ਹੈਦਰਾਬਾਦ ਡੈਸਕ: ਸਾਲ 2024 ਨੂੰ ਅਲਵਿਦਾ ਕਹਿਣ ਦੇ ਨਾਲ ਹੀ ਹੁਣ ਪੰਜਾਬ ਵਾਸੀ ਨਵੇਂ ਸਾਲ 2025 ਦਾ ਸਵਾਗਤ ਕਰਨ ਜਾ ਰਹੇ ਹਨ। 2024 ਪੰਜਾਬ ਵਿੱਚ ਕਈ ਵੱਡੀਆਂ ਘਟਨਾਵਾਂ ਅਤੇ ਇਤਿਹਾਸਿਕ ਘਟਨਾਵਾਂ ਵਾਪਰੀਆਂ। ਜਿਸ ਕਾਰਨ 2024 ਯਾਦਗਾਰ ਰਹੇਗਾ। ਆਉ ਜਾਣਦੇ ਹਾਂ 2024 'ਚ ਕਿਹੜੀਆਂ ਵੱਡੀਆਂ ਘਟਨਾਵਾ ਸੁਰਖੀਆਂ ਬਣੀਆਂ।
ਕਿਸਾਨੀ ਅੰਦੋਲਨ 2
ਪੰਜਾਬ 'ਚ 13 ਫਰਵਰੀ 2024 ਤੋਂ ਕਿਸਾਨ ਅੰਦੋਲਨ 2 ਦੀ ਸ਼ੁਰੂਆਤ ਹੋਈ। ਕਿਸਾਨਾਂ ਨੇ ਦਿੱਲੀ ਵੱਲ ਜਾਣ ਦਾ ਫੈਸਲਾ ਕੀਤਾ। 21 ਫਰਵਰੀ ਨੂੰ ਹਰਿਆਣਾ ਵਾਲੇ ਪਾਸੇ ਖੜ੍ਹੇ ਸੁਰੱਖਿਆ ਮੁਲਾਜ਼ਮਾਂ ਅਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ। ਜਿਸ ਵਿੱਚ ਕਿਸਾਨ ਸ਼ੁਭਕਰਨ ਦੀ ਮੌਤ ਹੋ ਗਈ। ਸਾਰਾ ਸਾਲ ਕਿਸਾਨ ਅੰਦੋਲਨ ਦੇ ਨਾਂ ’ਤੇ ਰਿਹਾ। ਸਾਲ ਦੇ ਅੰਤ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਰੱਖਣਾ ਪਿਆ। ਸਾਲ ਦੇ ਆਖਰੀ ਦਿਨ ਤੋਂ ਪਹਿਲਾਂ ਪੂਰੇ ਸੂਬੇ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦਾ ਪੰਜਾਬੀਆਂ ਨੇ ਸਮਰਥਨ ਕੀਤਾ।
#WATCH | ADCP Harpal Singh says, " there were proper security arrangements here...sukhbir ji was properly covered (given cover)...narayan singh chaura (assailant) was here yesterday as well...today too, he first paid obeisance to the guru..."
— ANI (@ANI) December 4, 2024
"no," he says when asked if anyone… https://t.co/aqs7cbNMuC pic.twitter.com/bIoOsvrct8
ਸੁਖਬੀਰ ਬਾਦਲ ‘ਤੇ ਹਮਲਾ
4 ਦਸੰਬਰ ਨੂੰ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਆਪਣੀ ਸਜ਼ਾ ਦੇ ਹਿੱਸੇ ਵਜੋਂ ਹਰਿਮੰਦਰ ਸਾਹਿਬ ਦੇ ਬਾਹਰ ਸੇਵਾਦਾਰ ਦੀ ਭੂਮਿਕਾ ਨਿਭਾ ਰਹੇ ਸਨ। ਇਸ ਦੌਰਾਨ ਨਰਾਇਣ ਸਿੰਘ ਚੌੜਾ ਵੱਲੋਂ ਸੁਖਬੀਰ ਬਾਦਲ 'ਤੇ ਗੋਲੀ ਚਲਾਈ ਗਈ ਪਰ ਸੁਰੱਖਿਆ ਮੁਲਾਜ਼ਮਾਂ ਨੇ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਸੁਖਬੀਰ ਬਾਦਲ ਦੀ ਜਾਨ ਵਾਲ-ਵਾਲ ਬਚ ਗਈ। ਕਾਬਲੇਜ਼ਿਕਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਸਮੇਤ 2007 ਤੋਂ 2017 ਤੱਕ ਦੀ ਅਕਾਲੀ ਸਰਕਾਰ ਦੇ ਮੰਤਰੀਆਂ ਨੂੰ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਧਾਰਮਿਕ ਸਜ਼ਾ ਸੁਣਾਈ ਗਈ ਸੀ।
ਅਕਾਲੀ ਦਲ, ਜਿਸ ਨੂੰ ਪੰਥਕ ਪਾਰਟੀ ਵੀ ਕਿਹਾ ਜਾਂਦਾ ਹੈ, ਉਸਨ ਨੇ ਕਬੂਲ ਕੀਤਾ ਹੈ ਕਿ ਬੇਅਦਬੀ ਕਾਂਡ ਕਰਨ ਵਾਲੇ ਡੇਰਾ ਸਿਰਸਾ ਦੇ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦਿੱਤੀ ਗਈ ਸੀ। ਦੱਸ ਦੇਈਏ ਕਿ 1 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਵਿਵਾਦ ਜਨਤਕ ਹੋ ਗਿਆ। ਇਸ ਦਿਨ ਬਾਗੀ ਧੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਮੁਆਫ਼ੀਨਾਮਾ ਸੌਂਪਿਆ। ਜਿਸ ‘ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ 5 ਦੋਸ਼ ਲਗਾਏ ਗਏ ਸਨ। ਇਸ ਤੋਂ ਬਾਅਦ ਹੀ ਅਕਾਲੀ ਦਲ ਵਿੱਚ ਵਿਵਾਦ ਵੱਧ ਗਿਆ ਅਤੇ ਸੁਖਬੀਰ ਬਾਦਲ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆਂ ਕਰਾਰ ਦੇ ਦਿੱਤਾ ਗਿਆ।
ਪੁਲਿਸ ਚੌਂਕੀਆਂ 'ਤੇ ਹਮਲੇ
ਪੰਜਾਬ ਦੇ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਬਾਹਰ 24 ਨਵੰਬਰ ਦੀ ਸਵੇਰ ਨੂੰ ਇੱਕ ਬੰਬ ਮਿਲਿਆ ਸੀ। ਪੰਜਾਬ ਵਿੱਚ ਥਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਇਹ ਪਹਿਲਾ ਮਾਮਲਾ ਸੀ। ਇਸ ਤੋਂ ਬਾਅਦ ਹੁਣ ਤੱਕ ਪੰਜਾਬ ਵਿੱਚ 8 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਵਿੱਚ ਪੁਲਿਸ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੁਰੱਖਿਆ ਲਈ ਪੁਲਿਸ ਨੇ ਹੁਣ ਆਪਣੇ ਥਾਣਿਆਂ ਅਤੇ ਚੌਕੀਆਂ ਨੂੰ ਮਜ਼ਬੂਤ ਕਰ ਦਿੱਤਾ ਹੈ।ਇੰਨ੍ਹਾਂ ਹਮਲਿਆਂ ਦੀ ਵੱਖ-ਵੱਖ ਸਗੰਠਨਾ ਵੱਲੋਂ ਜ਼ਿੰਮੇਵਾਰੀ ਵੀ ਲਈ ਗਈ। ਇਹ ਮਾਮਲਾ ਕੇਂਦਰ ਤੱਕ ਵੀ ਪਹੁੰਚ ਚੁੱਕਾ ਹੈ।
ਲਾਰੈਂਸ ਇੰਟਰਵਿਊ ਮਾਮਲੇ ‘ਚ ਮੁਅੱਤਲ ਡੀ.ਐੱਸ.ਪੀ
ਗੈਂਗਸਟਰ ਲਾਰੈਂਸ ਦਾ ਸਾਲ 2023 ਵਿੱਚ ਇੱਕ ਟੀਵੀ ਇੰਟਰਵਿਊ ਸੀ। ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਗਿਆ। ਹਾਈਕੋਰਟ ਨੇ ਇਸ ਮਾਮਲੇ ‘ਚ ਐਸ.ਆਈ.ਟੀ. ਦਾ ਗਠਨ ਕੀਤਾ ਜਿਸ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਇੱਕ ਇੰਟਰਵਿਊ ਸੀਆਈਏ ਖਰੜ ਵਿੱਚ ਅਤੇ ਦੂਜੀ ਜੈਪੁਰ ਵਿੱਚ ਹੋਈ। ਸੀ.ਆਈ.ਏ. ਦੇ ਦਫਤਰ ਨੂੰ ਹੀ ਸਟੂਡੀਓ ਬਣਾ ਦਿੱਤਾ ਗਿਆ। ਇਸ ਮਾਮਲੇ ਵਿੱਚ 25 ਅਕਤੂਬਰ ਨੂੰ ਡੀਐਸਪੀ ਗੁਰਸ਼ੇਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਡੇਰਾ ਰਾਧਾ ਸੁਆਮੀ ਨੇ ਉਤਰਾਧਿਕਾਰੀ ਦੀ ਚੋਣ
2024 'ਚ ਇੱਕ ਹੋਰ ਵੱਡੀ ਘਟਨਾ ਵਾਪਰੀ ਜਦੋਂ ਡੇਰਾ ਬਿਆਸ ਨੂੰ ਨਵਾਂ ਉਤਰਾਧਿਕਾਰੀ ਮਿਲ ਗਿਆ। 2 ਸਤੰਬਰ ਨੂੰ ਪੰਜਾਬ ਦੇ ਅੰਮ੍ਰਿਤਸਰ ਦੇ ਬਿਆਸ ਸਥਿਤ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉਤਰਾਧਿਕਾਰੀ ਚੁਣਿਆ ਸੀ। ਉਨ੍ਹਾਂ ਨੇ 45 ਸਾਲਾ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਬਣਾਇਆ।
45 ਹਜ਼ਾਰ ਕਰੋੜ ਦੇ ਘੋਟਾਲੇ ਦੇ ਮਾਸਟਰਮਾਈਂਡ ਦੀ ਮੌਤ
ਪਰਲ ਗਰੁੱਪ ਦੇ ਮਾਲਕ ਅਤੇ 45 ਹਜ਼ਾਰ ਕਰੋੜ ਰੁਪਏ ਦੇ ਘਪਲੇ ਦੇ ਮਾਸਟਰਮਾਈਂਡ ਪੰਜਾਬ ਦੇ ਰਹਿਣ ਵਾਲੇ ਨਿਰਮਲ ਸਿੰਘ ਭੰਗੂ ਦੀ 25 ਅਗਸਤ ਦੀ ਰਾਤ ਨੂੰ ਦਿੱਲੀ ਵਿੱਚ ਮੌਤ ਹੋ ਗਈ ਸੀ। ਉਸ ਨੂੰ ਜਨਵਰੀ 2016 ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਗ੍ਰਿਫ਼ਤਾਰ ਕੀਤਾ ਸੀ। ਉਦੋਂ ਤੋਂ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸੀ।
ਅੰਮ੍ਰਿਤਪਾਲ ਸਿੰਘ ਨੇ ਚੁੱਕੀ ਸਹੁੰ
ਪੰਜਾਬ ਦੀ ਸਿਆਸਤ ਵੀ 2024 ਲਈ ਬਹੁਤ ਅਹਿਮ ਰਹੀ ਜਦੋਂ ਲੋਕ ਸਭਾ ਚੋਣਾਂ 'ਚ ਪੰਜਾਬ ਦੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਚੁਣਿਆ ਗਿਆ ਅਤੇ ਅੰਮ੍ਰਿਤਪਾਲ ਸਿੰਘ ਨੇ 5 ਜੁਲਾਈ ਨੂੰ ਸਹੁੰ ਚੁੱਕੀ। ਇਸ ਸਬੰਧੀ ਡੀਸੀ ਅੰਮ੍ਰਿਤਸਰ ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕਾਬਲੇਜ਼ਿਕਰ ਹੈ ਕਿ ਅੰਮ੍ਰਿਤਪਾਲ ਆਪਣੇ ਸਾਥੀਆਂ ਸਣੇ ਇਸ ਸਮੇਂ ਆਸਾਮ ਦੀ ਡਿਬਰੂਗੜ੍ਹ ਜੇਲ 'ਚ ਬੰਦ ਹੈ।
ਕੰਗਨਾ ਰਣੌਤ ਨੂੰ ਏਅਰਪੋਰਟ ‘ਤੇ ਮਾਰਿਆ ਥੱਪੜ
6 ਜੂਨ ਨੂੰ ਭਾਜਪਾ ਦੀ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਫਲਾਈਟ ਰਾਹੀਂ ਦਿੱਲੀ ਜਾਣਾ ਸੀ। ਇਸ ਦੇ ਲਈ ਕੰਗਨਾ ਰਣੌਤ ਏਅਰਪੋਰਟ ਪਹੁੰਚੀ ਸੀ। ਜਦੋਂ ਉਹ ਤਲਾਸ਼ੀ ਲਈ ਥਾਣਾ ਖੇਤਰ ਵਿੱਚ ਪਹੁੰਚੀ ਤਾਂ ਸੀਆਈਐਸਐਫ ਦੀ ਇੱਕ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਉਸ ਦੀ ਤਲਾਸ਼ੀ ਲਈ ਅਤੇ ਤਲਾਸ਼ੀ ਲੈਣ ਤੋਂ ਬਾਅਦ ਮਹਿਲਾ ਕਾਂਸਟੇਬਲ ਨੇ ਕੰਗਨਾ ਰਣੌਤ ਨੂੰ ਥੱਪੜ ਮਾਰ ਦਿੱਤਾ। ਇਸ ਘਟਨਾ ਸਬੰਧੀ ਕੁਲਵਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਦਾ ਵੱਖ-ਵੱਖ ਵਰਗਾਂ ਵੱਲੋਂ ਸਮਰਥਨ ਵੀ ਕੀਤਾ ਗਿਆ।
ਪੰਜਾਬ ਦੇ ਮਸ਼ਹੂਰ ਲੇਖਕ ਦਾ ਦਿਹਾਂਤ
11 ਮਈ ਨੂੰ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਅਤੇ ਲੇਖਕ ਸੁਰਜੀਤ ਪਾਤਰ ਦਾ ਲੁਧਿਆਣਾ ਦੇ ਬਦਰਵਾਲ ਰੋਡ ਸਥਿਤ ਰਿਹਾਇਸ਼ ‘ਤੇ ਦਿਹਾਂਤ ਹੋ ਗਿਆ। ਉਨ੍ਹਾਂ ਨੇ 79 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਸਾਲ 2012 ਵਿੱਚ ਸੁਰਜੀਤ ਪਾਤਰ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਉੱਚ ਪੱਧਰੀ ਕਿਤਾਬਾਂ ਅਤੇ ਕਵਿਤਾਵਾਂ ਲਿਖੀਆਂ।
ਭਾਰਤੀ ਹਾਕੀ ਟੀਮ ਹਰਿਮੰਦਰ ਸਾਹਿਬ ਪਹੁੰਚੀ
ਪੈਰਿਸ ਓਲੰਪਿਕ ‘ਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ 11 ਅਗਸਤ ਨੂੰ ਅੰਮ੍ਰਿਤਸਰ ਪਹੁੰਚੀ ਸੀ। ਅੰਮ੍ਰਿਤਸਰ ਹਵਾਈ ਅੱਡੇ ‘ਤੇ ਭਾਰਤੀ ਖਿਡਾਰੀਆਂ ਦਾ ਢੋਲ-ਢਮੱਕੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ 10 ਖਿਡਾਰੀ ਸਨ। ਜਿਨ੍ਹਾਂ ਦੇ ਮਾਪੇ ਵੀ ਉਨ੍ਹਾਂ ਨੂੰ ਰਿਸੀਵ ਕਰਨ ਲਈ ਏਅਰਪੋਰਟ ਪਹੁੰਚੇ।ਸਾਰੇ ਖਿਡਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਗੁਰੂ ਦਾ ਸ਼ੁਕਰਾਨਾ ਕੀਤਾ।
Diljit Dosanjh dedicates his Chandigarh concert to the World Chess Champion Gukesh ❤️ pic.twitter.com/NxT3i6B2lL
— Prayag (@theprayagtiwari) December 14, 2024
ਚੰਡੀਗੜ੍ਹ ਵਿੱਚ ਦਿਲਜੀਤ ਦਾ ਸ਼ੋਅ
ਪੰਜਾਬੀ ਗਾਇਕ ਦਿਲਜੀਤ ਦਾ 14 ਦਸੰਬਰ ਨੂੰ ਚੰਡੀਗੜ੍ਹ ‘ਚ ਦਿਲ-ਲੁਮੀਨਾਟੀ ਟੂਰ ਤਹਿਤ ਹੋਇਆ ਸ਼ੋਅ ਸੁਰਖੀਆਂ ‘ਚ ਰਿਹਾ। ਪਹਿਲਾਂ ਬਾਲ ਕਮਿਸ਼ਨ ਵੱਲੋਂ ਸ਼ੋਅ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਗਿਆ ਸੀ। ਬੱਚਿਆਂ ਨੂੰ ਗੀਤਾਂ ਰਾਹੀਂ ਸ਼ੋਅ ਦੀ ਸਟੇਜ ‘ਤੇ ਨਾ ਬੁਲਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ। ਹਾਈਕੋਰਟ ਨੇ ਕੁਝ ਸ਼ਰਤਾਂ ਨਾਲ ਦਿਲਜੀਤ ਨੂੰ ਇਜਾਜ਼ਤ ਦੇ ਦਿੱਤੀ। ਦਿਲਜੀਤ ਨੇ ਕਰੀਬ ਦੋ ਘੰਟੇ ਤੱਕ ਪ੍ਰਦਰਸ਼ਨ ਕੀਤਾ। ਇਸ ਦੌਰਾਨ 100 ਤੋਂ ਵੱਧ ਲੋਕਾਂ ਦੇ ਫੋਨ ਚੋਰੀ ਹੋ ਗਏ। ਇਹ 2024 ਦੌਰਾਨ ਪੰਜਾਬ 'ਚ ਵਾਪਰੀਆਂ ਵੱਡੀਆਂ ਘਟਨਾਵਾਂ ਸਨ, ਜਿੰਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤੀ।
- ਪੰਜਾਬ 'ਚ ਚੋਣਾਂ ਪੱਖੋਂ ਕਿਵੇਂ ਰਿਹਾ ਸਾਲ 2024, ਕਿਸ ਦੇ ਸਿਰ ਸੱਜਿਆ ਤਾਜ਼ ਤਾਂ ਕਿਸ ਦੇ ਭਾਂਡੇ ਹੋਏ ਖਾਲੀ, ਦੇਖੋ ਖਾਸ ਰਿਪੋਰਟ
- ਪੰਜਾਬ ਦੀ ਸੰਘਰਸ਼ੀ ਧਰਤੀ 'ਤੇ ਪਿਛਲੇ 100 ਸਾਲਾਂ ਦੌਰਾਨ ਹੋਈਆਂ ਮਸ਼ਹੂਰ ਭੁੱਖ ਹੜਤਾਲਾਂ, ਪੜ੍ਹੋ ਖਾਸ ਰਿਪੋਰਟ
- ਪੰਜਾਬ ਪੁਲਿਸ ਦਾ ਲੇਖਾ-ਜੋਖਾ 2024: ਪੰਜਾਬ ਪੁਲਿਸ ਦਾ 'ਆਪਰੇਸ਼ਨ ਕਾਸੋ' ਨਸ਼ਾ ਤਸਕਰਾਂ ਲਈ ਕਾਲ ਬਣਿਆ, ਤਸਕਰਾਂ ਦੀ 208 ਕਰੋੜ ਦੀ ਬੇਨਾਮੀ ਜਾਇਦਾਦ ਜ਼ਬਤ
- ਅਕਾਲੀ ਦਲ ਨਾਲੋਂ ਵੱਖ ਹੋ ਕੇ ਨਿਗਮ ਚੋਣਾਂ ਵਿੱਚ ਬੀਜੇਪੀ ਨੇ ਕੀ ਖੱਟਿਆ ਤੇ ਕੀ ਗੁਆਇਆ!