ETV Bharat / state

ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਪੈਸੇ ਲੈ ਕੇ ਮਾਮਾ-ਭਾਣਜੀ ਦਾ ਬਣਾਇਆ ਫਰਜ਼ੀ ਮੈਰਿਜ ਸਰਟੀਫ਼ੀਕੇਟ, ਮਹੀਨਾ ਪਹਿਲਾਂ ਘਰੋਂ ਭੱਜੀ ਸੀ ਕੁੜੀ - FAKE MARRIAGE CERTIFICATE

ਮੋਗਾ ਦੇ ਲਾਲ ਸਿੰਘ ਰੋਡ 'ਤੇ ਸਥਿਤ ਸੰਗਤਸਰ ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੇ ਪੈਸੇ ਲੈ ਕੇ ਮਾਮਾ-ਭਾਣਜੀ ਦਾ ਫਰਜ਼ੀ ਮੈਰਿਜ ਸਰਟੀਫ਼ੀਕੇਟ ਬਣਾਇਆ।

ਮਾਮਾ-ਭਾਣਜੀ ਦਾ ਬਣਾਇਆ ਫਰਜ਼ੀ ਮੈਰਿਜ ਸਰਟੀਫਿਕੇਟ
Fake Marriage Certificate (Etv Bharat (ਮੋਗਾ, ਪੱਤਰਕਾਰ))
author img

By ETV Bharat Punjabi Team

Published : 13 hours ago

ਮੋਗਾ: ਜ਼ਿਲ੍ਹੇ ਦੇ ਲਾਲ ਸਿੰਘ ਰੋਡ 'ਤੇ ਸਥਿਤ ਸੰਗਤਸਰ ਗੁਰਦੁਆਰਾ ਸਾਹਿਬ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਮਹੀਨਾ ਪਹਿਲਾਂ ਮੋਗਾ ਦੇ ਪਿੰਡ ਮਹਿਣਾ ਦੀ ਰਹਿਣ ਵਾਲੀ ਇੱਕ ਲੜਕੀ ਘਰੋਂ ਭੱਜ ਗਈ ਸੀ ਤੇ ਉੱਸ ਤੋਂ ਬਾਅਦ ਲੜਕੀ ਅਤੇ ਲੜਕੀ ਦੇ ਮਾਮੇ ਦਾ ਨਕਲੀ ਮੈਰਿਜ ਸਰਟੀਫਿਕੇਟ ਪਰਿਵਾਰ ਵਾਲਿਆਂ ਦੇ ਹੱਥ ਲੱਗਿਆ ਤਾਂ ਪਰਿਵਾਰ ਵਾਲਿਆਂ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਨੇ ਗੁਰਦੁਆਰਾ ਸਾਹਿਬ ਵਿੱਚ ਆ ਕੇ ਗ੍ਰੰਥੀ ਨਾਲ ਪੁੱਛਗਿੱਛ ਕੀਤੀ। ਪੁੱਛਗਿੱਛ ਕਰਨ ਤੋਂ ਬਾਅਦ ਗ੍ਰੰਥੀ ਨੇ ਆਪਣੀ ਗਲਤੀ ਨੂੰ ਮੰਨਿਆ ਤੇ ਉਸ ਨੇ ਕਿਹਾ ਕਿ ਉਸਨੇ 2000 ਰੁਪਏ ਲੈ ਕੇ ਫਰਜ਼ੀ ਮੈਰਿਜ ਸਰਟੀਫ਼ੀਕੇਟ ਬਣਾ ਕੇ ਦਿੱਤਾ ਸੀ। ਜਿਸ ਤੋਂ ਬਾਅਦ ਨਹਿੰਗ ਸਿੰਘ ਜਥੇਬੰਦੀਆਂ ਨੇ ਗੁਰਦੁਆਰਾ ਸਾਹਿਬ ਵਿੱਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਦੁਆਰਾ ਸਾਹਿਬ ਵਿੱਚੋਂ ਲਿਜਾ ਕੇ ਦੂਸਰੇ ਗੁਰਦੁਆਰਾ ਸਾਹਿਬ ਵਿੱਚ ਰਖਵਾ ਦਿੱਤਾ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Fake Marriage Certificate (Etv Bharat (ਮੋਗਾ, ਪੱਤਰਕਾਰ))

ਗ੍ਰੰਥੀ ਨੇ ਪੈਸੇ ਲੈ ਕੇ ਮਾਮਾ-ਭਾਣਜੀ ਦਾ ਬਣਾਇਆ ਫਰਜ਼ੀ ਮੈਰਿਜ ਸਰਟੀਫ਼ੀਕੇਟ

ਇਸ ਸਬੰਧੀ ਜਾਣਕਾਰੀ ਦਿੰਦਿਆਂ ਲਕੜੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਇੱਕ ਮਹੀਨਾ ਪਹਿਲਾਂ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲੀ ਗਈ ਸੀ, ਜਿਸ ਸਬੰਧੀ ਅਸੀਂ ਥਾਣਾ ਮਹਿਣਾ ਦੀ ਪੁਲਿਸ ਨੂੰ ਸੂਚਿਤ ਕੀਤਾ ਸੀ, ਪਰ ਪੁਲਿਸ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਜਦੋਂ ਸਾਨੂੰ ਪਤਾ ਲੱਗਾ ਕਿ ਮੇਰੇ ਭਰਾ ਨੇ ਮੇਰੀ ਲੜਕੀ ਨੂੰ ਕਿਤੇ ਲੁਕਾ ਕੇ ਰੱਖਿਆ ਹੈ ਤਾਂ ਉਸ ਕੋਲੋਂ ਗੁਰਦੁਆਰਾ ਸਾਹਿਬ ਦਾ ਫਰਜ਼ੀ ਮੈਰਿਜ ਸਰਟੀਫ਼ੀਕੇਟ ਮਿਲਿਆ ਜਿਸ ਦੀ ਸੂਚਨਾ ਅਸੀਂ ਨਿਹੰਗ ਸਿੰਘ ਜਥੇਬੰਦੀਆ ਨੂੰ ਦਿੱਤੀ ਤਾਂ ਉਹ ਮੌਕੇ 'ਤੇ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਮੰਨਿਆ ਕਿ ਉਸ ਨੇ 2000 ਰੁਪਏ ਲੈਕੇ ਦਾ ਫਰਜ਼ੀ ਮੈਰਿਜ ਸਰਟੀਫ਼ੀਕੇਟ ਬਣਾ ਕੇ ਦਿੱਤਾ ਸੀ। ਪਰਿਵਾਰ ਨੇ ਇਨਸਾਫ ਦੀ ਮੰਗ ਕਰਦਿਆਂ ਹੋਇਆਂ ਕਿਹਾ ਕਿ ਸਾਨੂੰ ਸਾਡੀ ਲੜਕੀ ਮਿਲਣੀ ਚਾਹੀਦੀ ਹੈ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਗ੍ਰੰਥੀ ਨੇ ਮੰਨੀ ਗਲਤੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜਰਨੈਲ ਸਿੰਘ ਨੇ ਦੱਸਿਆ ਕਿ ਉਸ ਨੇ 2000 ਰੁਪਏ 'ਚ ਫਰਜ਼ੀ ਮੈਰਿਜ ਸਰਟੀਫ਼ੀਕੇਟ ਬਣਾ ਕੇ ਦਿੱਤਾ ਸੀ, ਉਸ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਭਵਿੱਖ 'ਚ ਅਜਿਹਾ ਕੰਮ ਨਹੀਂ ਕਰੇਗਾ।

ਨਿਹੰਗ ਸਿੰਘ ਜਥੇਬੰਦੀਆਂ ਨੇ ਲਿਆ ਐਕਸ਼ਨ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਕ ਨੂਰ ਖਾਲਸਾ ਫੌਜ ਦੇ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲਾਲ ਸਿੰਘ ਰੋਡ 'ਤੇ ਸਥਿਤ ਗੁਰਦੁਆਰਾ ਸੰਗਤਸਰ ਸਾਹਿਬ ਵਿੱਚ ਗ੍ਰੰਥੀ ਜਰਨੈਲ ਸਿੰਘ ਨੇ ਮਾਮਾ ਅਤੇ ਭਾਣਜੀ ਦਾ ਪੈਸੇ ਲੈ ਕੇ ਫਰਜ਼ੀ ਮੈਰਿਜ ਸਰਟੀਫ਼ੀਕੇਟ ਬਣਾਇਆ ਹੈ। ਇਸ ਤੋਂ ਪਹਿਲਾਂ ਵੀ ਜਰਨੈਲ ਸਿੰਘ ਦੀ ਸ਼ਿਕਾਇਤ ਆਈ ਸੀ ਅਤੇ ਉਸ ਵੇਲੇ ਵੀ ਗ੍ਰੰਥੀ ਜਰਨੈਲ ਸਿੰਘ ਨੇ ਆਪਣੇ ਵੱਲੋਂ ਮੁਆਫੀ ਮੰਗ ਲਈ ਸੀ ਤੇ ਅੱਜ ਫੇਰ ਇਸਦੀ ਸ਼ਿਕਾਇਤ ਆਈ ਅਤੇ ਜਰਨੈਲ ਸਿੰਘ ਨੇ ਮੰਨਿਆ ਕਿ ਉਸ ਨੇ 2000 ਰੁਪਏ ਲੈਕੇ ਫਰਜ਼ੀ ਮੈਰਿਜ ਸਰਟੀਫ਼ੀਕੇਟ ਬਣਾਇਆ ਸੀ। ਉਨ੍ਹਾਂ ਕਿਹਾ ਕਿ ਜੋ ਇਸ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਜੇ ਸਨ ਅਸੀਂ ਉਹਨਾਂ ਨੂੰ ਲਿਜਾ ਕੇ ਦੂਸਰੇ ਗੁਰਦੁਆਰਾ ਸਾਹਿਬ ਵਿੱਚ ਭੇਜ ਦਿੱਤਾ ਹੈ। ਤਾਂ ਜੋ ਜਰਨੈਲ ਸਿੰਘ ਵਰਗੇ ਲੋਕ ਬੇਅਦਬੀ ਨਾ ਕਰ ਸਕਣ ਅਤੇ ਗਲਤ ਤਰੀਕੇ ਨਾਲ ਪੈਸੇ ਨਾ ਲੈ ਸਕਣ।

ਪੁਲਿਸ ਦਾ ਬਿਆਨ

ਉਥੇ ਦੂਜੇ ਪਾਸੇ ਇਸ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਥਾਣਾ ਮੁਖੀ ਇਕਬਾਲ ਹੁਸੈਨ ਨੇ ਕਿਹਾ ਕਿ ਮਾਮਲਾ ਮੇਰੇ ਧਿਆਨ ਵਿੱਚ ਅੱਜ ਹੀ ਆਇਆ ਹੈ ਅਤੇ ਜੋ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜੋ ਪੁਲਿਸ ਦੇ ਉੱਪਰ ਇਲਜ਼ਾਮ ਲੱਗ ਰਹੇ ਹਨ ਉਹ ਝੂਠੇ ਅਤੇ ਬੇਬੁਨਿਆਦ ਹਨ ਕਿਉਂਕਿ ਮੇਰੇ ਤੋਂ ਪਹਿਲਾਂ ਇੱਥੇ ਦੂਸਰੇ ਐਸਐਚਓ ਸਾਹਿਬਾਨ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.