ETV Bharat / state

ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਵਿਰੋਧੀ ਨੇ ਚੁੱਕੇ ਸਵਾਲ; ਕਿਹਾ- ਇੱਕ ਮਹੀਨਾ ਸੈਸ਼ਨ ਚਲਾਉਣ ਵਾਲੇ ਪਹੁੰਚੇ ਦੋ ਦਿਨ ਤੇ, ਕਿਵੇਂ ਚੁੱਕਣਗੇ MLA ਮੁੱਦੇ - Punjab Vidhan Sabha Session 2024

Punjab Vidhan Sabha Session 2024 : ਵਿਧਾਨ ਸਭਾ ਦਾ ਸੈਸ਼ਨ ਤੋਂ ਪਹਿਲਾਂ ਹੀ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ। ਵਿਰੋਧੀ ਪਾਰਟੀਆਂ ਦੇ ਸਵਾਲ ਖੜੇ ਕੀਤੇ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਜੋ ਦਾਅਵੇ ਕਰਦੇ ਸਨ ਕਿ ਇੱਕ-ਇੱਕ ਮਹੀਨਾ ਵਿਧਾਨ ਸਭਾ ਦਾ ਸੈਸ਼ਨ ਚਲਾਇਆ ਜਾਵੇਗਾ ਅੱਜ ਉਹ ਦੋ ਦਿਨ ਤੇ ਸੁੰਘੜ ਕੇ ਰਹਿ ਗਿਆ ਹੈ।

Punjab Vidhan Sabha Session 2024
ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਵਿਰੋਧੀ ਨੇ ਚੁੱਕੇ ਸਵਾਲ (Etv Bharat (ਪੱਤਰਕਾਰ, ਲੁਧਿਆਣਾ))
author img

By ETV Bharat Punjabi Team

Published : Sep 2, 2024, 1:54 PM IST

ਲੁਧਿਆਣਾ : ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ ਅਤੇ ਇਸ ਤੋਂ ਪਹਿਲਾਂ ਹੀ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ। ਵਿਰੋਧੀ ਪਾਰਟੀਆਂ ਦੇ ਸਵਾਲ ਖੜੇ ਕੀਤੇ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਜੋ ਦਾਅਵੇ ਕਰਦੇ ਸਨ ਕਿ ਇੱਕ-ਇੱਕ ਮਹੀਨਾ ਵਿਧਾਨ ਸਭਾ ਦਾ ਸੈਸ਼ਨ ਚਲਾਇਆ ਜਾਵੇਗਾ ਅੱਜ ਉਹ ਦੋ ਦਿਨ ਤੇ ਸੁੰਘੜ ਕੇ ਰਹਿ ਗਿਆ। ਉਹਨਾਂ ਕਿਹਾ ਕਿ 92 ਐਮਐਲਏ ਜਿੱਤ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਅਤੇ ਉਹਨਾਂ ਦੇ ਮੁੱਦੇ ਰੱਖਣ ਦੇ ਲਈ ਸੈਸ਼ਨ ਵੱਡਾ ਹੋਣਾ ਚਾਹੀਦਾ। ਕਾਂਗਰਸੀ ਆਗੂ ਕੁਲਦੀਪ ਵੈਦ ਨੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਉਹਨਾਂ ਕਿਹਾ ਕਿ ਮੁੱਖ ਮੰਤਰੀ ਮਾਨ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਸਨ। ਪਰ ਸੈਸ਼ਨ ਇੰਨਾ ਘੱਟ ਹੋਣਾ ਸਹੀ ਨਹੀਂ ਹੈ।

ਵਿਧਾਨ ਸਭਾ 'ਚ ਚੁੱਕਣ ਵਾਲੇ ਮੁੱਦੇ : ਇਸ ਤੋਂ ਪਹਿਲਾਂ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਕੁਲਵੰਤ ਸਿੱਧੂ ਨੇ ਕਿਹਾ ਕਿ ਸਾਡੇ ਕਈ ਮੁੱਦੇ ਹੱਲ ਨੇ ਜੋ ਅਸੀਂ ਵਿਧਾਨ ਸਭਾ ਸੈਸ਼ਨ ਦੇ ਵਿੱਚ ਜੇਕਰ ਸਮਾਂ ਮਿਲਿਆ ਤਾਂ ਕਈ ਮੁੱਦੇ ਚੁੱਕਣੇ ਹਨ ਜਿਨਾਂ ਦੇ ਵਿੱਚ ਮਿਕਸ ਲੈਂਡ ਯੂਜ ਦਾ ਇੱਕ ਅੱਧਾ ਮੁੱਦਾ ਹੈ। ਇਸ ਤੋਂ ਇਲਾਵਾ ਬੁੱਢੇ ਨਾਲੇ ਦਾ ਮੁੱਦਾ ਚੁੱਕਣਾ ਹੈ। ਉਹਨਾਂ ਕਿਹਾ ਕਿ ਇਹ ਕੁਝ ਅਜਿਹੇ ਮੁੱਦੇ ਹਨ ਜੋ ਲੁਧਿਆਣਾ ਦੇ ਵਿਧਾਇਕਾਂ ਵੱਲੋਂ ਚੁੱਕੇ ਜਾਣੇ ਹਨ ਇਸ ਤੋਂ ਇਲਾਵਾ ਪਲਾਟਾਂ ਦੀ ਰਜਿਸਟਰੀਆਂ ਦਾ ਵੀ ਵੱਡਾ ਮੁੱਦਾ ਹੈ।

'ਮੈਨੂੰ ਅਫਸੋਸ ਹੈ ਕਿ ਸਾਡੀ ਸਰਕਾਰ ਵੇਲੇ ਵੀ ਇਹ ਕੰਮ ਪੂਰਾ ਨਹੀਂ ਹੋ ਸਕਿਆ': ਜਿਸ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਉਹ ਗੱਲ ਕਰਨਾ ਚਾਹੁੰਦੇ ਹਨ। ਦੂਜੇ ਪਾਸੇ ਬੁੱਢੇ ਨਾਲੇ ਨੂੰ ਲੈ ਕੇ ਕੁਲਦੀਪ ਵੈਦ ਨੇ ਖੁਦ ਕਿਹਾ ਕਿ ਮੈਨੂੰ ਅਫਸੋਸ ਹੈ ਕਿ ਸਾਡੀ ਸਰਕਾਰ ਵੇਲੇ ਵੀ ਇਹ ਕੰਮ ਪੂਰਾ ਨਹੀਂ ਹੋ ਸਕਿਆ ਪਰ ਉਹਨਾਂ ਕਿਹਾ ਕਿ ਢਾਈ ਸਾਲ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋ ਗਈ ਹੈ। ਉਹਨਾਂ ਨੂੰ ਪਿਛਲੀਆਂ ਸਰਕਾਰਾਂ ਤੇ ਇਲਜ਼ਾਮ ਲਾਉਣ ਦੀ ਥਾਂ ਤੇ ਖੁਦ ਕੰਮ ਕਰਨਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.