ਰੂਪਨਗਰ : ਬਿਤੇ ਕਰੀਬ ਤਿੰਨ ਦਿਨ ਪਹਿਲਾਂ ਰੂਪਨਗਰ ਵਿਖੇ ਭਾਖੜਾ ਨਹਿਰ ਵਿੱਚ ਇੱਕ ਵਿਅਕਤੀ ਸਮੇਤ ਥਾਰ ਗੱਡੀ ਨਹਿਰ ਵਿੱਚ ਡੁੱਬ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਅਤੇ ਗੋਤਾਖੋਰਾਂ ਦੀ ਮਦਦ ਨਾਲ ਤਿੰਨ ਡਦਨ ਬਾਅਦ ਨਹਿਰ ਵਿਚੋਂ ਥਾਰ ਗੱਡੀ ਬਰਾਮਦ ਕਰ ਲਈ ਗਈ ਹੈ। ਹਾਲਾਂਕਿ ਜਿਸ ਥਾਰ ਗੱਡੀ ਨੂੰ ਗੋਤਾਖੋਰਾ ਨੇ ਕੱਢਿਆ ਹੈ ਉਸ ਵਿੱਚ ਕੋਈ ਲਾਸ਼ ਬਰਾਮਦ ਨਹੀਂ ਕੀਤੀ ਗਈ। ਪਰ ਗੋਤਾਖੋਰਾਂ ਨੂੰ ਗੱਡੀ ਵਿੱਚੋਂ ਕੁਝ ਸਮਾਨ ਅਤੇ ਮੋਬਾਇਲ ਫੋਨ ਮਿਲਿਆ ਹੈ, ਗੋਤਾਖੋਰਾਂ ਮੁਤਾਬਿਕ ਹੋ ਸਕਦਾ ਹੈ ਕਿ ਗੱਡੀ ਵਿੱਚੋਂ ਵਿਅਕਤੀ ਦੀ ਲਾਸ਼ ਨਿਕਲ ਕੇ ਪਾਣੀ ਦੇ ਵਹਾਅ ਨਾਲ ਅੱਗੇ ਚਲੇ ਗਈ ਹੋਵੇਗੀ।
ਸਮਾਨ ਤੋਂ ਹੋਵੇਗੀ ਪਛਾਣ : ਗੋਤਾਖੋਰ ਦੇ ਦੱਸਣ ਮੁਤਾਬਿਕ ਗੱਡੀ ਦਾ ਪਿੱਛਲਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਗੱਡੀ ਦੇ ਵਿੱਚ ਇੱਕ ਮੋਬਾਈਲ ਫੋਨ ਤੇ ਚੱਪਲਾਂ ਮਿਲੀਆਂ ਹਨ ਗੱਡੀ ਨੂੰ ਚਲਾ ਰਿਹਾ ਨੌਜਵਾਨ ਗੱਡੀ ਵਿੱਚ ਨਹੀਂ ਸੀ। ਗੋਤਾਖੋਰ ਕਮਲਪ੍ਰੀਤ ਸੈਣੀ ਨੇ ਦੱਸਿਆ ਕਿ ਲੋਕਾਂ ਮੁਤਾਬਿਕ ਨੌਜਵਾਨ ਗੱਡੀ ਵਿੱਚੋਂ ਪਹਿਲਾਂ ਹੀ ਬਾਹਰ ਨਿਕਲ ਗਿਆ ਸੀ ਹੋ ਸਕਦਾ ਹੈ ਉਸ ਦੀ ਬਾਡੀ ਨਹਿਰ ਵਿੱਚ ਤੈਰ ਕੇ ਅੱਗੇ ਨਿਕਲ ਗਈ ਹੋਵੇ। ਅੱਜ ਤੀਸਰੇ ਦਿਨ ਬੜੀ ਮਸ਼ੱਕਤ ਤੋਂ ਬਾਅਦ ਗੱਡੀ ਨੂੰ ਭਾਖੜਾ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਹੈ ਅਤੇ ਜੋ ਸਮਾਨ ਮਿਲਿਆ ਹੈ ਉਹ ਪੁਲਿਸ ਨੁੰ ਦੇ ਦਿੱਤਾ ਹੈ। ਜਿਸ ਦੀ ਨਿਸ਼ਾਨ ਦੇਹੀ 'ਤੇ ਗੱਡੀ ਦੇ ਮਾਲਿਕਾਂ ਤਕ ਪਹੁੰਚ ਕਰਕੇ ਮਾਮਲੇ ਨੂੰ ਹੱਲ ਕੀਤਾ ਜਾਵੇਗਾ।
- ਪੁਲਿਸ ਨੇ ਦੇਰ ਰਾਤ ਏਮਜ਼ 'ਚ ਸਵਾਤੀ ਮਾਲੀਵਾਲ ਦਾ ਕਰਵਾਇਆ ਮੈਡੀਕਲ, ਪੈਰ 'ਤੇ ਸੱਟ ਕਾਰਨ ਚੱਲਣ 'ਚ ਆ ਰਹੀ ਸੀ ਦਿੱਕਤ - SWATI MALIWAL IN AIIMS
- ਵਿਦੇਸ਼ ਰੋਜ਼ੀ ਰੋਟੀ ਲਈ ਗਿਆ ਪੁੱਤ ਪਹੁੰਚਿਆ ਜੇਲ੍ਹ, ਪਰਿਵਾਰ ਲਾ ਰਿਹਾ ਮਦਦ ਦੀ ਗੁਹਾਰ - Punjabi youth in Dubai Jail
- ਮੋਹਾਲੀ ਪੁਲਿਸ ਹੱਥ ਲੱਗੀ ਸਫ਼ਲਤਾ, ਲੰਡਾ ਤੇ ਜੱਸਲ ਗੈਂਗ ਦੇ ਦੋ ਗੁਰਗੇ ਕੀਤੇ ਕਾਬੂ - Landa associates arrested
ਲਾਪਤਾ ਦੀ ਭਾਲ ਜਾਰੀ : ਪੁਲਿਸ ਮੁਤਾਬਿਕ ਇਸ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਜਲਦੀ ਹੀ ਲਾਪਤਾ ਡਰਾਈਵਰ ਦੀ ਵੀ ਭਾਲ ਕਰ ਲਈ ਜਾਵੇਗੀ। ਪੁਲਿਸ ਅਧਕਾਰੀਆਂ ਦੱਸਿਆ ਕਿ ਤਿੰਨ ਦਿਨ ਪਹਿਲਾਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਭਾਖੜਾ ਨਹਿਰ ਵਿੱਚ ਇੱਕ ਥਾਰ ਗੱਡੀ ਦੇ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਜਿਸ ਨੂੰ ਇੱਕ ਨੌਜਵਾਨ ਚਲਾ ਰਿਹਾ ਸੀ। ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਉਸ ਤੋਂ ਬਾਅਦ ਗੱਡੀ ਨੂੰ ਕੱਢਣ ਦੇ ਲਈ ਗੋਤਾਖੋਰ ਕਮਲਪ੍ਰੀਤ ਸੈਣੀ ਨੂੰ ਬੁਲਾਇਆ ਗਿਆ ਜਿਸ ਨੇ ਆਪਣੀ ਟੀਮ ਦੇ ਨਾਲ ਲਗਾਤਾਰ ਤਿੰਨ ਦਿਨ ਭਾਖੜਾ ਨਹਿਰ ਦੇ ਵਿੱਚ ਗੱਡੀ ਦੀ ਭਾਲ ਕੀਤੀ ਮਗਰ ਅੱਜ ਤੀਸਰੇ ਦਿਨ ਗੱਡੀ ਬਾਹਰ ਕੱਢ ਲਈ ਹੈ। ਉਹਨਾਂ ਦੱਸਿਆ ਕਿ ਗੋਤਾਖੋਰਾਂ ਦੀ ਟੀਮ ਵੱਲੋਂ ਅਜੇ ਵੀ ਕੋਸ਼ਿਸ਼ ਜਾਰੀ ਹੈ ਤਾਂ ਜੋ ਲਾਪਤਾ ਨੌਜਵਾਨ ਦੀ ਭਾਲ ਕੀਤੀ ਜਾ ਸਕੇ।