ਅੰਮ੍ਰਿਤਸਰ: ਅੱਸੂ ਦੇ ਮਹੀਨੇ ਸ਼ਰਾਧਾ ਨੂੰ ਲੈਕੇ ਇਸ ਵਾਰ ਲੋਕ ਕਾਫ਼ੀ ਦੁਵਿਧਾ ਵਿੱਚ ਨਜਰ ਆਏ, ਕਿ ਸ਼ਰਾਧ 17 ਜਾਂ 18 ਸਤੰਬਰ ਤੋਂ, ਕਿਹੜਾ ਪਹਿਲਾਂ ਸ਼ਰਾਧ ਮੰਨਿਆ ਜਾਵੇਗਾ। ਇਸ ਨੂੰ ਲੈ ਕੇ ਈਟੀਵੀ ਭਾਰਤ ਦੀ ਟੀਮ ਵਲੋਂ ਪੰਡਿਤ ਨਾਲ ਖਾਸ ਗੱਲਬਾਤ ਕੀਤੀ ਗਈ, ਜਿਨ੍ਹਾਂ ਨੇ ਇਸ ਬਾਰੇ ਡਿਟੇਲ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ, ਸ਼ਰਧਾਲੂਆਂ ਦੀ ਦੁਵਿਧਾ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ।
ਪ੍ਰਤੀਪਦਾ ਸ਼ਰਾਧ 18 ਤਰੀਕ ਤੋਂ ਸ਼ੁਰੂ ਹੋਇਆ
ਇਸ ਮੌਕੇ ਅਸੀਂ ਪੰਡਿਤ ਸੁਨੀਲ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸ਼ਰਾਧ ਇਸ ਵਾਰ 17 ਸਤੰਬਰ ਤੋਂ ਪੂਰਨਮਾਸ਼ੀ ਵਾਲੇ ਦਿਨ ਤੋਂ ਹੀ ਸ਼ੁਰੂ ਹੋ ਚੁੱਕੇ ਹਨ। ਵੈਸੇ ਤਾਂ ਜ਼ਿਆਦਾਤਰ 15 ਦੇ ਕਰੀਬ ਸ਼ਰਾਧ ਹੁੰਦੇ ਹਨ, ਪਰ ਇਸ ਵਾਰ ਪੂਰਨਮਾਸ਼ੀ ਵਾਲੇ ਦਿਨ ਨੂੰ ਵੀ (Pitru Paksha) ਸ਼ਰਾਧ ਸੀ। ਇਸ ਕਰਕੇ ਇਸ ਵਾਰ 16 ਦੇ ਕਰੀਬ ਸ਼ਰਾਧ ਹਨ। ਉਨ੍ਹਾਂ ਦੱਸਿਆ ਕਿ ਪ੍ਰਤੀਪਦਾ ਤੋਂ ਸ਼ਰਾਧ ਮੰਨਿਆ ਜਾਂਦਾ ਹੈ, ਜੋ ਕਿ 18 ਤਰੀਕ ਨੂੰ ਸੀ, ਪਰ ਇਸ ਵਾਰ ਪੂਰਨਮਾਸ਼ੀ ਵਾਲੇ ਦਿਨ ਅਧੇ ਦਿਨ ਬਾਅਦ ਸ਼ਰਾਧ ਮੰਨਿਆ ਗਿਆ, ਜੋ ਕਿ 17 ਤਰੀਕ ਨੂੰ ਸੀ। ਪ੍ਰਤੀਪਦਾ ਤੋਂ ਹੀ ਅਕਸਰ ਪਹਿਲਾਂ ਸ਼ਰਾਧ ਮੰਨਿਆ ਜਾਂਦਾ ਹੈ। ਸਰਬ ਪਿੱਤਰ ਸ਼ਰਾਦ 2 ਅਕਤੂਬਰ ਨੂੰ ਮੰਨਿਆ ਜਾਵੇਗਾ।
ਪਿੱਤਰਾਂ ਨੂੰ ਖੁਸ਼ ਕਰਨ ਲਈ ਕੀ ਕਰੀਏ
ਪੰਡਿਤ ਸੁਨੀਲ ਸ਼ਰਮਾ ਨੇ ਦੱਸਿਆ ਕਿ ਸ਼ਰਾਧਾਂ ਵਿੱਚ ਅਸੀਂ ਕੋਈ ਸ਼ੁਭ ਕੰਮ ਨਹੀਂ ਕਰ ਸਕਦੇ। ਸ਼ਰਾਧ ਸਾਡੇ ਪਿੱਤਰਾਂ ਨੂੰ ਖੁਸ਼ ਕਰਨ ਲਈ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਜਿਹੜੇ ਵੱਡ ਵਡੇਰੇ ਹੁੰਦੇ ਹਨ, ਜਿਨ੍ਹਾਂ ਦਾ ਸਵਰਗਵਾਸ ਹੋ ਚੁੱਕਾ ਹੈ, ਉਨ੍ਹਾਂ ਨੂੰ ਅਸੀਂ ਪਿਤਰਾਂ ਵਜੋਂ ਸ਼ਰਾਧ ਵਿੱਚ ਪੂਜਦੇ ਹਾਂ। ਉਨ੍ਹਾਂ ਦੱਸਿਆ ਕਿ ਸ਼ਰਾਧ ਦਾ ਸਮਾਂ ਸਵੇਰੇ 11:26 ਮਿੰਟ ਤੋਂ ਲੈ ਕੇ 1:30 ਮਿੰਟ ਦਾ ਸਹੀ ਸਮਾਂ ਹੈ।
ਕਿਵੇਂ ਕਰੀਏ ਸ਼ਰਾਧ ਦੀ ਪੂਜਾ
- ਸਵੇਰੇ ਉੱਠ ਕੇ ਇਸ਼ਨਾਨਾ ਕਰੋ, ਫਿਰ ਸ਼ਰਾਧ ਕਰਨ ਵਿਅਕਤੀ ਸੁੱਚੇ ਮੂੰਹ ਭੋਜਨ ਬਣਾਉਣਾ ਚਾਹੀਦਾ ਹੈ।
- ਫਿਰ ਮੰਦਿਰ ਜਾ ਕੇ ਕਿਸੇ ਪੰਡਿਤ ਨੂੰ ਘਰ ਬੁਲਾ ਕੇ ਜਾਂ ਮੰਦਿਰ ਜਾ ਕੇ ਭੋਜਨ, ਕੱਪੜੇ ਤੇ ਹੋਰ ਦਕਿਸ਼ਣਾ ਤੇ ਦਾਨ ਪੁੰਨ ਕਰ ਸਕਦੇ ਹੋ।
- ਇਸ ਤੋਂ ਇਲਾਵਾ, ਗਾਂ ਤੇ ਕਾਂ ਨੂੰ ਭੋਜਨ ਜ਼ਰੂਰ ਖਿਲਾਓ, ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਪਿੱਤਰ ਖੁਸ਼ ਹੁੰਦੇ ਹਨ।
ਜੇਕਰ ਤਿਥੀ ਨਹੀਂ ਯਾਦ, ਤਾਂ ਕਦੋ ਕਰੀਏ ਸ਼ਰਾਧ
ਪੰਡਿਤ ਸੁਨੀਲ ਨੇ ਦੱਸਿਆ ਕਿ ਜੇਕਰ ਅਜਿਹੀ ਸਥਿਤੀ ਹੈ ਕਿ ਸਾਡੇ ਪਰਿਵਾਰ ਦੇ ਕਿਸੇ ਜੀਅ ਦਾ ਸਵਰਗਵਾਸ ਹੋਇਆ ਹੁੰਦਾ ਹੈ, ਉਸ ਸਥਿਤੀ ਨੂੰ ਹੀ ਸ਼ਰਾਧ ਕੀਤਾ ਜਾਂਦਾ ਹੈ। ਪਰ, ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਦੀ ਤਿਥੀ ਦਾ ਨਹੀਂ ਪਤਾ ਹੁੰਦਾ, ਤਾਂ ਉਹ ਅਖੀਰਲੇ ਸ਼ਰਾਧ ਮੱਸਿਆ ਵਾਲੇ ਦਿਨ ਕਰਦੇ ਹਨ। ਉਨ੍ਹਾਂ ਕਿਹਾ ਮੱਸਿਆ ਵਾਲੇ ਦਿਨ ਬਹੁਤ ਲੋਕ ਸ਼ਰਾਧ ਕਰਦੇ ਹਨ, ਕਿਉਂਕਿ ਉਸ ਦਿਨ ਨੂੰ ਸਰਬ ਪਿੱਤਰ ਵਜੋਂ ਮੰਨਿਆ ਜਾਂਦਾ ਹੈ।
3 ਅਕਤੂਬਰ ਤੋਂ ਨਵਰਾਤਰੇ ਸ਼ਰਾਧ
ਪੰਡਿਤ ਸੁਨੀਲ ਕੁਮਾਰ ਸ਼ਰਮਾ ਨੇ ਦੱਸਿਆ ਕਿ 18 ਸਤੰਬਰ ਨੂੰ ਪ੍ਰਤੀਪਦਾ ਦਾ ਪਹਿਲਾਂ ਸ਼ਰਾਧ ਮੰਨਿਆ ਗਿਆ ਹੈ। 2 ਅਕਤੂਬਰ ਤੱਕ ਸ਼ਰਾਧ ਚੱਲਣਗੇ। ਫਿਰ 3 ਅਕਤੂਬਰ ਤੋਂ ਨਵਰਾਤਰੇ ਸ਼ੁਰੂ ਹੋਣਗੇ।