ਅੰਮ੍ਰਿਤਸਰ: ਬੀਤੇ ਦਿਨ ਅੰਮ੍ਰਿਤਸਰ 'ਚ ਇੱਕ ਪੌਸ਼ ਇਲਾਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿੱਚ ਰੈਲੀ ਕੀਤੀ ਗਈ। ਜਿਸ ਦੇ ਚੱਲਦੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੈਲੀ ਤੋਂ ਬਾਅਦ ਉਸ ਇਲਾਕੇ ਦੇ ਵਿੱਚ ਸ਼ਰਾਬ ਚੱਲਦੀ ਹੋਈ ਨਜ਼ਰ ਆਈ, ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਪੂਰੀ ਤਰ੍ਹਾਂ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਅੰਮ੍ਰਿਤਸਰ ਦੇ ਸਾਬਕਾ ਕੌਂਸਲਰ ਸੰਜੀਵ ਟਾਂਗਰੀ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਪੰਜਾਬ ਦੇ ਵਿੱਚ ਸ਼ਰਾਬ ਅਤੇ ਨਸ਼ਾ ਖਤਮ ਕਰਨ ਵਾਲੀ ਆਮ ਆਦਮੀ ਪਾਰਟੀ ਹੁਣ ਖੁਦ ਹੀ ਸ਼ਰਾਬ ਪੀ ਪੀ ਕੇ ਨਸ਼ਾ ਖਤਮ ਕਰਨ ਦੀ ਕੋਸ਼ਿਸ਼ ਹੋਈ ਕਰ ਰਹੀ ਹੈ।
ਪੀ-ਪੀ ਖ਼ਤਮ ਕਰ ਰਹੇ ਨਸ਼ਾ: ਕਾਂਗਰਸ ਦੇ ਸਾਬਕਾ ਕੌਂਸਲਰ ਵੱਲੋਂ ਇਸ ਵੀਡੀਓ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਇਹ ਆਮ ਆਦਮੀ ਪਾਰਟੀ ਦੀ ਬੁਖਲਾਹਟ ਹੈ, ਜਿਸ ਵਿੱਚ ਉਹਨਾਂ ਵੱਲੋਂ ਲੋਕਾਂ ਨੂੰ ਸ਼ਰਾਬ ਭਰੋਸੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ ਤੇ ਸ਼ਾਇਦ ਇਹੀ ਤਰੀਕਾ ਉਹਨਾਂ ਨੂੰ ਲੱਭਿਆ ਹੈ ਕਿ ਸ਼ਰਾਬ ਪੀ-ਪੀ ਕੇ ਖਤਮ ਕੀਤੀ ਜਾ ਸਕੇ।
ਮੁੱਖ ਮੰਤਰੀ ਦੀ ਕਹਿਣੀ ਤੇ ਕਰਨੀ 'ਚ ਫਰਕ: ਇਸ ਦੇ ਨਾਲ ਹੀ ਅੱਗੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਕੁਝ ਵੀ ਕਿਹਾ ਜਾਂਦਾ ਹੈ,ਉਸ ਦੇ ਉਲਟ ਹੀ ਨਜ਼ਰ ਆਉਂਦਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਵੋਟਾਂ ਹੋਣਗੀਆਂ ਤਾਂ ਇਸ ਦੌਰਾਨ ਸਾਨੂੰ ਉਹਨਾਂ ਦੀਆਂ ਜੇਬਾਂ ਦੀ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਉਹ ਨਸ਼ਾ ਲੈ ਕੇ ਲੋਕਾਂ ਦੇ ਘਰਾਂ ਤੱਕ ਨਾ ਪਹੁੰਚਣ ਤੇ ਨਾ ਹੀ ਲੋਕਾਂ ਨੂੰ ਨਸ਼ਾ ਵੇਚ ਸਕਣ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਕਹਿਣੀ ਅਤੇ ਕਥਨੀ ਦੇ ਵਿੱਚ ਬਹੁਤ ਫਰਕ ਹੈ ਅਤੇ ਇਸੇ ਕਰਕੇ ਹੀ ਆਮ ਆਦਮੀ ਪਾਰਟੀ ਪੰਜਾਬ ਵਿੱਚ ਕਾਰਪੋਰੇਸ਼ਨ ਦੀਆਂ ਚੋਣਾਂ ਨਹੀਂ ਕਰਵਾ ਪਾਈ। ਕਾਂਗਰਸ ਦੇ ਸਾਬਕਾ ਕੌਂਸਲਰ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਪਤਾ ਸੀ ਕਿ ਜੇਕਰ ਉਹ ਕਾਰਪੋਰੇਸ਼ਨ ਦੀਆਂ ਚੋਣਾਂ ਕਰਵਾਉਂਦੇ ਨੇ ਤੇ ਉਹਨਾਂ ਨੂੰ ਮੂੰਹ ਦੀ ਖਾਣੀ ਪੈ ਸਕਦੀ ਹੈ।
ਚੋਣ ਕਮਿਸ਼ਨ ਨੂੰ ਲੈਣਾ ਚਾਹੀਦਾ ਐਕਸ਼ਨ: ਕਾਂਗਰਸ ਦੇ ਸਾਬਕਾ ਕੌਂਸਲਰ ਸੰਜੀਵ ਟਾਂਗਰੀ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਦੇ ਹੱਥ ਵਿੱਚ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਤਾਂ ਸ਼ਾਇਦ ਉਹ ਇਹ ਵੀ ਚੋਣਾਂ ਨਾ ਕਰਵਾਉਂਦੇ। ਉਹਨਾਂ ਨੇ ਕਿਹਾ ਕਿ ਜਿਨਾਂ ਵਿਅਕਤੀਆਂ ਦੀ ਇਹ ਸ਼ਰਾਬ ਪਿਆਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ, ਉਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਵਿਰੋਧੀ ਧਿਰ ਨੂੰ ਅਤੇ ਖਾਸ ਤੌਰ 'ਤੇ ਉਮੀਦਵਾਰਾਂ ਨੂੰ ਇਸ ਉੱਤੇ ਐਕਸ਼ਨ ਲੈਂਦੇ ਹੋਏ ਚੋਣ ਕਮਿਸ਼ਨਰ ਨੂੰ ਇਸ ਦੀ ਸ਼ਿਕਾਇਤ ਵੀ ਕਰਨੀ ਚਾਹੀਦੀ ਹੈ।
- ਗੁਰਜੀਤ ਔਜਲਾ ਦੀ ਰੈਲੀ 'ਚ ਚੱਲੀ ਗੋਲੀ, ਨੌਜਵਾਨ ਜ਼ਖਮੀ - Firing out of Gurjit Aujla rally
- ਪ੍ਰਨੀਤ ਕੌਰ ਤੇ ਡਾ.ਗਾਂਧੀ ਪਟਿਆਲਾ ਪਾਰਲੀਮੈਂਟ ਹਲਕੇ ਲਈ ਇੱਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ - Lok Sabha Election 2024
- ਪੰਜਾਬ 'ਚ ਵੋਟਰਾਂ ਦੀ ਕੁੱਲ ਗਿਣਤੀ 2.12 ਕਰੋੜ, ਚੋਣ ਕਮਿਸ਼ਨ ਨੇ ਜਾਰੀ ਕੀਤੇ ਅੰਕੜੇ - Total number of voters in Punjab