ਬਠਿੰਡਾ: ਭਾਰਤ ਬ੍ਰਾਂਡ ਯੋਜਨਾ ਤਹਿਤ ਗਰੀਬ ਲੋਕਾਂ ਨੂੰ ਘੱਟ ਰੇਟ ਵਿੱਚ ਦਿੱਤੇ ਜਾਣ ਵਾਲੇ ਚਾਵਲਾ ਨੂੰ ਸਿੱਧੇ ਤੌਰ 'ਤੇ ਸ਼ੈਲਰਾਂ ਵਿੱਚ ਵੇਚਣ ਜਾ ਰਹੀ ਟੈਂਡਰਕਾਰ ਜੈ ਜਨੋਦਰ ਫਰਮ 'ਤੇ ਵਿਜੀਲੈਂਸ ਬਿਊਰੋ ਵੱਲੋਂ ਮੁਕੱਦਮਾ ਦਰਜ ਕਰ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਬਿਊਰੋ, ਬਠਿੰਡਾ ਰੇਂਜ ਬਠਿੰਡਾ ਵੱਲੋਂ ਇਸ ਵੱਡੇ ਘਪਲੇ ਦਾ ਪਰਦਾਫਾਸ਼ ਕਰਦੇ ਹੋਏ ਗੋਪਾਲ ਗੋਇਲ ਮਾਲਕ ਸਿਵ ਸ਼ਕਤੀ, ਰਾਇਸ ਮਿੱਲ, ਗੜਸ਼ੰਕਰ, ਜਿਲ੍ਹਾ ਹੁਸ਼ਿਆਰਪੁਰ, ਟਰੱਕ ਡਰਾਇਵਰ ਜਗਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਮੌਕਾ ਤੋਂ ਗ੍ਰਿਫਤਾਰ ਕੀਤਾ ਹੈ।
ਇਸ ਯੋਜਨਾ ਅਧੀਨ ਨੈਸ਼ਨਲ ਕੈਪਅਪਰੇਟਿ ਕਨਜਿਊਮਰ ਫੈਡਰੇਸ਼ਨ ਆਫ ਇੰਡੀਆਂ ਵੱਲੋਂ ਬਠਿੰਡਾ, ਭੁੱਚੋ, ਮੌੜ, ਰਾਮਪੁਰਾ ਫੂਲ ਅਤੇ ਬੁਢਲਾਡਾ ਦੀ ਮੰਡੀਆ ਵਿੱਚ 70,000 ਮੀਟ੍ਰਿਕ ਟਨ ਚਾਵਲ ਦੀ ਵੰਡ ਆਮ ਗਰੀਬ ਲੋਕਾਂ ਨੂੰ ਕਰਨੀ ਸੀ, ਜਿਸ ਦੀ ਕੁੱਲ ਕੀਮਤ ਕਰੀਬ 130 ਕੋਰੜ ਰੁਪਏ ਬਣਦੀ ਹੈ। ਜਿਸ ਵਿੱਚੋਂ ਉਕਤ ਯੋਜਨਾ ਅਧੀਨ 1000 ਮੀਟ੍ਰਿਕ ਟਨ ਚਾਵਲ 18.50/- ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਣ ਉਪਰੰਤ 5 ਕਿਲੋ ਅਤੇ 10 ਕਿਲੋ ਦੇ ਬੈਗਾਂ ਵਿੱਚ ਭਰਾਈ ਕਰਕੇ 29 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਮ ਗਰੀਬ ਲੋਕਾਂ ਨੂੰ ਸਪਲਾਈ ਕਰਨ ਸਬੰਧੀ ਟੈਂਡਰ ਜੈ ਜਨੋਦਰ ਫਰਮ ਨੂੰ ਮਿਲਿਆ ਸੀ।
ਸ਼ੈਲਰ ਮਾਲਕਾਂ ਨਾਲ ਮਿਲ ਕੇ ਘਪਲਾ: ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਉਰੋ ਨੂੰ ਭਰੋਸੇਯੋਗ ਸੂਤਰਾ ਤੋਂ ਜਾਣਕਾਰੀ ਮਿਲੀ ਕੇ ਟੈਂਡਰਕਾਰ ਜੈ ਜਨੇਦਰ ਫਰਮ ਹਮਜਾਪੁਰ ਵੱਲੋ ਸ਼ੈਲਰ ਮਾਲਕਾਂ ਨਾਲ ਮਿਲ ਕੇ 3,40,000,00/- ਰੁਪਏ ਦਾ ਚਾਵਲ ਗਬਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕੋਸ਼ਿਸ਼ ਦੇ ਅਧੀਨ ਅੱਜ 2 ਟਰੱਕ ਜਿਨ੍ਹਾਂ ਵਿੱਚ ਇਸ ਯੋਜਨਾ ਦੇ ਤਹਿਤ 1138 ਘੰਟੇ ਚਾਵਲ ਹਨ ਜਿਨਾਂ ਨੂੰ ਹਮਜਾਪੁਰ (ਫਤਿਆਬਾਦ) ਵਿਖੇ ਭੇਜਿਆ ਜਾਣਾ ਹੈ। ਇਹ ਚਾਵਲ ਫਤਿਆਬਾਦ ਨਾ ਭੇਜਕੇ ਟੈਂਡਰਕਾਰ ਫਰਮ ਨੇ ਇਨ੍ਹਾਂ ਚਾਵਲਾ ਨੂੰ ਬਿਨਾਂ ਸਾਫ ਸਫਾਈ ਕੀਤੇ ਅਤੇ ਬਿਨਾਂ ਬੈਗਾ ਵਿੱਚ ਭਰਾਈ ਕੀਤੇ ਸਿੱਧੇ ਤੌਰ 'ਤੇ ਸੈਲਰਾ ਨੂੰ ਵੇਚਕੇ ਮੋਟੀ ਰਕਮ ਹਾਸਲ ਕਰਨੀ ਹੈ। ਅਜਿਹਾ ਕਰਨ ਨਾਲ ਟੈਂਡਰਕਾਰ ਫਰਮ ਚਾਵਲਾ ਦੀ ਸਾਫ-ਸਫਾਈ ਅਤੇ ਗੱਟਿਆ ਵਿੱਚ ਭਰਾਈ ਵਾਲੀ ਰਕਮ ਤਾਂ ਬਚਾਏਗੀ ਹੀ ਇਸ ਤੋਂ ਇਲਾਵਾ ਇਹ ਚਾਵਲ ਸੈਲਰਾ ਨੂੰ ਮਹਿੰਗੇ ਭਾਅ 34 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਕੇ ਸਿੱਧੇ ਤੌਰ ਤੇ ਗਬਨ ਕਰਕੇ ਸਰਕਾਰ ਅਤੇ ਆਮ ਗਰੀਬ ਲੋਕਾਂ ਨੂੰ ਵੀ ਚੂਨਾ ਲਗਾਏਗੀ।
ਕਰਮਚਾਰੀਆਂ ਨਾਲ ਮਿਲੀ ਭੁਗਤ : ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਉਰੋ ਰੇਂਜ ਬਠਿੰਡਾ ਨੇ ਮੁਕੱਦਮਾ ਦਰਜ ਕਰਕੇ ਜਾਲ ਵਿਛਾਇਆ। ਟੈਂਡਰਕਾਰ ਜੈ ਜਨੇਦਰ ਫਰਮ ਵੱਲੋ ਗਲੋਬਲ ਵੇਅਰ ਹਾਊਸ (ਸੋਮਾ ਵੇਅਰ ਹਾਊਸ), ਮੌੜ ਮੰਡੀ ਵਿੱਚੋਂ 02 ਟਰੱਕਾ ਰਾਹੀ 1138 ਗੱਟੇ ਹਾਸਲ ਕਰਕੇ, ਹਰੀਸ਼ ਕੁਮਾਰ ਨਾਮ ਦੇ ਦਲਾਲ ਰਾਹੀਂ ਇਸ ਵੇਅਰ ਹਾਊਸ ਦੇ ਅਧਿਕਾਰੀ/ਕਰਮਚਾਰੀ/ਕਸਟੋਡੀਅਨ, ਫੂਡ ਸਪਲਾਈ ਆਫ ਇੰਡੀਆ ਦੇ ਨਾ-ਮਲੂਮ ਅਧਿਕਾਰੀ/ਕਰਮਚਾਰੀਆਂ ਨਾਲ ਮਿਲੀ ਭੁਗਤ ਕਰਕੇ ਰਿਸ਼ਵਤ ਦੇ ਕਰ ਅੰਜਨੀ ਰਾਇਸ ਮਿੱਲ ਕੁੱਤੀਵਾਲ ਕਲਾਂ, ਮੌੜ ਮੰਡੀ ਵਿੱਚ ਲਿਜਾ ਕੇ ਇਨ੍ਹਾਂ ਚਾਵਲਾ ਦੀ ਪਲਟੀ ਕਰਕੇ ਟਰੱਕਾਂ ਰਾਹੀਂ ਸਿਵ ਸ਼ਕਤੀ ਰਾਇਸ ਮਿੱਲ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਲਿਜਾਇਆ ਜਾਣਾ ਸੀ। ਵਿਜੀਲੈਂਸ ਬਿਊਰੋ, ਰੇਂਜ ਬਠਿੰਡਾ ਦੀ ਟੀਮ ਵੱਲੋਂ ਮੌਕਾ ਪਰ ਪਹੁੰਚ ਕੇ ਛਾਪਾ ਮਾਰ ਕੇ 2 ਟਰੱਕਾਂ ਨੂੰ ਸਮੇਤ 1138 ਗੱਟੇ ਚਾਵਲ ਦੇ ਆਪਣੇ ਕਬਜੇ ਵਿੱਚ ਲਿਆ ਗਿਆ। ਵਿਜੀਲੈਂਸ ਬਿਊਰੋ ਵੱਲੋਂ ਤਰੁੰਤ ਇਹ ਕਾਰਵਾਈ ਕਰਕੇ ਹੋਣ ਜਾ ਰਹੇ ਇੱਕ ਕਰੋੜ 55 ਲੱਖ ਦੇ ਹੋਣ ਜਾ ਰਹੇ ਵੱਡੇ ਘਪਲੇ ਨੂੰ ਰੋਕਿਆ ਗਿਆ।
- ਜੀਰਾ 'ਚ ਨਜਾਇਜ਼ ਸਬੰਧਾਂ ਨੇ ਬਰਬਾਦ ਕੀਤਾ ਘਰ,ਪ੍ਰੇਮੀ ਨਾਲ ਮਿਲ ਕੇ ਔਰਤ ਨੇ ਪਤੀ ਦਾ ਕੀਤਾ ਕਤਲ, ਲਾਸ਼ ਬਿਆਸ ਦਰਿਆ 'ਚ ਸੁੱਟੀ - FEROZEPUR MURDER SOLVE
- ਅਨੁਸੂਚਿਤ ਜਾਤੀਆਂ ਦੇ 185 ਲਾਭਪਾਤਰੀਆਂ ਨੂੰ 94.35 ਲੱਖ ਰੁਪਏ ਦੀ ਰਾਸ਼ੀ ਜਾਰੀ, ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ ਜਾਣਕਾਰੀ - beneficiaries of scheduled castes
- ਭਾਜਪਾ ਨੇਤਾ ਤਰੁਣ ਚੁੱਘ ਆਪਣੇ ਪੁਰਾਣੇ ਸਾਥੀਆਂ ਨਾਲ ਮਿਲ ਕੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ - International Yoga Day 2024