ਅੰਮ੍ਰਿਤਸਰ: ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਸਿਪਾਰੀ ਸ਼ਹੀਦ ਕੁਲਵੰਤ ਸਿੰਘ ਨੇ 1998 'ਚ ਬਾਰਾਮੁੱਲਾ 'ਚ ਸ੍ਰੀ ਨਗਰ 'ਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਆਪਣੀ ਜਾਨ ਦੇਸ਼ ਦੀ ਖਾਤਿਰ ਵਾਰ ਦਿੱਤੀ। ਪਰ ਉਹਨਾਂ ਦੀ ਸ਼ਹਾਦਤ ਨੂੰ ਅਣਦੇਖਾ ਕਰਕੇ ਸਰਕਾਰ ਸਦੀਵੀਂ ਚੇਤਿਆਂ 'ਚ ਰੱਖਣ 'ਚ ਅਸਫਲ ਰਹੀਂ ਹੈ।ਪੰਜਾਬ ਸਰਕਾਰ ਨੂੰ ਸਵਾਲਾ ਦੇ ਕਟਿਹਰੇ 'ਚ ਖੜ੍ਹਾ ਕਰਦਿਆਂ ਨੈਸ਼ਨਲ ਯੂਥ ਪਾਰਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਜੰਗੀ ਸ਼ਹੀਦਾਂ ਨੂੰ ਨਜ਼ਰ ਅੰਦਾਜ ਕਰਨ ਦੇ ਮਾਮਲੇ 'ਤੇ ਦੇਸ਼ ਦੀ ਸਰਵਉੱਚ ਅਦਾਲਤ ਨੂੰ ਸੂ-ਮੋਟੋ ਲੈਂਦਿਆਂ ਪੰਜਾਬ ਦੀ ਉਕਰ ਮੁੱਦੇ 'ਤੇ ਜਵਾਬ ਤਲਬੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
ਪਰਿਵਾਰ ਨੂੰ ਮਿਲੇ ਇਨਸਾਫ: ਇਸ ਮੌਕੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਸ਼ਹੀਦ ਸਿਪਾਹੀ ਕੁਲਵੰਤ ਸਿੰਘ ਦੀ ਭੈਣਾਂ ਰਮਨਦੀਪ ਕੌਰ ਦੀ ਮੌਜੂਦਗੀ 'ਚ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਸਾਲ 1998 'ਚ ਸ਼ਹੀਦ ਹੋਏ। ਇਸ ਕੌਮੀ ਸ਼ਹੀਦ ਦੀ ਯਾਦ ਨੂੰ ਸਦੀਵੀਂ ਤੌਰ 'ਤੇ ਯਾਦ ਰੱਖਣ ਲਈ ਪੰਜਾਬ ਸਰਕਾਰ ਨੇ ਅਜੇ ਤੱਕ ਨਾ ਹੀ ਸ਼ਹੀਦ ਕੁਲਵੰਤ ਸਿੰਘ ਦੇ ਨਾਂ 'ਤੇ ਜਰਨੈਲੀ ਸੜਕ 'ਤੇ ਉਨਾ ਦੇ ਨਾਂ ਦਾ ਗੇਟ ਹੀ ਬਣਵਾਇਆ ਹੈ ਅਤੇ ਨਾ ਹੀ ਪਿੰਡ ਦੋਲੋਨੰਗਲ ਦੇ ਸਰਕਾਰੀ ਮਿਡਲ ਸਕੂਲ ਦਾ ਨਾ ਸ਼ਹੀਦ ਸਿਪਾਹੀ ਕੁਲਵੰਤ ਸਿੰਘ ਸਰਕਾਰੀ ਮਿਡਲ ਸਕੂਲ ਹੀ ਰੱਖਿਆ ਹੋ। ਜਦੋਂ ਕਿ ਸਥਾਨਕ ਪੱਧਰ 'ਤੇ ਸਕੂਲ ਦਾ ਨਾਮ ਤਬਦੀਲ ਕਰਨ ਸਬੰਧੀ ਵਿਭਾਗੀ ਪੱਧਰ 'ਤੇ ਕਾਰਵਾਈ ਹੋਂਦ 'ਚ ਲਿਆਦੀ ਜਾ ਚੁੱਕੀ ਹੈ। ਨੈਸ਼ਨਲ ਯੂਪ ਪਾਰਟੀ ਦੇ ਪੰਜਾਬ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਸਭਾ 'ਚ ਕਾਬਜ ਰਹੀ ਕਿਸੇ ਵੀ ਰਾਜਨੀਤਕ ਪਾਰਟੀ ਦੀ ਸਰਕਾਰ ਨੇ ਸ਼ਹੀਦ ਕੁਲਵੰਤ ਸਿੰਘ ਦੀ ਸ਼ਹਾਦਤ ਨੂੰ ਉਹ ਦਰਜਾ ਨਹੀਂ ਦਿੱਤਾ ਜਿਸ ਦੇ ਉਹ ਹੱਕਦਾਰ ਸਨ।
6 ਭੈਣਾਂ ਦਾ ਇਕਲੌਤਾ ਭਰਾ : ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਸ਼ਹੀਦ ਦੀ ਸ਼ਹਾਦਤ ਨੂੰ ਅਤੇ 6 ਭੈਣਾਂ ਨੂੰ ਨਜ਼ਰ ਅੰਦਾਜ਼ ਕਰਨ ਤੋਂ ਬਾਅਦ 6 ਭੈਣਾਂ ਨੇ ਆਪਣੇ ਪਲਿਓਂ 6 ਲੱਖ ਰੁਪਿਆ ਖਰਚ ਕੇ ਪਿੰਡ ਦੋਲੋਨੰਗਲ ਵਿਖੇ ਯਾਦਗਾਰੀ ਗੇਟ ਜਰੂਰ ਬਣਾਇਆ ਹੈ। ਪਰ ਸਰਕਾਰ ਅਤੇ ਜ਼ਿਲ੍ਹਾ ਪ੍ਰਸਾਸ਼ਨ ਇਸ ਕੌਮੀ ਸ਼ਹੀਦ ਨੂੰ ਦਿਲੋਂ ਵਿਸਾਰ ਚੁੱਕਾ ਹੈ ਉਨ੍ਹਾਂ ਨੇ ਅੱਗੇ ਬੋਲਦੇ ਕਿਹਾ ਕਿ 6 ਭੈਣਾਂ ਦਾ ਇਕਲੌਤਾ ਭਰਾ ਸੀ। ਸ਼ਹੀਦ ਕੁਲਵੰਤ ਸਿੰਘ ਜਿਸ ਨੇ ਦੇਸ਼ ਦੀ ਖਾਤਰ ਜਾਨ ਕੁਰਬਾਨ ਕਰ ਦਿੱਤੀ,ਪਰ ਸਰਕਾਰ ਨੇ ਉਸ ਦੇ ਪਰਿਵਾਰ ਨੂੰ ਨਾ ਹੀ ਜ਼ਮੀਨ,ਨਾ ਹੀ ਪੈਟਰੋਲ ਪੰਪ ਅਤੇ ਨਾ ਗੈਸ ਏਜੰਸੀ ਅਤੇ ਨਾ ਹੀ ਕੋਈ ਸਰਕਾਰੀ ਨੌਕਰੀ ਦੀ ਪੇਸ਼ਕਸ ਕੀਤੀ ਹੈ।
- ਕਿਸਾਨਾਂ ਵੱਲੋਂ ਰੇਲ ਰੋਕਣ ਦੇ ਐਲਾਨ ਤੋਂ ਬਾਅਦ ਰੇਲਵੇ ਅਧਿਕਾਰੀ ਚੌਕਸ, ਲੱਖਾਂ ਯਾਤਰੀ ਹੋ ਸਕਦੇ ਹਨ ਪ੍ਰਭਾਵਿਤ
- ਕਿਸਾਨ ਅੰਦੋਲਨ ਦਾ ਤੀਜਾ ਦਿਨ: ਸ਼ੰਭੂ ਬਾਰਡਰ 'ਤੇ ਡਟੇ ਕਿਸਾਨ; ਰੇਲਾਂ ਰੋਕਣ ਦਾ ਐਲਾਨ, ਕੇਂਦਰ ਸਰਕਾਰ ਨਾਲ ਮੀਟਿੰਗ ਅੱਜ
- ਨਵਜੋਤ ਸਿੱਧੂ ਧੜੇ ਵੱਲੋਂ ਬਠਿੰਡਾ ਵਿੱਚ ਮੀਟਿੰਗ, ਕਿਹਾ- 2024 ਲੋਕ ਸਭਾ ਚੋਣ ਜਿੱਤ ਲਈ ਨਵਜੋਤ ਸਿੱਧੂ ਵਰਗੇ ਮਜ਼ਬੂਤ ਲੀਡਰ ਦੀ ਜ਼ਰੂਰਤ
ਸ਼ਹੀਦ ਦੇ ਪਰਿਵਾਰ ਦੀ ਮੰਗ : ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਯੂਥ ਪਾਰਟੀ ਸ਼ਹੀਦ ਦੇ ਪਰਿਵਾਰ ਦੀ ਮੰਗ ਦੀ ਹਮਾਇਤ ਕਰਦਿਆਂ ਸਰਕਾਰ ਨੂੰ ਤਾਕੀਦ ਕਰਦੀ ਹੈ ਕਿ ਸ਼ਹੀਦ ਕੁਲਵੰਤ ਸਿੰਘ ਦੀ ਯਾਦ ਨੂੰ ਸਦੀਵੀ ਦੇਤੇ ਰੱਖਣ ਲਈ ਪਿੰਡ ਦੋਲੋਨੰਗਲ ਦੇ ਸਰਕਾਰੀ ਮਿਡਲ ਸਕੂਲ ਦਾ ਨਾ ਉਕਰ ਸ਼ਹੀਦ ਦੇ ਨਾ ਤੇ ਤਬਦੀਲ ਕੀਤਾ ਜਾਵੇ ਅਤੇ ਆਰਮੀ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੀਆਂ ਸੁੱਖ ਸੁਵਿਧਾਵਾਂ 6 ਭੈਣਾਂ ਨੂੰ ਵੀ ਪ੍ਰਦਾਨ ਕੀਤੀਆਂ ਜਾਣ। ਇਸ ਮੌਕੇ ਸ਼ਹੀਦ ਦੀ ਭੈਣ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸ਼ਹੀਦ ਭਰਾ ਨੂੰ ਬਣਦਾ ਮਾਨ ਸਨਮਾਨ ਦੇਣਾ ਚਾਹੀਦਾ ਹੈ। ਨਾਲ ਹੀ ਸਰਕਾਰ ਲੋਕਾਂ ਤੱਕ ਉਹਨਾਂ ਦੀ ਸ਼ਹਾਦਤ ਨੂੰ ਚੇਤੇ ਰੱਖਣ ਲਈ ਵੀ ਬਣਦੇ ਉਪਰਾਲੇ ਕਰੇ।