ਪਟਿਆਲਾ: ਪਟਿਆਲਾ ਦੇ ਗੁਨਮਯ ਗਰਗ ਨੇ NEET ਦੀ ਪ੍ਰੀਖਿਆ ਵਿੱਚ ਪੂਰੇ ਇੰਡੀਆ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਅਧਿਆਪਕਾਂ ਨੇ ਉਸਨੂੰ ਢੋਲ ਵਜਾ ਕੇ ਅਤੇ ਲੱਡੂ ਖਵਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਸਦੇ ਮਾਤਾ-ਪਿਤਾ ਖੁਦ ਡਾਕਟਰ ਹਨ ਅਤੇ ਹਮੇਸ਼ਾ ਹੀ ਉਸ ਨੂੰ ਪ੍ਰੇਰਿਤ ਕਰਦੇ ਹਨ ਕਿ ਉਹ ਅਧਿਆਪਕਾਂ ਅਤੇ ਪਰਿਵਾਰ ਦੇ ਸਹਿਯੋਗ ਨਾਲ ਹੀ ਅੱਜ ਦੇਸ਼ 'ਚ ਪਹਿਲਾ ਸਥਾਨ ਹਾਸਿਲ ਕਰਨ ਵਿੱਚ ਕਾਮਯਾਬ ਹੋਇਆ ਹੈ।
NEET ਦੀ ਪ੍ਰੀਖਿਆ ਪਾਸ ਕੀਤੀ : ਗੁਨਮਯ ਗਰਗ ਦੇ ਮਾਤਾ-ਪਿਤਾ ਪੇਸ਼ੇ ਤੋਂ ਡਾਕਟਰ ਹਨ ਅਤੇ ਉਨ੍ਹਾਂ ਨੇ ਦੱਸਿਆ ਕਿ ਗੁਨਮਯ ਸ਼ੁਰੂ ਤੋਂ ਹੀ ਆਪਣੇ ਇਮਤਿਹਾਨ ਲਈ ਸਖ਼ਤ ਮਿਹਨਤ ਕਰਦਾ ਰਿਹਾ ਹੈ ਅਤੇ ਅੱਜ ਉਸ ਦਾ ਨਤੀਜਾ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਉਸ ਨੇ ਵੀ NEET ਦੀ ਪ੍ਰੀਖਿਆ ਪਾਸ ਕੀਤੀ ਹੈ ਤਾਂ ਉਸ ਨੇ ਇਹ ਪ੍ਰੀਖਿਆ ਦਿੱਤੀ ਹੈ ਉਹ ਵੀ ਚਾਹੁੰਦਾ ਸੀ ਕਿ ਉਸ ਦਾ ਰੈਂਕ ਦੇਸ਼ 'ਚ ਪਹਿਲੇ ਨੰਬਰ 'ਤੇ ਆਵੇ ਪਰ ਉਸ ਦਾ ਇਹ ਸੁਪਨਾ ਉਸ ਦੇ ਬੇਟੇ ਗੁਨਮਯ ਗਰਗ ਨੇ ਪੂਰਾ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਵਿੱਚ ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਸਾਡਾ ਪਰਿਵਾਰ ਬਹੁਤ ਵਧੀਆ ਹੈ, ਵਿੱਚ ਕੁਝ ਮੈਂਬਰ ਸਰਕਾਰੀ ਨੌਕਰੀ ਵੀ ਕਰਦੇ ਹਨ। ਪਰ ਇਸ ਤਰ੍ਹਾਂ ਪਹਿਲਾ ਸਥਾਨ ਕਿਸੇ ਨੇ ਵੀ ਹਾਸਿਲ ਨਹੀਂ ਕੀਤਾ। ਉਨ੍ਹਾਂ ਨੂੰ ਆਪਣੇ ਬੇਟੇ ਤੇ ਬਹੁਤ ਗਰਵ ਮਹਿਸੂਸ ਹੋ ਰਿਹਾ ਹੈ ਕਿ ਬੇਟੇ ਨੇ ਪੂਰੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ।
ਪੂਰੇ ਇੰਡੀਆ 'ਚੋਂ ਪਹਿਲਾ ਸਥਾਨ ਪ੍ਰਾਪਤ: ਉਨ੍ਹਾਂ ਇਹ ਵੀ ਕਿਹਾ ਹੈ ਕਿ ਸਕੂਲ, ਕਾਲਜ ਜਾਂ ਕਿਸੇ ਹੋਰ ਐਕਟੀਵਿਟੀ 'ਚੋਂ ਪਹਿਲਾ ਸਥਾਨ ਲੈਣਾ ਆਮ ਗੱਲ ਹੈ ਪਰ ਪੂਰੇ ਇੰਡੀਆ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਨਾ ਬਹੁਤ ਵੱਡੀ ਗੱਲ ਹੈ ਜੋ ਕਿ ਮੇਰੇ ਬੇਟੇ ਗੁਨਮਯ ਨੇ ਅੱਜ ਕਰ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਮੇਰੇ ਕੋਲ ਸਬਦ ਨਹੀਂ ਹਨ ਬਿਆਨ ਕਰਨ ਲਈ ਕਿ ਮੈਂ ਕਿੰਨਾ ਜਿਆਦਾ ਖੁਸ਼ ਹਾਂ।
- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਚੋਣ ਹਾਰਨ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਰਬਾਰ ਸਾਹਿਬ ਹੋਏ ਨਤਮਸਤਕ - Punjab Elections Result 2024
- ਅੰਮ੍ਰਿਤਸਰ ਸਰਹੱਦੀ ਇਲਾਕੇ 'ਚ ਤਸਕਰ ਕੋਲੋਂ 2 ਕਰੋੜ ਬਰਾਮਦ, ਸੂਚਨਾ ਤੋਂ ਬਾਅਦ BSF ਨੇ ਕੀਤੀ ਬਰਾਮਦਗੀ - BSF Recover Drug Money
- ਇੱਕ ਕਲਿੱਕ ਵਿੱਚ ਜਾਣੋ, ਪੀਐੱਮ ਮੋਦੀ ਦੇ ਕਿਹੜੇ-ਕਿਹੜੇ ਨੇਤਾਵਾਂ ਨੂੰ ਮਿਲੀ ਕਰਾਰੀ ਹਾਰ, ਕਿਸ ਨੂੰ ਮਿਲੀ ਜਿੱਤ - Lok Sabha Election Results 2024