ਲੁਧਿਆਣਾ: ਬਾਪੂ ਸੂਰਤ ਸਿੰਘ ਖਾਲਸਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੰਬਾ ਸੰਘਰਸ਼ ਕਰਨ ਤੋਂ ਬਾਅਦ 91 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ। ਆਪਣੇ ਆਖਰੀ ਦਿਨਾਂ ਦੇ ਵਿੱਚ ਉਹ ਪਿੰਡ ਦੇ ਵਿੱਚ ਕਾਫੀ ਸਮਾਂ ਰਹੇ। ਜਨਵਰੀ 2015 ਦੇ ਵਿੱਚ ਉਹਨਾਂ ਨੇ ਆਪਣਾ ਮਰਨ ਵਰਤ ਸ਼ੁਰੂ ਕੀਤਾ ਸੀ ਜੋ ਕਿ ਲਗਾਤਾਰ ਜਨਵਰੀ 2023 ਤੱਕ ਚੱਲਦਾ ਰਿਹਾ। ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਉਹ ਲੰਬਾ ਸਮਾਂ ਦਾਖਲ ਰਹੇ ਜਿਨਾਂ ਨੂੰ ਨੱਕ ਦੇ ਰਾਹੀਂ ਫੀਡ ਦਿੱਤੀ ਜਾਂਦੀ ਸੀ।
ਜਗਤਾਰ ਸਿੰਘ ਹਵਾਰਾ ਨੇ ਕੀਤੀ ਸੀ ਅਪੀਲ
ਜਗਤਾਰ ਸਿੰਘ ਹਵਾਰਾ ਦੀ ਅਪੀਲ ਉੱਤੇ ਉਹਨਾਂ ਨੇ ਆਪਣੀ ਭੁੱਖ ਹੜਤਾਲ ਖਤਮ ਕੀਤੀ ਸੀ। ਜਿਸ ਤੋਂ ਬਾਅਦ ਉਹ ਪਿੰਡ ਹਸਨਪੁਰ ਦੇ ਵਿੱਚ ਰਹੇ ਅਤੇ ਉਹਨਾਂ ਦੀ ਆਖਰੀ ਇੱਛਾ ਇਹੀ ਸੀ ਕਿ ਅੰਬ ਸਾਹਿਬ ਦੇ ਵਿੱਚ ਜੋ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਉਹ ਉੱਥੇ ਜਾ ਕੇ ਆਪਣੇ ਆਖਰੀ ਸਮਾਂ ਗੁਜ਼ਾਰਨਾ ਚਾਹੁੰਦੇ ਹਨ, ਪਰ ਪ੍ਰਸ਼ਾਸਨ ਨੇ ਉਹਨਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ। ਜਿਸ ਕਰਕੇ ਬਾਪੂ ਸੂਰਤ ਸਿੰਘ ਖਾਲਸਾ ਦੀ ਆਖਰੀ ਇੱਛਾ ਇਹੀ ਸੀ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣਾ ਪੂਰਾ ਜੀਵਨ ਬਲਿਦਾਨ ਕਰਨਾ ਚਾਹੁੰਦੇ ਹਨ।
ਪਰਿਵਾਰ ਨੇ ਦੱਸੀ ਪੂਰੀ ਕਹਾਣੀ
ਸਾਡੀ ਟੀਮ ਵੱਲੋਂ ਉਹਨਾਂ ਦੇ ਪਿੰਡ ਹਸਨਪੁਰ ਜਾ ਕੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਅੱਜ ਸਵੇਰੇ ਹੀ ਉਹਨਾਂ ਨੂੰ ਫੋਨ ਆਇਆ ਸੀ ਕਿ ਬਾਪੂ ਸੂਰਤ ਸਿੰਘ ਖਾਲਸਾ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜੋ ਸੰਘਰਸ਼ ਬੰਦੀ ਸਿੰਘਾਂ ਦੇ ਲਈ ਸੀ ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਨੇ ਲੰਬਾ ਸਮਾਂ ਆਪਣੀ ਜ਼ਿੰਦਗੀ ਦਾ ਬੰਦੀ ਸਿੰਘਾਂ ਦੇ ਲਈ ਲਾਇਆ। ਪੰਜਾਬ ਅਤੇ ਸਿੱਖ ਕੌਮ ਨੂੰ ਵੱਡਾ ਘਾਟਾ ਪਿਆ ਹੈ ਜੋ ਕਿ ਕਦੇ ਪੂਰਾ ਨਹੀਂ ਹੋ ਸਕਦਾ। ਉਹਨਾਂ ਨੇ ਕਿਹਾ ਕਿ ਇਸੇ ਪਿੰਡ ਦੇ ਇਸ ਘਰ ਦੇ ਵਿੱਚ ਉਹਨਾਂ ਨੇ ਆਪਣਾ ਆਖਰੀ ਸਮਾਂ ਬਤੀਤ ਕੀਤਾ ਸੀ, ਹਾਲਾਂਕਿ 6 ਮਹੀਨੇ ਪਹਿਲਾਂ ਉਹ ਆਪਣੇ ਪਰਿਵਾਰ ਦੇ ਕੋਲ ਅਮਰੀਕਾ ਚਲੇ ਗਏ ਸਨ, ਕਿਉਂਕਿ ਉਹਨਾਂ ਦੇ ਪਰਿਵਾਰ ਅਤੇ ਸਾਰੇ ਹੀ ਬਾਕੀ ਪਰਿਵਾਰਿਕ ਮੈਂਬਰ 20 ਸਾਲ ਤੋਂ ਹੀ ਅਮਰੀਕਾ ਦੇ ਵਿੱਚ ਰਹਿ ਰਹੇ ਹਨ।