ਤਖ਼ਤ ਸ੍ਰੀ ਕੇਸਗੜ੍ਹ ਸਾਹਿਬ/ਰੂਪਨਗਰ: ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਵਾਂਗ ਰਚਣ ਦੇ ਮਾਮਲੇ 'ਚ ਬਿਨ ਮੰਗਿਆਂ ਮੁਆਫੀ ਦੇਣ ਦੇ ਮਾਮਲੇ ਸਹਿਤ ਹੋਰ ਕਈ ਮਾਮਲਿਆਂ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਲਾਈ ਗਈ ਸਜ਼ਾ ਦਾ ਅੱਜ ਚੌਥਾ ਦਿਨ ਹੈ । ਜਿਸ ਤਹਿਤ ਸੁਖਬੀਰ ਬਾਦਲ ਅੱਜ ਤਖ਼ਤ ਸ੍ਰੀ ਕੇਸ਼ਗੜ੍ਹ ਵਿਖੇ ਸੇਵਾ ਨਿਭਾਉਣ ਪਹੁੰਚੇ ਹਨ।
ਦੱਸਦਈਏ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ਵੱਲੋਂ ਸੇਵਾ ਦਾ ਅੱਜ ਦੂਜਾ ਦਿਨ ਹੈ। ਸੁਖਬੀਰ ਸਿੰਘ ਬਾਦਲ ਨੇ ਰੋਜ਼ਾਨਾਂ ਦੀ ਤਰ੍ਹਾਂ ਹੀ ਪਹਿਰੇਦਾਰ ਦਾ ਨੀਲਾ ਚੋਲਾ ਪਾਇਆ ਹੋਇਆ ਹੈ। ਉਨ੍ਹਾਂ ਨੇ ਗੱਲ ਵਿੱਚ ਤਖਤੀ ਲਟਕੀ ਹੋਈ ਹੈ ਅਤੇ ਉਨ੍ਹਾਂ ਨੇ ਹੱਥ ਵਿੱਚ ਬਰਛਾ ਫੜਿਆ ਹੋਇਆ ਹੈ। ਇਸ ਤੋਂ ਬਾਅਦ ਕੀਰਤਨ ਦਾ ਸਰਵਣ ਕੀਤਾ ਜਾਵੇਗਾ ਅਤੇ ਬਰਤਨਾਂ ਦੀ ਸਫਾਈ ਦੀ ਸੇਵਾ ਨਿਭਾਈ ਜਾਵੇਗੀ। ਇਸ ਦੌਰਾਨ ਅਕਾਲੀ ਦਲ ਦੀ ਲੀਡਰਸ਼ਿੱਪ ਵੀ ਮੌਜੂਦ ਹੈ।
ਭਾਂਡੇ ਮਾਂਜਨ ਦੀ ਸੇਵਾ ਹੋਈ ਸ਼ੁਰੂ
ਦੱਸਣਯੋਗ ਹੈ ਕਿ ਪਹਿਰੇਦਾਰ ਦੀ ਸੇਵਾ ਨਿਭਾਉਣ ਤੋਂ ਬਾਅਦ ਹੁਣ ਸੁਖਬੀਰ ਬਾਦਲ ਅਤੇ ਹੋਰਨਾਂ ਤਨਖਾਹੀਏ ਆਗੂਆਂ ਵੱਲੋਂ ਭਾਂਡੇ ਮਾਂਜਨ ਦੀ ਸੇਵਾ ਨਿਭਾਈ ਜਾ ਰਹੀ ਹੈ। ਇਸ ਤਹਿਤ ਉਨ੍ਹਾਂ ਦੇ ਨਾਲ ਸੁੱਚਾ ਸਿੰਘ ਲੰਗਾਹ, ਦਲਜੀਤ ਸਿੰਘ ਚੀਮਾ ਅਤੇ ਬਿਕਰਮ ਮਜੀਠੀਆ ਸਣੇ ਹੋਰ ਅਕਾਲੀ ਆਗੂ ਵੀ ਸੇਵਾ ਨਿਭਾਅ ਰਹੇ ਹਨ।
ਸੁਰੱਖਿਆ ਦਾ ਸਖ਼ਤ ਪਹਿਰਾ
ਦੱਸ ਦਈਏ ਕਿ ਸਜ਼ਾ ਦੇ ਦੂਜੇ ਦਿਨ ਸ਼੍ਰੀ ਦਰਬਾਰ ਸਾਹਿਬ ਵਿਖੇ ਸੁਖਬੀਰ ਬਾਦਲ 'ਤੇ ਹੋਏ ਹਮਲੇ ਤੋਂ ਬਾਅਦ ਲਗਾਤਾਰ ਉਹਨਾਂ ਦੀ ਸੁਰੱਖਿਆ 'ਚ ਵਾਧਾ ਵੀ ਕੀਤਾ ਜਾ ਰਿਹਾ ਹੈ। ਜਿਥੇ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਵੱਲੋਂ ਸਖਤ ਪਹਿਰਾ ਹੈ ਉਥੇ ਹੀ ਪੰਜਾਬ ਪੁਲਿਸ ਵੱਲੋਂ ਵੀ ਸੁਖਬੀਰ ਬਾਦਲ ਦੀ ਪਹਿਰੇਦਾਰੀ ਕੀਤੀ ਜਾ ਰਹੀ ਹੈ। ਇਸ ਤਹਿਤ ਅੱਜ ਮੀਡੀਆ ਨੂੰ ਵੀ ਉਨ੍ਹਾਂ ਤੋਂ ਦੂਰ ਰੱਖਿਆ ਗਿਆ ਹੈ ਅਤੇ ਨਾਲ ਹੀ ਗੁਰੂ ਘਰ ਆਉਣ ਵਾਲੀ ਸੰਗਤ ਨੂੰ ਵੀ ਕੋਈ ਪਰੇਸ਼ਾਨੀ ਨਾ ਹੋਵੇ ਇਸ ਤਹਿਤ ਸਾਰੇ ਪ੍ਰਬੰਧ ਵੀ ਕੀਤੇ ਗਏ ਹਨ। ਖਾਲਿਸਤਾਨੀ ਨਰਾਇਣ ਚੌੜਾ ਵੱਲੋਂ ਸੁਖਬੀਰ ਬਾਦਲ ‘ਤੇ ਗੋਲੀ ਚਲਾਈ ਗਈ ਸੀ ਇਸ ਤੋਂ ਬਾਅਦ ਉਹਨਾਂ ਦੀ ਸੁੱਰਖਿਆ ਨੂੰ ਲੈਕੇ ਲਗਾਤਾਰ ਸਵਾਲ ਵੀ ਖੜ੍ਹੇ ਹੋ ਰਹੇ ਹਨ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਵਸ, ਜਾਣੋ ਕਿਉਂ ਕਿਹਾ ਜਾਂਦਾ 'ਹਿੰਦ ਦੀ ਚਾਦਰ'
ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦਾ ਪਹਿਲਾਂ ਬਿਆਨ ਆਇਆ ਸਾਹਮਣੇ, ਜਾਣੋ ਤਾਂ ਜਰਾ ਕੀ ਕਿਹਾ...
ਪਰਿਵਾਰ ਦੇ ਆਉਣ ਦੀ ਉਮੀਦ
ਜ਼ਿਕਰਯੋਗ ਹੈ ਕਿ ਬੀਿਤੇ ਦਿਨ ਤਖ਼ਤ ਸ੍ਰੀ ਕੇਸਗੜ੍ਹ ਵਿਖੇ ਸਜ਼ਾ ਦੇ ਪਹਿਲੇ ਦਿਨ ਸੇਵਾ ਨਿਭਾਉਣ ਪਹੂੰਦੇ ਸੁਖਬੀਰ ਬਾਦਲ ਦੇ ਨਾਲ ਉਨ੍ਹਾਂ ਦਾ ਪਰਿਵਾਰ ਵੀ ਪਹੁੰਚਿਆ ਸੀ, ਜਿੱਥੇ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ, ਉਨ੍ਹਾਂ ਦੀਆਂ ਦੋਵੇਂ ਧੀਆਂ ਅਤੇ ਪੁੱਤਰ ਅਨੰਤਵੀਰ ਸਿੰਘ ਵੀ ਨਜ਼ਰ ਆਏ। ਜਿਨਾਂ ਵੱਲੋਂ ਗੁਰੂ ਘਰ ਵਿੱਚ ਭਾਂਡੇ ਮਾਂਜਨ ਦੀ ਸੇਵਾ ਨਿਭਾਈ ਗਈ ਅਤੇ ਕੀਰਤਨ ਸਰਵਣ ਕੀਤਾ ਗਿਆ।