ETV Bharat / state

ਸੁਖਬੀਰ ਬਾਦਲ ਦੀ ਧਾਰਮਿਕ ਸਜ਼ਾ ਦਾ ਸ੍ਰੀ ਦਮਦਮਾ ਸਾਹਿਬ ਵਿੱਚ ਦੂਜਾ ਦਿਨ, ਬਲਵਿੰਦਰ ਭੂੰਦੜ ਵੀ ਮੌਜੂਦ - SUKHBIR SINGH BADAL

ਸੁਖਬੀਰ ਸਿੰਘ ਬਾਦਲ ਦੂਜੇ ਦਿਨ ਪੁੱਜੇ ਤਖ਼ਤ ਸ੍ਰੀ ਦਮਦਮਾ ਸਾਹਿਬ, ਚੋਬਦਾਰ ਦੀ ਸੇਵਾ ਸੰਭਾਲੀ। ਇਸ ਮੌਕੇ ਬਲਵਿੰਦਰ ਸਿੰਘ ਭੂੰਦੜ ਵੀ ਸੇਵਾ ਨਿਭਾਉਂਦੇ ਨਜ਼ਰ ਆਏ।

Sukhbir badal At Takht Damdama sahib
ਸੁਖਬੀਰ ਬਾਦਲ ਦੀ ਧਾਰਮਿਕ ਸਜ਼ਾ (Etv Bharat, ਪੱਤਰਕਾਰ, ਬਠਿੰਡਾ)
author img

By ETV Bharat Punjabi Team

Published : Dec 10, 2024, 9:53 AM IST

Updated : Dec 10, 2024, 12:48 PM IST

ਬਠਿੰਡਾ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਧਾਰਮਿਕ ਸੇਵਾ ਨਿਭਾਉਣ ਦੇ ਪੜਾਅ ਤਹਿਤ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤਖ਼ਤ ਸ੍ਰੀ ਦਮਦਮਾ ਸਾਹਿਬ ਦੂਜੇ ਦਿਨ ਪੁੱਜ ਗਏ ਹਨ। ਉਹ ਤਖ਼ਤ ਸਾਹਿਬ ਦੇ ਪ੍ਰਵੇਸ਼ ਦਵਾਰ ਉੱਤੇ ਚੋਲਾ ਪਾ ਹੱਥ ਵਿੱਚ ਬਰਛਾ ਫੜ੍ਹ ਕੇ ਚੋਬਦਾਰ ਵਜੋਂ ਸੇਵਾ ਨਿਭਾਅ ਰਹੇ ਹਨ। ਗਲ ਵਿੱਚ ਤਖ਼ਤੀ ਪਾ ਕੇ ਕਰ ਸੇਵਾ ਰਹੇ ਹਨ। ਸੁਖਬੀਰ ਬਾਦਲ ਦੇ ਆਲੇ ਦੁਆਲੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਦੇਖਣ ਹਨ। ਬੀਤੇ ਦਿਨ ਵੀ ਬਠਿੰਡਾ ਐਸਐਸਪੀ ਅਮਨਦੀਪ ਕੋਂਡਲ ਨੇ ਸੁਰੱਖਿਆ ਪ੍ਰਬੰਧਾਂ ਦਾ ਖੁਦ ਮੌਕੇ ਉੱਤੇ ਪਹੁੰਚ ਕੇ ਜਾਇਜ਼ਾ ਲਿਆ।

ਸੁਖਬੀਰ ਬਾਦਲ ਦੀ ਧਾਰਮਿਕ ਸਜ਼ਾ, ਸਿਕੰਦਰ ਸਿੰਘ ਮਲੂਕਾ ਵੀ ਪਹੁੰਚੇ (Etv Bharat, ਪੱਤਰਕਾਰ, ਬਠਿੰਡਾ)

'ਜੇਕਰ ਹੁਣ ਵੀ ਅਕਾਲੀ ਇਕੱਠੇ ਨਾ ਹੋਏ ਤਾਂ ਹੋਵੇਗਾ ਨੁਕਸਾਨ'

ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਸੁਖਬੀਰ ਸਿੰਘ ਬਾਦਲ ਵੱਲੋਂ ਨਿਭਾਈ ਜਾ ਰਹੀ ਸੇਵਾ ਦੌਰਾਨ ਹੀ ਤਖ਼ਤ ਸਾਹਿਬ ਪੁੱਜੇ ਸੁਧਾਰ ਲਹਿਰ ਆਗੂ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਨੇ ਗੱਲਬਾਤ ਕਰਦਿਆਂ ਸੁਧਾਰ ਲਹਿਰ ਵੱਲੋਂ ਜਥੇਬੰਦਕ ਢਾਂਚਾ ਭੰਗ ਕਰਨ ਦੀ ਕਰਵਾਈ ਨੂੰ ਸ਼ਲਾਘਾਯੋਗ ਦੱਸਦਿਆਂ ਕਿਹਾ ਕਿ ਜੇਕਰ ਹੁਣ ਵੀ ਸਾਰੇ ਅਕਾਲੀ ਇਕੱਠੇ ਨਾ ਹੋਏ ਤਾਂ ਵੱਡੇ ਨੁਕਸਾਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੇ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਦੇ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਹੁਣ ਜਦੋਂ ਵੀ ਉਨ੍ਹਾਂ ਨੂੰ ਸੱਦਾ ਆਵੇਗਾ ਉਹ ਨਿਮਾਣੇ ਸਿੱਖ ਵਜੋਂ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ।

ਬਲਵਿੰਦਰ ਭੂੰਦੜ ਨੇ ਵੀ ਕੀਤੀ ਸੇਵਾ (Etv Bharat, ਪੱਤਰਕਾਰ, ਬਠਿੰਡਾ)

ਬਲਵਿੰਦਰ ਭੂੰਦੜ ਨੇ ਵੀ ਕੀਤੀ ਸੇਵਾ

ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੀ ਪਹੁੰਚੇ, ਜਿੱਥੇ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਵਲੋਂ ਐਲਾਨੀ ਸਜ਼ਾ ਨੂੰ ਨਿਮਾਣੇ ਸਿੱਖੋ ਵਜੋ ਭੁਗਤਾ ਰਹੇ ਹਾਂ। ਸੁਖਬੀਰ ਬਾਦਲ ਉੱਤੇ ਹੋਏ ਹਮਲੇ ਨੂੰ ਲੈ ਕੇ ਬਲਵਿੰਦਰ ਭੂੰਦੜ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਸੇਵਾ ਕਰ ਰਹੇ ਗੁਰੂ ਦੇ ਸਿੱਖ ਉੱਤੇ ਗੋਲੀ ਚੱਲਣਾ, ਇਹ ਸਭ ਤੋਂ ਵੱਧ ਮੰਦਭਾਗੀ ਗੱਲ ਹੈ ਅਤੇ ਅਜਿਹੀ ਘਟਨਾ ਕੌਮ ਲਈ ਵੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਜੇਕਰ ਇੱਕਠੀ ਹੁੰਦੀ ਹੈ, ਤਾਂ ਚੰਗੀ ਗੱਲ ਹੈ, ਮਲੂਕਾ ਸਾਹਿਬ ਆਉਣ ਅਸੀ ਸਵਾਗਤ ਕਰਦੇ ਹਾਂ।

ਸ੍ਰੀ ਦਰਬਾਰ ਸਾਹਿਬ ਵਿੱਚ ਹਮਲਾ

ਦੱਸ ਦਈਏ ਕਿ ਸਜ਼ਾ ਭੁਗਤਾਉਂਦੇ ਦੌਰਾਨ ਸ਼੍ਰੀ ਦਰਬਾਰ ਸਾਹਿਬ ਵਿਖੇ ਸੁਖਬੀਰ ਬਾਦਲ 'ਤੇ ਹੋਏ ਹਮਲੇ ਤੋਂ ਬਾਅਦ ਲਗਾਤਾਰ ਉਨ੍ਹਾਂ ਦੀ ਸੁਰੱਖਿਆ 'ਚ ਵਾਧਾ ਕੀਤਾ ਗਿਆ ਹੈ। ਜਿੱਥੇ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਵੱਲੋਂ ਸਖਤ ਪਹਿਰਾ ਹੈ, ਉੱਥੇ ਹੀ ਪੰਜਾਬ ਪੁਲਿਸ ਵੱਲੋਂ ਵੀ ਸੁਖਬੀਰ ਬਾਦਲ ਦੀ ਪਹਿਰੇਦਾਰੀ ਕੀਤੀ ਜਾ ਰਹੀ ਹੈ। ਇਸ ਤਹਿਤ ਮੀਡੀਆ ਨੂੰ ਵੀ ਦੂਰੀ ਤੋਂ ਕਵਰੇਜ ਕਰਨ ਦੀ ਆਗਿਆ ਹੈ। ਖਾਲਿਸਤਾਨ ਸਮਰਥਕ ਨਰਾਇਣ ਚੌੜਾ ਵੱਲੋਂ ਸੁਖਬੀਰ ਬਾਦਲ ‘ਤੇ ਗੋਲੀ ਚਲਾਈ ਗਈ ਸੀ, ਜਿਸ ਤੋਂ ਬਾਅਦ ਬਾਦਲ ਦੀ ਸੁੱਰਖਿਆ ਨੂੰ ਲੈਕੇ ਲਗਾਤਾਰ ਸਵਾਲ ਵੀ ਖੜ੍ਹੇ ਹੋਏ।

Last Updated : Dec 10, 2024, 12:48 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.