ETV Bharat / state

18 ਦਿਨ ਬਾਅਦ ਘਰ ਪਹੁੰਚੀ ਸੁਖਚੈਨ ਸਿੰਘ ਦੀ ਮ੍ਰਿਤਕ ਦੇਹ, ਗਮਗੀਨ ਮਾਹੌਲ ਵਿੱਚ ਹੋਇਆ ਸੰਸਕਾਰ - Dead body of Sukhchain Singh - DEAD BODY OF SUKHCHAIN SINGH

dead body reached the village after 18 days: ਪਿੰਡ ਭਦੌੜ ਦੇ ਰਹਿਣ ਵਾਲੇ 23 ਸਾਲਾਂ ਨੌਜਵਾਨ ਸੁਖਚੈਨ ਸਿੰਘ ਦੀ ਕੈਨੇਡਾ ਦੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। 18 ਦਿਨ ਬਾਅਦ ਉਸ ਦੀ ਮ੍ਰਿਤਕ ਦੇ ਅੰਮ੍ਰਿਤਸਰ ਹਵਾਈ ਅੱਡੇ ਦੁਪਹਿਰ 12 ਵਜੇ ਪਹੁੰਚੀ, ਜਿਸ ਤੋਂ ਬਾਅਦ ਕਾਗਜੀ ਕਾਰਵਾਈ ਪੂਰੀ ਕਰਨ ਉਪਰੰਤ ਉਸ ਦੇ ਘਰ ਪਹੁੰਚਾਈ ਗਈ। ਪੜ੍ਹੋ ਪੂਰੀ ਖ਼ਬਰ...

dead body reached the village after 18 days
18 ਦਿਨ ਬਾਅਦ ਸੁਖਚੈਨ ਸਿੰਘ ਦੀ ਮ੍ਰਿਤਕ ਦੇ ਪਹੁੰਚੀ ਪਿੰਡ
author img

By ETV Bharat Punjabi Team

Published : Apr 1, 2024, 9:53 PM IST

Updated : Apr 1, 2024, 10:42 PM IST

18 ਦਿਨ ਬਾਅਦ ਘਰ ਪਹੁੰਚੀ ਸੁਖਚੈਨ ਸਿੰਘ ਦੀ ਮ੍ਰਿਤਕ ਦੇਹ

ਬਰਨਾਲਾ/ਭਦੌੜ: ਪਿੰਡ ਭਦੌੜ ਦੇ ਰਹਿਣ ਵਾਲੇ 23 ਸਾਲਾਂ ਨੌਜਵਾਨ ਸੁਖਚੈਨ ਸਿੰਘ ਦੀ ਕਨੇਡਾ ਦੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਜੌ ਕਿ ਪਿਛਲੇ ਤਿੰਨ ਸਾਲਾਂ ਤੋਂ ਸਟੱਡੀ ਵੀਜੇ ਤੇ ਕਨੇਡਾ ਗਿਆ ਹੋਇਆ ਸੀ ਅਤੇ ਹੁਣ ਉਸ ਦੀ ਵਰਕ ਪਰਮਟ ਦੀ ਟ੍ਰੇਨਿੰਗ ਲੱਗੀ ਹੋਈ ਸੀ। ਜਿਸ ਦੇ ਚੱਲਦਿਆਂ ਉਹ ਕਲੋਨਾ ਤੋਂ ਸਰੀ ਆਪਣੀ ਕਾਰ ਤੇ ਸਵਾਰ ਹੋ ਕੇ ਜਾ ਰਿਹਾ ਸੀ। ਜਿਸ ਨੂੰ ਇੱਕ ਟਰੱਕ ਚਾਲਕ ਨੇ ਟੱਕਰ ਮਾਰ ਦਿੱਤੀ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਸੁਖਚੈਨ ਸਿੰਘ ਦੀ ਮੌਤ ਹੋ ਗਈ ਸੀ।

ਤਕਰੀਬਨ ਸਾਢੇ ਪੰਜ ਘਰ ਪਹੁੰਚੀ ਮ੍ਰਿਤਕ ਦੇਹ: ਜਿਸ ਤੋਂ ਬਾਅਦ ਉਸ ਦੇ ਕਲੋਨਾ ਰਹਿੰਦੇ ਦੋਸਤਾਂ ਨੇ ਉਸ ਦੀ ਮ੍ਰਿਤਕ ਦੇਹ ਨੂੰ ਭਦੌੜ ਲੈ ਕੇ ਆਉਣ ਲਈ ਆਪਣੇ ਤੌਰ ਤੇ ਸਾਰੀ ਕਾਰਵਾਈ ਕੀਤੀ ਜਿਸ ਤੋਂ ਬਾਅਦ ਅੱਜ 18 ਦਿਨ ਬਾਅਦ ਉਸ ਦੀ ਮ੍ਰਿਤਕ ਦੇ ਅੰਮ੍ਰਿਤਸਰ ਹਵਾਈ ਅੱਡੇ ਦੁਪਹਿਰ 12 ਵਜੇ ਪਹੁੰਚੀ। ਜਿਸ ਤੋਂ ਬਾਅਦ ਕਾਗਜੀ ਕਾਰਵਾਈ ਪੂਰੀ ਕਰਨ ਉਪਰੰਤ ਭਦੌੜ ਤੋਂ ਗਈ ਐਂਬੂਲੈਂਸ ਸਾਮ ਦੇ ਤਕਰੀਬਨ ਸਾਢੇ ਪੰਜ ਉਸ ਦੇ ਘਰ ਪਹੁੰਚੀ ਜਿਸ ਤੋਂ ਬਾਅਦ ਤਕਰੀਬਨ ਉਸ ਦਾ ਸਾਢੇ 6 ਵਜੇ ਵਿਸਾਖੀ ਵਾਲਾ ਰੋਡ ਤੇ ਬਣੇ ਸ਼ਮਸ਼ਾਨ ਘਾਟ ਵਿੱਚ ਗਮਗੀਨ ਮਾਹੌਲ ਵਿੱਚ ਕੀਤਾ ਗਿਆ।

ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜੀ: ਜ਼ਿਕਰਯੋਗ ਹੈ ਕਿ ਇਸ ਘਟਨਾ ਨੂੰ ਲੈ ਕੇ ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜੀ ਹੋਈ ਸੀ ਅਤੇ ਸੰਸਕਾਰ ਮੌਕੇ ਲੋਕਾਂ ਦਾ ਵੱਡਾ ਹਜੂਮ ਪਹੁੰਚਿਆ ਹੋਇਆ ਸੀ ਅਤੇ ਹਰ ਅੱਖ ਨਮ ਸੀ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਆਉਣ ਵਾਲੀ ਦੋ ਅਪ੍ਰੈਲ ਨੂੰ ਸੁਖਚੈਨ ਸਿੰਘ ਦਾ ਜਨਮਦਿਨ ਸੀ। ਜਿਸ ਦੇ ਚੱਲਦਿਆਂ ਉਸ ਦੇ ਮਾਤਾ ਪਿਤਾ ਵੱਲੋਂ ਟਿਕਟ ਲੈ ਕੇ ਉਸ ਕੋਲ ਕੈਨੇਡਾ ਜਾਣਾ ਸੀ ਅਤੇ ਟਿਕਟ ਲੈਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਇਹ ਮੰਦਭਾਗੀ ਘਟਨਾ ਦਾ ਪਤਾ ਲੱਗਿਆ ਤਾਂ ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਉਸ ਦਿਨ ਤੋਂ ਹੀ ਉਸ ਦੇ ਕੈਨੇਡਾ ਰਹਿੰਦੇ ਦੋਸਤਾਂ ਨੇ ਉਸ ਦੀ ਮ੍ਰਿਤਕ ਦੇਹ ਨੂੰ ਉਸ ਦੇ ਜੱਦੀ ਪਿੰਡ ਭਦੌੜ ਵਿਖੇ ਲਿਆਉਣ ਲਈ ਕਾਗਜੀ ਕਾਰਵਾਈ ਆਰੰਭ ਦਿੱਤੀ।

ਜਿਸ ਤੋਂ ਬਾਅਦ ਸੁਖਚੈਨ ਸਿੰਘ ਦੀ ਮ੍ਰਿਤਕ ਦੇਹ ਨੂੰ ਕੱਲ ਜਹਾਜ਼ ਰਾਹੀਂ ਲੈ ਕੇ ਅੱਜ ਅੰਮ੍ਰਿਤਸਰ ਪਹੁੰਚੀ। ਸੰਸਕਾਰ ਮੌਕੇ ਲੋਕਾਂ ਵਿੱਚ ਇਹ ਰੋਹ ਦੇਖਣ ਨੂੰ ਮਿਲਿਆ ਕੇ ਇਨੀ ਵੱਡੀ ਘਟਨਾ ਘਟਨ ਅਤੇ ਪਰਿਵਾਰ ਤੇ ਇਨ੍ਹਾਂ ਵੱਡਾ ਦੁੱਖਾਂ ਦਾ ਪਹਾੜ ਟੁੱਟਣ ਦੇ ਬਾਵਜੂਦ ਵੀ ਕੋਈ ਵੀ ਸਰਕਾਰ ਦਾ ਅਧਿਕਾਰੀ ਪਰਿਵਾਰ ਨਾਲ ਦੁੱਖ ਤੱਕ ਸਾਂਝਾ ਕਰਨ ਦੀ ਨਹੀਂ ਪਹੁੰਚਿਆ।

ਜੇਕਰ ਪਰਿਵਾਰਿਕ ਮੈਂਬਰਾਂ ਦੀ ਗੱਲ ਕਰੀਏ ਤਾਂ ਸੁਖਚੈਨ ਸਿੰਘ ਘਰ ਵਿੱਚ ਸਭ ਤੋਂ ਛੋਟਾ ਸੀ। ਉਸ ਦੀਆਂ ਦੋ ਭੈਣਾਂ ਉਸ ਤੋਂ ਵੱਡੀਆਂ ਸਨ ਅਤੇ ਇੱਕ ਭਰਾ ਵੀ ਉਸ ਤੋਂ ਵੱਡਾ ਸੀ। ਅਤੇ ਸੁਖਚੈਨ ਸਿੰਘ ਦੀ ਮੌਤ ਦੀ ਜਾਣਕਾਰੀ ਉਸ ਦੇ ਪਰਿਵਾਰ ਨੂੰ ਉਸ ਦੇ ਨਾਲ ਰਹਿਣ ਵਾਲੇ ਨੌਜਵਾਨਾਂ ਵੱਲੋਂ ਦਿੱਤੀ ਗਈ ਕਿ ਉਸ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।

Last Updated : Apr 1, 2024, 10:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.