ਫਰੀਦਕੋਟ: ਸਰਕਾਰੀ ਬਰਜਿੰਦਰਾ ਕਾਲਜ ਵਿੱਚ ਕਈ ਦਹਾਕਿਆਂ ਤੋਂ ਚਲਦੀ ਆ ਰਹੀ ਬੀਐਸਸੀ ਐਗਰੀਕਲਚਰ ਦੀ ਡਿਗਰੀ ਸਾਲ 2018 ਵਿਚ ਸਰਕਾਰ ਦੀ ਨਵੀਂ ਪਾਲਿਸੀ ਦੀਆਂ ਸ਼ਰਤਾਂ ਪੂਰੀਆ ਨਾਂ ਹੋਣ ਦੇ ਚਲਦੇ ਬੰਦ ਕਰ ਦਿੱਤੀ ਗਈ ਸੀ। ਜਿਸ ਨੂੰ ਵਿਦਿਅਰਥੀਆਂ ਅਤੇ ਸਹਿਰ ਵਾਸੀਆਂ ਵੱਲੋਂ ਲਗਾਤਾਰ ਕੀਤੇ ਗਏ। ਸੰਘਰਸ ਦੇ ਚਲਦੇ ਬੀਤੇ ਸਾਲ ਸ਼ਰਤਾਂ ਤਹਿਤ ਚਾਲੂ ਕਰ ਦਿੱਤਾ ਗਿਆ ਸੀ ਅਤੇ ਪੰਜਾਬ ਸਰਕਾਰ ਅਤੇ ਕਾਲਜ ਪ੍ਰਬੰਧਕਾਂ ਨੂੰ 6 ਮਹੀਨਿਆਂ ਅੰਦਰ ਸਾਰੀਆ ਸ਼ਰਤਾਂ ਪੂਰੀਆਂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
ਸੈਲਫ ਫਾਇਨੈਂਸ ਸਕੀਮ ਤਹਿਤ ਦਾਖਲੇ ਕਰਨ ਨੂੰ ਆਗਿਆ: ਪਰ ਕਾਲਜ ਪ੍ਰਬੰਧਨ ਅਤੇ ਪੰਜਾਬ ਸਰਕਾਰ ਇਸ ਕੋਰਸ ਨੂੰ ਚਾਲੂ ਰੱਖਣ ਲਈ ਲੋੜੀਂਦੀਆਂ ਸ਼ਰਤਾਂ ਪੂਰੀਆਂ ਮਿਥੀ ਸਮਾਂ ਹੱਦ ਅੰਦਰ ਪੂਰਾ ਨਹੀਂ ਕਰ ਸਕੀ। ਜਿਸ ਦੇ ਚਲਦੇ ਕਾਲਜ ਦੀ ਮਾਨਤਾ ਮੁੜ ਤੋਂ ਰੱਦ ਕਰ ਦਿੱਤੀ ਗਈ ਅਤੇ ਹੁਣ ਇੱਥੇ ਸਰਕਾਰ ਨੇ ਸੈਲਫ ਫਾਇਨੈਂਸ ਸਕੀਮ ਤਹਿਤ ਦਾਖਲੇ ਕਰਨ ਨੂੰ ਆਗਿਆ ਦਿੱਤੀ ਹੈ। ਜਿਸ ਤਹਿਤ ਕਾਲਜ ਦੇ ਸਾਰੇ ਖਰਚੇ ਵਿਦਿਅਰਥੀਆਂ ਤੋਂ ਹੀ ਪੂਰੇ ਕੀਤੇ ਜਾਣਗੇ। ਜਿਸ ਕਾਰਨ ਫੀਸਾਂ ਵਿਚ ਕਰੀਬ 60 ਪ੍ਰਤੀਸ਼ਤ ਤੱਕ ਦਾ ਵਾਧਾ ਹੋਵੇਗਾ ਅਤੇ ਗਰੀਬ ਪਰਿਵਾਰਾਂ ਦੇ ਹੋਣਹਾਰ ਬੱਚਿਆ ਦੇ ਹੱਥੋਂ ਇਹ ਕੋਰਸ ਨਿਕਲ ਜਾਵੇਗਾ ਅਤੇ ਅਸਲ ਵਿਚ ਜਮੀਨ ਨਾਲ ਜੁੜੇ ਬੱਚੇ ਖੇਤੀਬਾੜੀ ਪ੍ਰਤੀ ਆਪਣਾ ਬਣਦਾ ਯੋਗਦਾਨ ਪਾਉਣ ਤੋਂ ਵਾਝੇ ਹੋ ਜਾਂਣਗੇ।
ਪੰਜਾਬ ਸਰਕਾਰ ਖਿਲਾਫ ਨਾਹਰੇਬਾਜ਼ੀ: ਇਸੇ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੇ ਵਿਦਿਅਰਥੀਆਂ ਵੱਲੋਂ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਦੇ ਘਰ ਦੇ ਬਾਹਰ ਸੰਕੇਤਕ ਧਰਨਾ ਦੇ ਕੇ ਪੰਜਾਬ ਸਰਕਾਰ ਖਿਲਾਫ ਨਾਹਰੇਬਾਜ਼ੀ ਕੀਤੀ।
ਕੋਰਸ ਨੂੰ ਮੁੜ ਤੋਂ ਪਹਿਲਾਂ ਦੀ ਤਰਜ: ਇਸ ਮੌਕੇ ਗੱਲਬਾਤ ਕਰਦਿਆਂ ਵਿਦਿਅਰਥੀ ਆਗੂਆਂ ਨੇ ਕਿਹਾ ਕਿ ਪ੍ਰਾਈਵੇਟੇਸ਼ਨ ਦਾ ਵਿਰੋਧ ਕਰ ਕੇ ਸਰਕਾਰ ਬਣਾਉਣ ਵਾਲੀ ਪਾਰਟੀ ਹੀ ਹੁਣ ਸਰਕਾਰੀ ਅਦਾਰਿਆਂ ਨੂੰ ਪ੍ਰਈਵੇਟ ਕਰਨ ਵੱਲ ਤੁਰੀ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਵੱਲੋਂ ਸੰਕੇਤਕ ਧਰਨਾ ਦਿੱਤਾ ਗਿਆ ਹੈ ਅਤੇ ਜੇਕਰ ਸਰਕਾਰ ਜਲਦ ਤੋਂ ਜਲਦ ਇਸ ਕੋਰਸ ਨੂੰ ਮੁੜ ਤੋਂ ਪਹਿਲਾਂ ਦੀ ਤਰਜ 'ਤੇ ਹੀ ਸ਼ੁਰੂ ਨਹੀਂ ਕਰਦੀ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਫਰੀਦਕੋਟ ਵਾਸੀਆ ਨਾਲ ਮਿਲ ਕਿ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਇਸ ਸੰਘਰਸ਼ ਨੂੰ ਵੱਡੇ ਪੱਧਰ 'ਤੇ ਲੈ ਕੇ ਜਾਵੇਗੀ।
- ਪੰਜਾਬ ਦੇ ਵਿੱਤ ਮੰਤਰੀ ਦਾ ਵੱਡਾ ਬਿਆਨ ਕਿਹਾ-ਕੇਂਦਰ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਨੂੰ ਕਰ ਰਿਹਾ ਮਜ਼ਬੂਰ - forcing farmers to commit suicide
- ਕੇਂਦਰ ਦੇ ਬਜਟ ਤੋਂ ਪੰਜਾਬ ਦੇ ਲੋਕ ਨਹੀਂ ਸੰਤੁਸ਼ਟ, ਅੰਮ੍ਰਿਤਸਰ ਦੇ ਲੋਕਾਂ ਨੇ ਆਖੀਆਂ ਇਹ ਗੱਲਾਂ - Budget 2024
- ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ, ਜਾਣੋ ਕਦੋਂ ਪਵੇਗਾ ਮੀਂਹ, ਜਾਣੋ ਆਪਣੇ ਜ਼ਿਲ੍ਹੇ ਦੇ ਹਾਲਾਤ - Weather Update