ਲੁਧਿਆਣਾ: ਪੰਜਾਬ ਵਿੱਚ ਮੌਸਮ ਵਿਭਾਗ ਨੇ 23 ਜੁਲਾਈ ਅਤੇ 24 ਜੁਲਾਈ ਦੇ ਲਈ ਮੀਂਹ ਹੋਣ ਸੰਬੰਧੀ ਕ੍ਰਮਵਾਰ ਔਰੇਂਜ ਅਲਰਟ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ ਪਰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬਾਰਿਸ਼ ਨਹੀਂ ਹੋਈ, ਜਿਸ ਕਰਕੇ ਲੋਕਾਂ ਨੂੰ ਚਿਪਚਿਪੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਟੈਂਪਰੇਚਰ 35 ਡਿਗਰੀ ਤੋਂ ਉੱਪਰ ਚੱਲ ਰਿਹਾ ਹੈ, ਉੱਥੇ ਹੀ ਰਾਤ ਦਾ ਟੈਂਪਰੇਚਰ ਵੀ 28 ਡਿਗਰੀ ਤੋਂ ਉੱਪਰ ਹੈ।
ਹਾਲਾਂਕਿ ਮੌਸਮ ਵਿਭਾਗ ਦੇ ਮੁਤਾਬਕ 24 ਜੁਲਾਈ ਨੂੰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਬਾਰਿਸ਼ ਹੋਣੀ ਸੀ ਪਰ ਕੁਝ ਕੁ ਹਿੱਸਿਆਂ ਦੇ ਵਿੱਚ ਹਲਕਾ ਮੀਂਹ ਜ਼ਰੂਰ ਪਿਆ ਅਤੇ ਬੱਦਲਵਾਈ ਵਾਲਾ ਮੌਸਮ ਬਣਿਆ ਹੋਇਆ ਹੈ।
ਆਈਐੱਮਡੀ (India Meteorological Department) ਦੇ ਮੁਤਾਬਕ ਜੇਕਰ ਅੱਜ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਲਗਭਗ 37 ਡਿਗਰੀ, ਪਟਿਆਲਾ ਦੇ ਵਿੱਚ 32 ਡਿਗਰੀ, ਲੁਧਿਆਣਾ ਦੇ ਵਿੱਚ 33.6 ਡਿਗਰੀ, ਚੰਡੀਗੜ੍ਹ ਦੇ ਵਿੱਚ 34 ਡਿਗਰੀ ਦੇ ਨੇੜੇ ਟੈਂਪਰੇਚਰ ਚੱਲ ਰਿਹਾ ਹੈ।
ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਵਿੱਚ 80 ਫੀਸਦੀ ਦੇ ਕਰੀਬ ਹਵਾ ਦੇ ਵਿੱਚ ਨਮੀ ਦੀ ਮਾਤਰਾ ਰਹੀ ਹੈ, ਜਦੋਂ ਕਿ ਚੰਡੀਗੜ੍ਹ ਦੇ ਵਿੱਚ 71 ਫੀਸਦੀ ਹਵਾ ਦੇ ਵਿੱਚ ਨਮੀ ਦੀ ਮਾਤਰਾ ਦਰਜ ਕੀਤੀ ਗਈ ਹੈ। ਹਾਲਾਂਕਿ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਅੱਜ ਹਲਕੀ ਬੂੰਦਾ-ਬਾਂਦੀ ਜ਼ਰੂਰ ਵੇਖਣ ਨੂੰ ਮਿਲੀ ਹੈ। ਲੁਧਿਆਣਾ 'ਚ ਵੀ ਦੇਰ ਸ਼ਾਮ ਮੀਂਹ ਪਿਆ ਪਰ ਮੀਂਹ ਤੋਂ ਬਾਅਦ ਮੁੜ ਤੋਂ ਗਰਮੀ ਵਧੀ ਹੈ।
- ਪੰਜਾਬ ਦੇ ਰਾਜਪਾਲ ਦੇ ਕਾਫ਼ਲੇ ਨਾਲ ਹੋਇਆ ਵੱਡਾ ਹਾਦਸਾ, 3 ਸੀਆਰਪੀਐਫ ਜਵਾਨ ਜ਼ਖ਼ਮੀ - Banwarilal Purohit Car Accident
- ਸੁਖਬੀਰ ਬਾਦਲ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ, ਬਾਗੀ ਧੜੇ ਦੀ ਸ਼ਿਕਾਇਤ 'ਤੇ ਜਥੇਦਾਰ ਨੂੰ ਦਿੱਤਾ ਸਪੱਸ਼ਟੀਕਰਨ - Sukhbir Badal reached Takht Sahib
- ਟਰੈਕਟਰ ਟਰਾਲੀ ਅਤੇ ਮੋਟਰਸਾਈਕਲ ਦਰਮਿਆਨ ਭਿਆਨਕ ਟੱਕਰ, ਇੱਕ ਦੀ ਮੌਤ ਇੱਕ ਜਖ਼ਮੀ - road accident
ਕਈ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ: ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਪਠਾਨਕੋਟ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਜ਼ਿਲ੍ਹੇ ਲਈ ਆਰੇਂਜ ਅਲਰਟ ਹੈ। ਜਦਕਿ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਬਠਿੰਡਾ, ਲੁਧਿਆਣਾ, ਮਾਨਸਾ, ਨਵਾਂਸ਼ਹਿਰ, ਰੂਪਨਗਰ, ਪਟਿਆਲਾ ਅਤੇ ਮੋਹਾਲੀ 'ਚ ਤੂਫਾਨ ਅਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਉਲੇਖਯੋਗ ਹੈ ਕਿ ਜੁਲਾਈ ਦਾ ਮਹੀਨਾ ਖਤਮ ਹੋਣ ਨੂੰ ਹੈ ਪਰ ਇਸਦੇ ਬਾਵਜੂਦ ਉਸ ਮੁਤਾਬਕ ਮੀਂਹ ਨਹੀਂ ਪਿਆ, ਜਿੰਨੀ ਦੀ ਉਮੀਦ ਕੀਤੀ ਜਾਂਦੀ ਹੈ, ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਬਾਰਿਸ਼ ਜਿਆਦਾ ਨਹੀਂ ਹੋਈ। ਇਸਦੇ ਨਾਲ ਹੀ 1 ਜੂਨ ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਸਿਰਫ਼ 49 ਪ੍ਰਤੀਸ਼ਤ ਬਾਰਿਸ਼ ਘੱਟ ਹੋਈ ਹੈ। ਪਠਾਨਕੋਟ, ਤਰਨਤਾਰਨ, ਮਾਨਸਾ ਅਤੇ ਸੰਗਰੂਰ ਵਿੱਚ ਵੀ ਜਿਆਦਾ ਬਾਰਿਸ਼ ਨਹੀਂ ਹੋਈ। ਜਦੋਂ ਕਿ ਪੰਜਾਬ ਦੇ ਕਈ ਜ਼ਿਲ੍ਹਿਆ ਵਿੱਚ ਕਾਫੀ ਮੀਂਹ ਪਿਆ। ਜਦੋਂ ਕਿ ਛੇ ਜ਼ਿਲ੍ਹਿਆਂ ਵਿੱਚ ਰੂਪਨਗਰ ਵਿੱਚ 62 ਫੀਸਦੀ, ਐਸਬੀਐਸ ਨਗਰ ਵਿੱਚ 64 ਫੀਸਦੀ, ਮੁਹਾਲੀ ਵਿੱਚ 72 ਫੀਸਦੀ, ਫਤਿਹਗੜ੍ਹ ਸਾਹਿਬ ਵਿੱਚ 80 ਫੀਸਦੀ, ਫਿਰੋਜ਼ਪੁਰ ਵਿੱਚ 66 ਫੀਸਦੀ ਅਤੇ ਬਠਿੰਡਾ ਵਿੱਚ 73 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਜਦਕਿ ਬਾਕੀ ਜ਼ਿਲ੍ਹਿਆਂ ਵਿੱਚ 30 ਤੋਂ 59 ਘੱਟ ਮੀਂਹ ਦਰਜ ਕੀਤਾ ਗਿਆ ਹੈ।