ਲੁਧਿਆਣਾ: ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਅਤੇ ਲੋਕਾਂ ਦੇ ਮੁੱਦੇ ਚੁੱਕਣ ਵਾਲੇ ਟੀਟੂ ਬਾਣੀਆਂ ਅੱਜ ਲੁਧਿਆਣਾ ਦੇ ਡੀਸੀ ਦਫਤਰ ਪਹੁੰਚੇ ਜਿੱਥੇ, ਉਹਨਾਂ ਬੁੱਢੇ ਨਾਲੇ ਦੇ ਪਾਣੀ ਦੇ ਨਾਲ ਨਹਾਉਣਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਉਹਨਾਂ ਕਿਹਾ ਕਿ ਅੱਜ ਤੋਂ ਮੈਂ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਹੈ। ਉਹਨਾਂ ਕਿਹਾ ਕਿ ਤੇਰਾ ਸਾਲ ਤੋਂ ਉਹ ਇਸ ਦੀ ਲੜਾਈ ਲੜ ਰਿਹਾ ਹੈ ਪਰ ਅੱਜ ਤੱਕ ਕਿਸੇ ਵੀ ਲੀਡਰ ਨੇ ਉਸ ਦੀ ਗੱਲ ਨਹੀਂ ਸੁਣੀ। ਉਹਨਾਂ ਕਿਹਾ ਕਿ ਬੁੱਢੇ ਨਾਲੇ ਦਾ ਗੰਦਾ ਪਾਣੀ ਆਪਣੇ ਨਾਲ ਲੈ ਕੇ ਆਇਆ ਹੈ ਅਤੇ ਆਪਣੇ ਉੱਪਰ ਪਾ ਰਿਹਾ ਹੈ ਉਹਨਾਂ ਕਿਹਾ ਕਿ ਮਜ਼ਬੂਰੀ ਮੈਨੂੰ ਪਤਾ ਹੈ ਕਿ ਮੈਂ ਆਪਣਾ ਜਲੂਸ ਕੱਢ ਰਿਹਾ ਹਾਂ ਪਰ ਇਸ ਦੇ ਨਾਲ ਹੀ ਲੁਧਿਆਣਾ ਦੇ ਉਹਨਾਂ ਬਾਕੀ ਆਗੂਆਂ ਦਾ ਵੀ ਜਲੂਸ ਨਿਕਲ ਰਿਹਾ ਹੈ। ਜਿੰਨਾਂ ਨੇ ਸਮੇਂ ਸਿਰ ਸੱਤਾ ਦਾ ਆਨੰਦ ਮਾਣਿਆ ਪਰ ਬੁੱਢੇ ਨਾਲੇ ਦਾ ਮਸਲਾ ਹੱਲ ਨਹੀਂ ਕੀਤਾ ਹੋਣਾ। ਉਹਨਾਂ ਕਿਹਾ ਕਿ ਅੱਜ ਬਹੁਤੇ ਪੱਤਰਕਾਰ ਵੀ ਮੈਨੂੰ ਕਵਰੇਜ ਦੇਣ ਲਈ ਨਹੀਂ ਆਏ।
ਕੈਂਸਰ ਵੰਡ ਰਹੇ ਬੁੱਢੇ ਨਾਲੇ ਦੀ ਨਹੀਂ ਹੋਈ ਸਫਾਈ : ਟੀਟੂ ਬਾਣੀਆਂ ਨੇ ਕਿਹਾ ਕਿ ਅੱਜ ਪੰਜਾਬ ਨੂੰ ਅੱਜ ਲੁਧਿਆਣਾ ਨੂੰ ਬਚਾਉਣ ਦੀ ਲੋੜ ਹੈ। ਮੁੱਦਿਆਂ 'ਤੇ ਕੋਈ ਗੱਲ ਹੀ ਨਹੀਂ ਕਰਦਾ। ਉਹਨਾਂ ਕਿਹਾ ਕਿ ਉਹ ਮੁੱਦਿਆਂ ਦੀ ਲੜਾਈ ਲੜ ਰਿਹਾ ਹੈ। ਇਸ ਦੌਰਾਨ ਉਹਨਾਂ ਕਿਹਾ ਕਿ ਅੱਜ ਲੁਧਿਆਣੇ ਦਾ ਬੁੱਢਾ ਨਾਲਾ ਲੋਕਾਂ ਦੇ ਘਰ ਕੈਂਸਰ ਵੰਡ ਰਿਹਾ ਹੈ, ਲੋਕ ਪੰਜਾਬ ਦੇ ਕੈਂਸਰ ਨਾਲ ਪੀੜਿਤ ਹੋ ਗਏ ਹਨ। ਹਸਪਤਾਲਾਂ ਦੇ ਵਿੱਚ ਕੈਂਸਰ ਮਰੀਜ਼ਾਂ ਦਾ ਢੇਰ ਲੱਗਿਆ ਹੋਇਆ ਹੈ। ਪਰ ਕਿਸੇ ਦਾ ਵੀ ਇਸ ਵੱਲ ਕੋਈ ਧਿਆਨ ਨਹੀਂ ਹੈ ਇਸ ਦੌਰਾਨ ਟੀਟੂ ਬਣੀਆ ਭਾਵੁਕ ਹੁੰਦਾ ਵੀ ਨਜ਼ਰ ਆਇਆ। ਉਹਨਾਂ ਕਿਹਾ ਕਿ ਤੇਰਾ ਸਾਲ ਤੋਂ ਉਹ ਇਸ ਦੀ ਲੜਾਈ ਲੜ ਰਿਹਾ। ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਲੋਕ ਤੁਹਾਨੂੰ ਵੋਟ ਕਿਉਂ ਨਹੀਂ ਪਾਉਂਦੇ ਤਾਂ ਉਹਨਾਂ ਕਿਹਾ ਕਿ ਹੁਣ ਮੈਂ ਤਾਂ ਹੀ ਲੋਕਾਂ ਨੂੰ ਅਪੀਲ ਕਰ ਰਿਹਾ ਹਾਂ ਕਿ ਤੁਸੀਂ ਇਹਨਾਂ ਲੀਡਰਾਂ ਨੂੰ ਕਿੰਨੇ ਕਿੰਨੇ ਸਾਲ ਤੋਂ ਵੇਖ ਰਹੇ ਹੋ ਇਹ ਕੰਮ ਨਹੀਂ ਕਰਵਾਉਂਦੇ।
- ਬੁਰੇ ਫਸੇ ਹੰਸ ਰਾਜ ਹੰਸ, ਸੰਯੁਕਤ ਕਿਸਾਨ ਮੋਰਚੇ ਨੇ ਡੀਸੀ ਨੂੰ ਸੌਂਪਿਆ ਮੰਗ ਪੱਤਰ, ਕਿਹਾ 21 ਤੱਕ ਕਰੋ ਕਾਰਵਾਈ ਨਹੀਂ ਤਾਂ
- ਕਾਂਗਰਸ ਦੇ ਨੇਤਾ ਪਵਨ ਖੇੜਾ ਨੇ ਦੇ ਦਿੱਤਾ ਅਜੀਬੋ-ਗਰੀਬ ਬਿਆਨ, ਕਹਿੰਦੇ- ਮੋਦੀ ਹੈ ਕਾਂਗਰਸ ਦਾ ਸਟਾਰ ਪ੍ਰਚਾਰਕ? ਜਾਣੋ ਅੱਗੇ ਦਾ ਵੱਡਾ ਰਾਜ਼
- ਭਾਜਪਾ ਉਮੀਦਵਾਰ ਤਰਨਜੀਤ ਸੰਧੂ ਦੇ ਹੱਕ 'ਚ ਤਰੁਣ ਚੁੱਘ ਨੇ ਕੀਤਾ ਚੋਣ ਪ੍ਰਚਾਰ, ਕੈਂਪੇਨ ਦੌਰਾਨ ਕਾਂਗਰਸ ਅਤੇ 'ਆਪ' ਨੂੰ ਲਪੇਟਿਆ
ਗੰਦੇ ਪਾਣੀ ਨਾਲ ਸੜਕ 'ਤੇ ਨਹਾਊਂਦੇ ਨੂੰ ਦੇਖਦੇ ਰਹੇ ਲੋਕ : ਟੀਟੂ ਬਾਣੀਆਂ ਵੱਲੋਂ ਕੀਤੇ ਗਏ ਇਸ ਕੰਮ ਨੂੰ ਲੈ ਕੇ ਲੋਕ ਵੀ ਉਸ ਨੂੰ ਖੜ-ਖੜ ਕੇ ਵੇਖ ਰਹੇ ਸਨ। ਟੀਟੂ ਬਾਣੀਏ ਨੇ ਬੋਤਲਾਂ ਦੇ ਵਿੱਚ ਗੰਦਾ ਪਾਣੀ ਲੈ ਕੇ ਆਇਆ ਅਤੇ ਫਿਰ ਉਸਨੇ ਆਪਣੇ ਉੱਥੇ ਪਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ ਕਿ ਇਹ ਪਾਣੀ ਬੁੱਢੇ ਨਾਲੇ ਦਾ ਹੈ ਜੋ ਕਿ ਪੂਰਾ ਕਾਲਾ ਹੋ ਚੁੱਕਾ ਹੈ ਫੈਕਟਰੀਆਂ ਅਤੇ ਸੀਵਰੇਜ ਦੇ ਪਾਣੀ ਕਰਕੇ ਇਹ ਪਾਣੀ ਇੰਨਾ ਪ੍ਰਦੂਸ਼ਿਤ ਹੋ ਚੁੱਕਾ ਹੈ ਜੋ ਕਿ ਲੋਕਾਂ ਲਈ ਜਾਨ ਦਾ ਦੁਸ਼ਮਣ ਬਣਿਆ ਹੋਇਆ ਹੈ। ਪਰ ਇਸ ਦੇ ਬਾਵਜੂਦ ਉਹ ਆਪਣੀ ਪਰਵਾਹ ਕੀਤੇ ਬਿਨਾਂ ਅੱਜ ਇਸੇ ਪਾਣੀ ਦੇ ਨਾਲ ਨਹਾ ਰਹੇ ਹਨ।