ਅੰਮ੍ਰਿਤਸਰ: ਕਰਨਾਟਕਾ ਦੇ ਸ਼ਿਵਮੋਂਗਾ ਵਿੱਚ ਹੋਈ ਪੰਜਵੀਂ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 2024 ਦੇ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦੇ ਝੰਡੇ ਗੱਡੇ ਹਨ। ਕਰਨਾਟਕਾ ਦੇ ਵਿੱਚ ਹੋਈ ਇਸ ਓਪਨ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਦੇ ਵਿੱਚ ਅਮਰੀਕਾ, ਸ੍ਰੀ ਲੰਕਾ, ਨੇਪਾਲ, ਭੂਟਾਨ ਅਤੇ ਭਾਰਤ ਸਮੇਤ ਪੰਜ ਦੇਸ਼ਾਂ ਦੇ ਹਜ਼ਾਰਾਂ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ।
ਖਿਡਾਰੀਆਂ ਦਾ ਰੇਲਵੇ ਸਟੇਸ਼ਨ ਬਿਆਸ ਉੱਤੇ ਸ਼ਾਨਦਾਰ ਸਵਾਗਤ: ਇਸ ਦੌਰਾਨ ਚੈਂਪੀਅਨਸ਼ਿਪ ਵਿੱਚ ਪੰਜਾਬ ਤੋਂ ਪੁੱਜੇ ਖਿਡਾਰੀਆਂ ਵੱਲੋਂ ਵੀ ਇਸ ਖੇਡ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 17 ਗੋਲਡ, 6 ਸਿਲਵਰ ਅਤੇ 5 ਬਰਾਉਨਜ਼ ਮੈਡਲ ਹਾਸਿਲ ਕੀਤੇ ਗਏ ਹਨ। ਉਕਤ ਸ਼ਾਨਦਾਰ ਜਿੱਤ ਤੋਂ ਬਾਅਦ ਵਾਪਿਸ ਬਿਆਸ ਪਰਤੇ ਕਰਾਟੇ ਖਿਡਾਰੀਆਂ ਦਾ ਰੇਲਵੇ ਸਟੇਸ਼ਨ ਬਿਆਸ ਉੱਤੇ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਮੋਹਤਵਾਰਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।
ਨੋਟਾਂ ਦੇ ਹਾਰਾਂ ਦੇ ਨਾਲ ਕੀਤਾ ਸਨਮਾਨਿਤ: ਇਸ ਦੌਰਾਨ ਖਿਡਾਰੀਆਂ ਦੇ ਸਟੇਸ਼ਨ 'ਤੇ ਪਹੁੰਚਣ ਸਾਰ ਇਲਾਕੇ ਦੇ ਲੋਕਾਂ ਵੱਲੋਂ ਢੋਲ ਦੀ ਥਾਪ ਉੱਤੇ ਭੰਗੜੇ ਪਾਏ ਗਏ ਤੇ ਖਿਡਾਰੀਆਂ ਨੂੰ ਨੋਟਾਂ ਦੇ ਹਾਰਾਂ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਜੇਤੂ ਖਿਡਾਰੀਆਂ ਨੂੰ ਮਿਠਾਈਆਂ ਖਵਾ ਕੇ ਉਨ੍ਹਾਂ ਨੂੰ ਇਸ ਸ਼ਾਨਦਾਰ ਜਿੱਤ ਮੁਬਾਰਕਬਾਦ ਦਿੱਤੀ ਗਈ।
ਪੰਜਾਬ ਸਮੇਤ ਇਲਾਕੇ ਭਰ ਦਾ ਨਾਮ ਕੀਤਾ ਰੋਸ਼ਨ: ਖਿਡਾਰੀਆਂ ਦੇ ਸਵਾਗਤ ਦੌਰਾਨ ਗੱਲਬਾਤ ਕਰਦੇਆਂ ਮਾਪਿਆਂ ਤੇ ਇਲਾਕੇ ਦੇ ਪਤਵੰਤਿਆਂ ਨੇ ਬੇਹੱਦ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਬੇਸ਼ੱਕ ਪਿਛਲੇ ਸਾਲ ਸਾਡੀ ਇਹ ਟੀਮ ਸਿਰਫ 9 ਗੋਲਡ ਮੈਡਲ ਤੱਕ ਸੀਮਤ ਰਹਿ ਗਈ ਸੀ ਪਰ ਇਸ ਵਾਰ ਇਸ ਟੀਮ ਵੱਲੋਂ 17 ਗੋਲਡ ਮੈਡਲ ਹਾਸਲ ਕਰਕੇ ਪੰਜਾਬ ਸਮੇਤ ਇਲਾਕੇ ਭਰ ਦਾ ਨਾਮ ਰੋਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਮੁਲਕਾਂ ਦੇ ਖਿਡਾਰੀਆਂ ਨੂੰ ਟੱਕਰ ਦਿੰਦੇ ਹੋਏ ਅਤੇ ਆਪਣੀ ਮਿਹਨਤ ਦੇ ਬਲਬੂਤੇ ਉੱਤੇ ਇਨ੍ਹਾਂ ਬੱਚਿਆਂ ਵੱਲੋਂ ਇਹ ਸਾਬਿਤ ਕਰ ਦਿੱਤਾ ਗਿਆ ਹੈ।
ਖਿਡਾਰੀਆਂ ਦੀ ਸਖ਼ਤ ਮਿਹਨਤ: ਪੰਜਾਬ ਦੇ ਨੌਜਵਾਨ ਖਿਡਾਰੀ ਅੱਜ ਵੀ ਕਿਸੇ ਤੋਂ ਘੱਟ ਨਹੀਂ ਹਨ ਅਤੇ ਉਹ ਸੋਚਦੇ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਖਿਡਾਰੀ ਹੋਰ ਵੀ ਸਖ਼ਤ ਮਿਹਨਤ ਕਰਕੇ ਸ੍ਰੀ ਲੰਕਾ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਦੇ ਵਿੱਚ ਖੇਡਣਗੇ ਅਤੇ ਦੁਨੀਆਂ ਭਰ ਦੇ ਵਿੱਚ ਭਾਰਤ ਦਾ ਨਾਮ ਰੋਸ਼ਨ ਕਰਨਗੇ।
- ਬਲਵਿੰਦਰ ਸਿੰਘ ਭੂੰਦੜ ਦਾ ਬਿਆਨ : ਬੋਲੇ- ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਹਰ ਤਰ੍ਹਾਂ ਦੇ ਕੀਤੇ ਜਾਣਗੇ ਯਤਨ - Balwinder Singh Bhunder
- ਨਸ਼ਿਆਂ 'ਤੇ ਜਲੰਧਰ ਪੁਲਿਸ ਦਾ ਐਕਸ਼ਨ, 250 ਗ੍ਰਾਮ ਹੈਰੋਇਨ ਸਣੇ ਕਾਬੂ ਕੀਤੇ 4 ਤਸਕਰ - jalandhar Police action on drugs
- "ਗੁਨਾਹਾਂ ਦੀ ਮੁਆਫੀ ਮੰਗਣ ..." ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸੁਖਬੀਰ ਬਾਦਲ 'ਤੇ ਵੱਡਾ ਫੈਸਲਾ, ਬਾਦਲ ਨੂੰ ਐਲਾਨਿਆ ਤਨਖਾਹੀਆ - Decision on Sukhbirs apology