ETV Bharat / state

10 ਮਿੰਟ ਲਈ ਮੂਲਮੰਤਰ ਅਤੇ ਗੁਰਮੰਤਰ ਦਾ ਕੀਤਾ ਜਾਪ ਕਰਕੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੀਤਾ ਪ੍ਰਣਾਮ - SRI AKAL TAKHT SAHIB AMRITSAR

ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸੰਗਤੀ ਰੂਪ ਵਿਚ 10 ਮਿੰਟ ਲਈ ਮੂਲਮੰਤਰ ਅਤੇ ਗੁਰਮੰਤਰ ਦਾ ਜਾਪ ਕਰਕੇ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਗਿਆ।

SRI AKAL TAKHT SAHIB AMRITSAR
ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੀਤਾ ਪ੍ਰਣਾਮ (Etv Bharat (ਅੰਮ੍ਰਿਤਸਰ, ਪੱਤਰਕਾਰ))
author img

By ETV Bharat Punjabi Team

Published : 17 hours ago

ਅੰਮ੍ਰਿਤਸਰ: ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਅਤੇ ਸਤਿਕਾਰਯੋਗ ਮਾਤਾ ਗੁਜਰੀ ਜੀ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸਮਰਪਿਤ ਇਥੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸਤਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸੰਗਤੀ ਰੂਪ ਵਿਚ 10 ਮਿੰਟ ਲਈ ਮੂਲਮੰਤਰ ਅਤੇ ਗੁਰਮੰਤਰ ਦਾ ਜਾਪ ਕਰਕੇ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਗਿਆ।

ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੀਤਾ ਪ੍ਰਣਾਮ (Etv Bharat (ਅੰਮ੍ਰਿਤਸਰ, ਪੱਤਰਕਾਰ))

10 ਮਿੰਟ ਤੱਕ ਮੂਲ ਮੰਤਰ ਦੇ ਪਾਠ ਦਾ ਜਾਪ ਕੀਤਾ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਭਾਈ ਮਲਕੀਤ ਸਿੰਘ ਨੇ ਕਿਹਾ ਕਿ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਅਤੇ ਸਤਿਕਾਰਯੋਗ ਮਾਤਾ ਗੁਜਰੀ ਜੀ ਦੀ ਸ਼ਹਾਦਤ ਸਦਕਾ ਸਿੱਖ ਕੌਮ ਦੀ ਨੀਂਹ ਮਜ਼ਬੂਤ ਹੈ ਅਤੇ ਸੰਗਤ ਨੂੰ ਇਨ੍ਹਾਂ ਦੀਆਂ ਸ਼ਹਾਦਤਾਂ ਤੋਂ ਪ੍ਰੇਰਣਾ ਲੈ ਕੇ ਗੁਰਸਿੱਖੀ ਜੀਵਨ ਪਰਪੱਕਤਾ ਨਾਲ ਜਿਊਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਅਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਹਾਦਤ ਨੂੰ ਕੌਮ ਕਦੇ ਵੀ ਭੁਲਾ ਨਹੀਂ ਸਕਦੀ। ਉਨ੍ਹਾਂ ਦੇ ਸ਼ਹੀਦੀ ਦਿਹਾੜਿਆਂ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਤੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਗਤ ਵੱਲੋਂ ਬੈਠ ਕੇ 10 ਮਿੰਟ ਤੱਕ ਮੂਲ ਮੰਤਰ ਦੇ ਪਾਠ ਦਾ ਜਾਪ ਕੀਤਾ ਗਿਆ ਹੈ।

13 ਪੋਹ ਦਾ ਇਤਿਹਾਸ

ਪੋਹ ਦਾ ਮਹੀਨਾ ਸਿੱਖ ਇਤਿਹਾਸ ਵਿੱਚ ਸ਼ਹੀਦੀ ਦੇ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਨੂੰ ਯਾਦ ਕਰ ਕੇ ਮਨ ਸ਼ਰਧਾ ਨਾਲ ਭਰ ਜਾਂਦਾ ਹੈ। ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਦੇ ਭਲੇ ਲਈ ਜੋ ਕੀਤਾ ਉਸ ਦੀ ਦੁਨੀਆਂ ਵਿੱਚ ਹੋਰ ਕੋਈ ਮਿਸਾਲ ਨਹੀਂ ਮਿਲਦੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੰਸਾਰ ਦੇ ਇਤਿਹਾਸ ਦੀ ਸਭ ਤੋਂ ਦਰਦਨਾਕ ਘਟਨਾ ਹੈ। ਜਿੱਥੇ ਇੱਕ ਪਾਸੇ ਇਹ ਘਟਨਾ ਮਨੁੱਖੀ ਜ਼ੁਲਮ ਦੀ ਭਿਆਨਕ ਤਸਵੀਰ ਪੇਸ਼ ਕਰਦੀ ਹੈ, ਉੱਥੇ ਦੂਜੇ ਪਾਸੇ ਧਾਰਮਿਕ ਅਜ਼ਾਦੀ ਲਈ ਸਾਹਿਬਜ਼ਾਦਿਆਂ ਦੇ ਸੰਘਰਸ਼ ਅਤੇ ਜ਼ੁਲਮ ਵਿਰੁੱਧ ਸਿੱਖ ਸਿਦਕ ਦੇ ਜਜ਼ਬੇ ਨੂੰ ਵੀ ਉਜਾਗਰ ਕਰਦੀ ਹੈ।

ਸਿੱਖ ਸਿਦਕ ਦੇ ਵਫ਼ਾਦਾਰ

13 ਪੋਹ ਨੂੰ ਇੱਕ ਵਾਰ ਫਿਰ ਜਦੋਂ ਵਜ਼ੀਰ ਖਾਨ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਝਾਇਆ ਕਿ ਜੇਕਰ ਉਹ ਮੁਸਲਮਾਨ ਬਣ ਗਏ ਤਾਂ ਉਹ ਉਨ੍ਹਾਂ ਨੂੰ ਛੱਡ ਦੇਣਗੇ, ਪਰ ਸਿੱਖ ਸਿਦਕ ਦੇ ਵਫ਼ਾਦਾਰ ਦੋਵੇਂ ਨਾ ਮੰਨੇ ਅਤੇ ਜ਼ਾਲਮਾਂ ਨੇ ਉਨ੍ਹਾਂ ਨੂੰ ਕੰਧ ਵਿੱਚ ਚਿਣ ਦਿੱਤਾ। ਜਦੋਂ ਪੈਰਾਂ ਦਾ ਭਾਰ ਨੀਂਹ ’ਤੇ ਪੈਣ ਲੱਗਾ ਤਾਂ ਲਾਸ਼ਾਂ ਦੇ ਭਾਰ ਕਾਰਨ ਕੰਧ ਡਿੱਗ ਪਈ। ਵਜ਼ੀਰ ਖਾਂ ਦੇ ਜ਼ੁਲਮ ਦੀ ਇੰਨਤਹਾ ਹੋ ਗਈ, ਜਦੋਂ ਉਸ ਨੇ ਬੇਹੋਸ਼ ਹੋਏ ਬੱਚਿਆਂ ਦੀ ਸਾਹ-ਰਗਾਂ ਕੱਟਣ ਦਾ ਹੁਕਮ ਦਿੱਤਾ ਤੇ ਹੁਕਮ ਦੇ ਬੱਧੇ ਜੱਲਾਦਾਂ ਨੇ ਨਿੱਕੀਆਂ ਜਿੰਦਾਂ ਦੇ ਗਲੇ ਉਪਰ ਖੰਜਰ ਚਲਾ ਕੇ ਸਾਹ-ਰਗਾਂ ਕੱਟ ਦਿੱਤੀਆਂ। ਮਾਤਾ ਜੀ ਵੀ ਠੰਡੇ ਬੁਰਜ ਵਿੱਚ ਹੀ ਸਰੀਰ ਛੱਡ ਗਏ। ਜ਼ਾਲਮਾਂ ਨੇ ਇਨ੍ਹਾਂ ਸਰੀਰਾਂ ਨੂੰ ਠੰਡੇ ਬੁਰਜ਼ ਦੇ ਨਾਲ ਲੱਗਦੀ ਹੰਸਲਾ ਨਦੀ ਵਿੱਚ ਸੁੱਟ ਦਿੱਤਾ ਤਾਂ ਕਿ ਇਨ੍ਹਾਂ ਨਿਰਜਿੰਦ ਸਰੀਰਾਂ ਨੂੰ ਕਾਂ, ਕੁੱਤੇ ਤੇ ਇਲਾਂ ਖਾ ਜਾਣ ਤੇ ਸਰੀਰਾਂ ਦੀ ਬੇਅਦਬੀ ਹੋ ਸਕੇ।

ਜਦੋਂ ਇਸ ਘਟਨਾ ਦੀ ਖ਼ਬਰ ਗੁਰੂ ਘਰ ਦੇ ਸ਼ਰਧਾਲੂ ਦੀਵਾਨ ਟੋਡਰ ਮੱਲ ਤੱਕ ਪਹੁੰਚੀ ਜੋ ਕਿਸੇ ਕੰਮ 'ਤੇ ਗਿਆ ਹੋਇਆ ਸੀ ਤਾਂ ਉਸ ਦਾ ਮਨ ਉਦਾਸੀਨਤਾ ਨਾਲ ਭਰ ਗਿਆ ਤਾਂ ਉਸ ਨੇ ਸਾਹਿਬਜ਼ਾਦਿਆਂ ਦਾ ਸਸਕਾਰ ਕਰਨ ਦਾ ਮਨ ਬਣਾ ਲਿਆ। ਵਜ਼ੀਰ ਖਾਨ ਨੇ ਇਸ ਸ਼ਰਤ ਤੇ ਆਗਿਆ ਦੇ ਦਿੱਤੀ ਕਿ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰ ਕੇ ਖਰੀਦੀ ਜ਼ਮੀਨ ਉੱਤੇ ਹੀ ਸੰਸਕਾਰ ਕਰ ਸਕਦੇ ਹੋ। ਦੀਵਾਨ ਟੋਡਰ ਮੱਲ ਨੇ ਉਸੇ ਤਰ੍ਹਾਂ ਕੀਤਾ ਤੇ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ। ਦੀਵਾਨ ਟੋਡਰ ਮੱਲ ਅਤੇ ਗੁਰੂ ਘਰ ਦੇ ਸ਼ਰਧਾਲੂਆਂ ਨੇ ਮਿਲ ਕੇ ਮਾਤਾ ਅਤੇ ਉਨ੍ਹਾਂ ਦੇ ਪੁੱਤਰਾਂ ਦੇ ਪਾਵਨ ਸਰੀਰਾਂ ਨੂੰ ਬੜੀ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰਵਾਇਆ, ਸੁੰਦਰ ਕੱਪੜੇ ਪਹਿਨਾਏ ਤੇ ਫਿਰ ਸਸਕਾਰ ਕੀਤਾ। ਅੱਜ ਉਸੇ ਸਥਾਨ 'ਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਬਣਾਇਆ ਹੋਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.