ETV Bharat / state

ਜਲੰਧਰ ਦੇ ਮੇਅਰ ਬਣੇ ਵਿਨੀਤ ਧੀਰ: ਬਲਵੀਰ ਨੂੰ ਮਿਲੀ ਸੀਨੀਅਰ ਡਿਪਟੀ ਮੇਅਰ ਦੀ ਜ਼ਿੰਮੇਵਾਰੀ, ਸਮਰਥਕਾਂ 'ਚ ਜਸ਼ਨ ਦਾ ਮਾਹੌਲ - VINEET DHIR BECOMES MAYOR

ਜਲੰਧਰ ਨਗਰ ਨਿਗਮ 'ਚ ਆਮ ਆਦਮੀ ਪਾਰਟੀ ਨੇ ਵਾਰਡ ਨੰਬਰ 62 ਤੋਂ ਕੌਂਸਲਰ ਵਿਨੀਤ ਧੀਰ ਨੂੰ ਸ਼ਹਿਰ ਦਾ ਮੇਅਰ ਬਣਾਇਆ ਹੈ।

ਜਲੰਧਰ ਦੇ ਮੇਅਰ ਬਣੇ ਵਿਨੀਤ ਧੀਰ
ਜਲੰਧਰ ਦੇ ਮੇਅਰ ਬਣੇ ਵਿਨੀਤ ਧੀਰ (ETV Bharat)
author img

By ETV Bharat Punjabi Team

Published : Jan 11, 2025, 7:21 PM IST

Updated : Jan 11, 2025, 9:46 PM IST

ਜਲੰਧਰ: ਨਗਰ ਨਿਗਮ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅੱਜ (11/1/25) ਨੂੰ ਜਲੰਧਰ ਨੂੰ ਆਪਣਾ ਨਵਾਂ ਮੇਅਰ ਮਿਲ ਗਿਆ ਹੈ। ਆਮ ਆਦਮੀ ਪਾਰਟੀ ਨੂੰ ਕੁੱਲ 46 ਕੌਂਸਲਰਾਂ ਦਾ ਸਮਰਥਨ ਮਿਲਿਆ ਹੈ। ਜਿਸ ਤੋਂ ਬਾਅਦ ਜਲੰਧਰ ਨਗਰ ਨਿਗਮ 'ਚ ਆਮ ਆਦਮੀ ਪਾਰਟੀ ਨੇ ਆਪਣਾ ਮੇਅਰ ਬਣਾ ਲਿਆ ਹੈ। ਵਾਰਡ ਨੰਬਰ 62 ਤੋਂ ਕੌਂਸਲਰ ਵਿਨੀਤ ਧੀਰ ਨੂੰ ਸ਼ਹਿਰ ਦਾ ਮੇਅਰ ਬਣਨ ਦਾ ਮੌਕਾ ਦਿੱਤਾ ਗਿਆ ਹੈ।

ਸੀਐਮ ਮਾਨ ਨੇ ਟਵੀਟ ਕਰਕੇ ਜਾਣਕਾਰੀ ਕੀਤੀ ਸਾਂਝੀ

ਸੀਐਮ ਮਾਨ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਇਸ ਵਾਰ ਸੀਨੀਅਰ ਡਿਪਟੀ ਮੇਅਰ ਨਿਯੁਕਤ ਕੀਤਾ ਗਿਆ ਹੈ। ਬਲਬੀਰ ਸਿੰਘ ਬਿੱਟੂ ਨੂੰ ਸੀਨੀਅਰ ਡਿਪਟੀ ਮੇਅਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ। ਬਿੱਟੂ ਵਾਰਡ ਨੰਬਰ-10 ਤੋਂ ਕੌਂਸਲਰ ਹਨ। ਇਸ ਦੇ ਨਾਲ ਹੀ ਵਾਰਡ ਨੰਬਰ 38 ਤੋਂ ਕੌਂਸਲਰ ਮਲਕੀਤ ਸਿੰਘ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਸਦਨ ਦੀ ਬੈਠਕ 'ਚ ਤਿੰਨਾਂ ਨੇਤਾਵਾਂ 'ਤੇ ਸਹਿਮਤੀ ਬਣ ਗਈ ਹੈ।

ਵਧਾਈ ਦੇਣ ਲਈ ਪਹੁੰਚੇ ਵਿਧਾਇਕਾਂ ਸਣੇ ਵਰਕਰ

ਦੱਸ ਦਈਏ ਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ, ਮੰਤਰੀ ਹਰਭਜਨ ਸਿੰਘ ਈ.ਟੀ.ਓ., ਮੰਤਰੀ ਮਹਿੰਦਰ ਭਗਤ ਸਮੇਤ ‘ਆਪ’ ਦੇ ਕਈ ਸੀਨੀਅਰ ਆਗੂ ਮੇਅਰ ਚੁਣੇ ਜਾਣ ‘ਤੇ ਉਨ੍ਹਾਂ ਨੂੰ ਵਧਾਈ ਦੇਣ ਲਈ ਸ਼ਹਿਰ ਅਤੇ ਪਿੰਡਾਂ ਦੇ ਕਈ ਵਰਕਰ ਪਹੁੰਚੇ ਹੋਏ ਸਨ।

2 ਆਜ਼ਾਦ ਕੌਂਸਲਰਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਦਿੱਤਾ ਸਮਰਥਨ

ਜਲੰਧਰ ਸ਼ਹਿਰ ਵਿੱਚ ਕੁੱਲ 85 ਵਾਰਡ ਹਨ। ਜਿਸ ਵਿੱਚੋਂ ਆਮ ਆਦਮੀ ਪਾਰਟੀ ਆਪਣੇ ਦਮ 'ਤੇ ਸਿਰਫ਼ 38 ਸੀਟਾਂ ਹੀ ਜਿੱਤ ਸਕੀ। ਪਰ ਬਹੁਮਤ ਲਈ 'ਆਪ' ਨੂੰ ਕੁੱਲ 43 ਕੌਂਸਲਰਾਂ ਦੀ ਲੋੜ ਸੀ। ਜਿਸ ਤੋਂ ਬਾਅਦ ਕਈ ਕੌਂਸਲਰ ਕਾਂਗਰਸ ਅਤੇ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਤੋਂ ਇਲਾਵਾ 2 ਆਜ਼ਾਦ ਕੌਂਸਲਰਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਸੀ। ਜਿਸ ਕਾਰਨ ਆਮ ਆਦਮੀ ਪਾਰਟੀ ਨੇ ਕੁੱਲ 46 ਸੀਟਾਂ ਹਾਸਿਲ ਕਰਕੇ ਜਲੰਧਰ ਨਗਰ ਨਿਗਮ 'ਤੇ ਕਬਜ਼ਾ ਕਰ ਲਿਆ ਹੈ।

ਮੀਡੀਆ ਅਤੇ ਬਾਹਰੀ ਵਿਅਕਤੀ ਨੂੰ ਅੰਦਰ ਜਾਣ ਦੀ ਨਹੀਂ ਸੀ ਆਗਿਆ

ਜਲੰਧਰ ਨਗਰ ਨਿਗਮ ਵਿੱਚ ਕੌਂਸਲਰਾਂ ਦੀ ਵੋਟਿੰਗ ਦੌਰਾਨ ਕਿਸੇ ਵੀ ਮੀਡੀਆ ਵਾਲੇ ਅਤੇ ਕਿਸੇ ਵੀ ਤਰ੍ਹਾਂ ਦੇ ਬਾਹਰੀ ਵਿਅਕਤੀ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ। ਨਾਲ ਹੀ ਕੌਂਸਲਰਾਂ ਦੇ ਕਰੀਬੀਆਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ।

ਇਸ ਮੌਕੇ ਜਲੰਧਰ ਪਹੁੰਚੇ 'ਆਪ' ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਦਿਨ੍ਹਾਂ ਦੇ ਵਿੱਚ ਸਮੁੱਚੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜੋ ਫਤਵਾ ਦਿੱਤਾ ਸੀ, ਮਿਉਂਸਪਿਲ ਕਾਰਪੋਰੇਸ਼ਨ ਤੇ ਕਮੈਂਟੀਆਂ ਦੀ ਚੋਣ ਦੇ ਵਿੱਚ, ਜਿਸ ਦੇ ਵਿੱਚ ਪੂਰੇ ਪੰਜਾਬ ਵਿੱਚ 55% ਵਾਰਡ ਆਮ ਆਦਮੀ ਪਾਰਟੀ ਦੇ ਜਿੱਤੇ ਸੀ। ਇਸ ਦੇ ਨਾਲ ਹੀ ਛੋਟੀਆਂ ਕਮੈਂਟੀਆਂ ਦੇ ਨਾਲ-ਨਾਲ ਕਾਰਪੋਰੇਸ਼ਨਾਂ ਵਿੱਚ ਬਹੁਤ ਵੱਡਾ ਫਤਵਾ ਆਮ ਆਦਮੀ ਪਾਰਟੀ ਨੂੰ ਦਿੱਤਾ ਸੀ। ਉਸ ਦੇ ਤਹਿਤ ਕੱਲ੍ਹ ਤੱਕ 15 ਛੋਟੇ ਮਿਉਂਸੀਪਲ ਕਾਉਂਸਲ ਅਤੇ ਇੱਕ ਕਾਰਪੋਰੇਸ਼ਨ ਪਟਿਆਲਾ ਵਿੱਚ ਵੀ ਮੇਅਰ ਅਤੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਹੀ ਬਣੇ ਹਨ। ਉਸੇ ਕੜੀ ਦੇ ਵਿੱਚ ਅੱਜ ਜਲੰਧਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਜੋਂ ਵਿਨੀਤ ਧੀਰ ਮੇਅਰ ਅਤੇ ਬਲਵੀਰ ਸਿੰਘ ਢਿੱਲੋਂ ਨੂੰ ਸਿਨੀਅਰ ਡਿਪਟੀ ਮੇਅਰ ਅਤੇ ਮਲਕੀਤ ਸਿੰਘ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ।

Last Updated : Jan 11, 2025, 9:46 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.