ਅੰਮ੍ਰਿਤਸਰ: ਮੋਦੀ ਸਰਕਾਰ ਦੇ ਤੀਜੀ ਵਾਰ ਦੇ ਬਜਟ ਤੋਂ ਲੋਕਾਂ ਨੂੰ ਬਹੁਤ ਆਸਾਂ-ਉਮੀਦਾਂ ਸਨ।ਖਾਸ ਕਰ ਪੰਜਾਬ ਦੇ ਲੋਕਾਂ ਨੂੰ ਉਮੀਦ ਸੀ ਕਿ ਪੰਜਾਬ ਨੂੰ ਇਸ ਵਾਰ ਕੇਂਦਰ ਨਿਰਾਸ਼ ਨਹੀਂ ਕਰੇਗਾ, ਪਰ ਜਿਵੇਂ ਹੀ ਬਜ਼ਟ ਪੇਸ਼ ਹੋਇਆ ਤਾਂ ਪੰਜਾਬ ਦੇ ਲੋਕਾਂ ਦੀਆਂ ਸਾਰੀਆਂ ਆਸਾਂ-ਉਮੀਦਾਂ 'ਤੇ ਪਾਣੀ ਫਿਰ ਗਿਆ।ਕੇਂਦਰ ਦੇ ਬਜ਼ਟ 'ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਵੱਡਾ ਬਿਆਨ ਦਿੰਦੇ ਆਖਿਆ ਕਿ ਕਿਸਾਨ ਆਪਣੇ ਆਪ ਖੁਦਕੁਸ਼ੀਆਂ ਨਹੀਂ ਕਰਦੇ ਕੇਂਦਰ ਵੱਲੋਂ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਨੂੰ ਮਜ਼ਬੂਰ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਨੇ ਆਖਿਆ ਕਿ ਇਸ ਬਜ਼ਟ ਨੇ ਮੁੜ ਤੋਂ ਬੀਜੇਪੀ ਸਰਕਾਰ ਦਾ ਚਿਹਰਾ ਨੰਗਾ ਕਰ ਦਿੱਤਾ ਹੈ।ਹਰਪਾਲ ਚੀਮਾ ਨੇ ਆਖਿਆ ਕਿ ਪੰਜਾਬ ਇੱਕ ਐਗਰੀਕਲਚਰ ਸਟੇਟ ਹੈ। ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੀ ਜਨਤਾ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਬੀਜੇਪੀ ਦੀ ਸਰਕਾਰ ਨੇ ਬਹੁਤ ਵੱਡਾ ਧੋਖਾ ਕੀਤਾ ਕਿਉਂਕਿ ਜਿਹੜੀ ਫਰਟੀਲਾਈਜ਼ਰ 'ਤੇ ਸਬਸਿਡੀ ਮਿਲਦੀ ਸੀ ਉਹ ਵੀ ਲਗਭਗ 36% ਘਟਾ ਦਿੱਤੀ। ਇੱਥੋਂ ਪਤਾ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਕਿਸਾਨ ਵਿਰੋਧੀ ਪਾਰਟੀ ਹੈ।
ਪੰਜਾਬ ਲਈ ਕੋਈ ਪੈਕਜ ਨਹੀਂ: ਵਿੱਤ ਮੰਤਰੀ ਹਰਪਾਲ ਚੀਮਾ ਨੇ ਭਾਜਪਾ 'ਤੇ ਤਿੱਖੇ ਤੰਜ ਕੱਸਦੇ ਆਖਿਆ ਕਿ ਪੰਜਾਬ ਨੂੰ ਕੋਈ ਰੋਡਸ ਲਈ, ਹੈਲਪ ਲਈ ਨਾ ਹੀ ਬੇਸਿਕ ਐਜੂਕੇਸ਼ਨ ਦੇ ਲਈ ਕੋਈ ਵੀ ਪੈਕੇਜ ਦਿੱਤਾ ਹੈ ਉਸ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ।ਉਨ੍ਹਾਂ ਇਲਜ਼ਾਮ ਲਗਾਉਂਦੇ ਕਿਹਾ ਜਦੋਂ ਪ੍ਰੀ ਬਜਟ ਮੀਟਿੰਗ ਹੋਈ ਤਾਂ ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨਾਲ ਮੇਰੀ ਮੀਟਿੰਗ ਸੀ। ਉਸ ਮੀਟਿੰਗ ਦੇ ਵਿੱਚ ਮੈਂ ਸਬਮਿਟ ਕੀਤਾ ਕਿ ਪੰਜਾਬ ਨੂੰ ਦੋ ਫਸਲਾਂ ਦਾ ਚੱਕਰ 'ਚੋਂ ਕੱਢਣ ਲਈ ਸਾਨੂੰ ਆਰਥਿਕ ਪੈਕਜ ਦੀ ਲੋੜ ਹੈ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਇਸ ਚੱਕਰ ਚੋਂ ਕੱਢ ਸਕੀਏ ਅਤੇ ਪੰਜਾਬ ਦੀ ਧਰਤੀ ਤੋਂ ਪਾਣੀ ਬਚਾਉਣ ਦੇ ਨਾਲ-ਨਾਲ ਪੰਜਾਬ ਦੇ ਕਿਸਾਨ ਨੂੰ ਬਚਾਇਆ ਜਾ ਸਕੇ ਪਰ ਕੇਂਦਰ ਨੇ ਸਾਡੀ ਗੱਲ ਨੂੰ ਨਜ਼ਰ ਅੰਦਾਜ਼ ਕਰ ਦਿੱਤਾ।ਇਸ ਗੱਲ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਮੋਦੀ ਸਰਕਾਰ ਕਿਸਾਨਾਂ ਦੇ ਹੱਕ ਬਾਰੇ ਕਦੇ ਸੋਚਦੀ ਹੀ ਨਹੀਂ। ਹਮੇਸ਼ਾ ਤੋਂ ਕੇਂਦਰ ਨੇ ਪੰਜਾਬ ਅਤੇ ਪੰਜਾਬ ਕਿਸਾਨ ਅਤੇ ਆਮ ਲੋਕਾਂ ਨਾਲ ਸਿਰਫ਼ ਤੇ ਸਿਰਫ਼ ਧੱਕਾ ਕੀਤਾ ਹੈ।ਇੱਕ ਪਾਸੇ ਤਾਂ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਆਮਦਨ ਦੁਗੱਣੀ ਕਰਨ ਦਾ ਵਾਅਦਾ ਕੀਤਾ ਸੀ ਪਰ ਕੇਂਦਰ ਤਾਂ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਨੂੰ ਮਜ਼ਬੂਰ ਕਰ ਰਹੀ ਹੈ।
ਮਤਰੇਈ ਮਾਂ ਵਰਗਾ ਸਲੂਕ: ਕੇਂਦਰ ਨੇ ਇਸ ਬਜ਼ਟ 'ਚ ਹਿਮਾਚਲ, ਜੰਮੂ-ਕਸ਼ਮੀਰ ਨੂੰ ਸਪੈਸ਼ਲ ਪੈਕਜ ਦੇ ਕੇ ਨਵਾਜਿਆ ਗਿਆ ਪਰ ਪੰਜਾਬ ਦੀ ਝੋਲੀ ਨੂੰ ਖਾਲੀ ਹੀ ਰੱਖਿਆ। ਵਿੱਤ ਮੰਤਰੀ ਨੇ ਆਖਿਆ ਕਿ ਪੰਜਾਬ ਨੂੰ ਬਾਰਡਰ ਸੂਬਾ ਹੋਣ ਕਾਰਨ ਸਪੈਸ਼ਲ ਪੈਕਜ ਦੀ ਮੰਗ ਕੀਤੀ ਸੀ। ਇੰਡਸਟਰੀ ਲਈ ਪੈਕਜ ਮੰਗਿਆ ਸੀ ਪਰ ਕੇਂਦਰ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ।
- ਕੇਂਦਰੀ ਬਜਟ 2024 : ਬਜਟ ਪੇਸ਼ ਹੋਣ ਤੋਂ ਪਹਿਲਾਂ ਸੁਣੋ ਅੰਮ੍ਰਿਤਸਰ ਦੇ ਲੋਕਾਂ ਤੇ ਕਿਸਾਨਾਂ ਦੀ ਰਾਏ, ਕਿਸਾਨ ਬੋਲੇ ਆਸਾਂ ਨੂੰ ਬੂਰ ਪਵੇ ਤਾਂ ਚੰਗਾ... - Union Budget 2024
- ਕੇਂਦਰੀ ਬਜਟ 2024 'ਚ ਹੋਰਨਾਂ ਸੂਬਿਆਂ ਨੂੰ ਮਿਲੇ ਗੱਫੇ, ਪਰ ਪੰਜਾਬ ਨੂੰ ਕੀਤਾ ਗਿਆ ਅੱਖੋਂ ਪਰੋਖੇ, ਬਜਟ 'ਚ ਪੰਜਾਬ ਲਈ ਨਹੀਂ ਕੋਈ ਐਲਾਨ - PUNJAB IGNORED IN UNION BUDGET
- ਕੇਂਦਰੀ ਬਜਟ ਤੋਂ ਸਾਈਕਲ ਇੰਡਸਟਰੀ ਨਿਰਾਸ਼, ਕਿਹਾ-MSMI ਸੈਕਟਰ ਲਈ ਕੇਂਦਰ ਸਰਕਾਰ ਨੇ ਨਹੀਂ ਦਿੱਤੀਆਂ ਨਵੀਆਂ ਰਿਆਇਤਾਂ - BUDGET SESSION 2024 LIVE UPDATES