕਿਹਾ ਕਿ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਪ੍ਰਸ਼ਾਸਨ ਨੂੰ ਇਸ ਗੱਲ ਖਾਸ ਧਿਆਨ ਰੱਖਣ ਦੀ ਲੋੜ ਹੈ। ਉਹਨਾਂ ਕਿਹਾ ਕਿ ਕਈ ਥਾਵਾਂ 'ਤੇ ਸੀਵਰੇਜ ਦੇ ਮੇਨ ਹੋਲ ਵੀ ਖੁੱਲੇ ਹਨ। ਜਿਸ ਕਰਕੇ ਬੱਚੇ ਬਾਰਿਸ਼ ਦੇ ਪਾਣੀ ਦੇ ਵਿੱਚ ਨਹਾਉਂਦੇ ਹਨ ਅਤੇ ਕਿਸੇ ਵੀ ਵੇਲੇ ਕੋਈ ਹਾਦਸਾ ਵੀ ਵਾਪਰ ਸਕਦਾ ਹੈ।