ETV Bharat / state

ਭਾਕਿਯੂ ਏਕਤਾ ਡਕੌਂਦਾ ਵੱਲੋਂ 12 ਅਗਸਤ ਨੂੰ ਮਹਿਲਕਲਾਂ ਦੀ ਦਾਣਾ ਮੰਡੀ ਵਿੱਚ ਪਹੁੰਚਣ ਦੀ ਅਪੀਲ - BKU Ekta Dakonda - BKU EKTA DAKONDA

BKU Ekta Dakonda: ਬਰਨਾਲਾ ਦੇ ਪਿੰਡ ਚੀਮਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨਾਲ ਸਬੰਧਿਤ ਸਰਗਰਮ ਔਰਤ ਕਾਰਕੁਨਾਂ ਦੀ ਵਿਸ਼ੇਸ਼ ਸੂਬਾਈ ਮੀਟਿੰਗ ਕੀਤੀ ਗਈ। ਬੀਬੀ ਕਿਰਨਜੀਤ ਕੌਰ ਮਹਿਲਕਲਾਂ ਦੀ ਬਰਸੀ 12 ਅਗਸਤ ਨੂੰ ਮਹਿਲਕਲਾਂ ਦੀ ਦਾਣਾ ਮੰਡੀ ਵਿਖੇ ਮਨਾਈ ਜਾ ਰਹੀ ਹੈ।

BKU Ekta Dakonda
ਭਾਕਿਯੂ ਏਕਤਾ ਡਕੌਂਦਾ (ETV Bharat Barnala)
author img

By ETV Bharat Punjabi Team

Published : Jul 27, 2024, 9:28 PM IST

Updated : Aug 16, 2024, 7:25 PM IST

ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨਾਲ ਸਬੰਧਿਤ ਸਰਗਰਮ ਔਰਤ ਕਾਰਕੁਨਾਂ ਦੀ ਵਿਸ਼ੇਸ਼ ਸੂਬਾਈ ਮੀਟਿੰਗ ਜਥੇਬੰਦੀ ਦੀ ਸੂਬਾ ਕਮੇਟੀ ਦੀ ਅਗਵਾਈ ਹੇਠ ਕੀਤੀ ਗਈ। ਇਸ ਵਿੱਚ ਲੱਗਭੱਗ ਦੋ ਸੌ ਔਰਤਾਂ ਨੇ ਭਾਗ ਲਿਆ। ਮੀਟਿੰਗ ਨੂੰ ਔਰਤ ਬੁਲਾਰਿਆਂ ਤੋਂ ਇਲਾਵਾ ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਯਾਦਗਾਰੀ ਕਮੇਟੀ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ। ਮੀਟਿੰਗ ਦੀ ਸ਼ੁਰੂਆਤ ਸ਼ਹੀਦ ਬੀਬੀ ਕਿਰਨਜੀਤ ਕੌਰ ਮਹਿਲਕਲਾਂ ਨੂੰ ਸ਼ਰਧਾਂਜ਼ਲੀ ਭੇਂਟ ਕਰਨ ਨਾਲ਼ ਹੋਈ। ਮਹਿਲ ਕਲਾਂ ਘੋਲ ਨਾਲ ਸਬੰਧਿਤ ਦਸਤਾਵੇਜ਼ੀ 'ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ' ਦਿਖਾਈ ਗਈ।

ਬੁਲਾਰਿਆਂ ਨੇ ਦੱਸਿਆ ਕਿ ਗੁੰਡਿਆਂ ਨਾਲ ਲੜ ਕੇ ਸ਼ਹੀਦ ਹੋਣ ਵਾਲੀ ਬੀਬੀ ਕਿਰਨਜੀਤ ਕੌਰ ਮਹਿਲਕਲਾਂ ਦੀ ਬਰਸੀ 12 ਅਗਸਤ ਨੂੰ ਮਹਿਲਕਲਾਂ ਦੀ ਦਾਣਾ ਮੰਡੀ ਵਿਖੇ ਮਨਾਈ ਜਾ ਰਹੀ ਹੈ। 1997 ਵਿੱਚ ਬਲਾਤਕਾਰ ਤੋਂ ਬਾਅਦ ਕਤਲ ਕੀਤੀ ਗਈ ਬੀਬੀ ਕਿਰਨਜੀਤ ਕੌਰ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅਤੇ ਝੂਠੇ ਕਤਲ ਕੇਸ ਵਿੱਚ ਤਿੰਨ ਲੋਕ ਆਗੂਆਂ ਨੂੰ ਹੋਈ ਸਜ਼ਾ ਦੇ ਖ਼ਿਲਾਫ਼ ਚੱਲੇ ਇਤਿਹਾਸਕ ਘੋਲ ਵਿੱਚ ਔਰਤਾਂ ਵੱਲੋਂ ਪਾਏ ਵੱਡਮੁੱਲੇ ਯੋਗਦਾਨ ਨੂੰ ਚੇਤੇ ਕਰਦਿਆਂ ਯਾਦਗਾਰੀ ਸਮਾਗਮ ਵਿੱਚ ਜ਼ੋਰਦਾਰ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ।

12 ਅਗਸਤ ਨੂੰ ਮਹਿਲਕਲਾਂ ਦੀ ਦਾਣਾ ਮੰਡੀ ਵਿੱਚ ਪਹੁੰਚਣ ਦੀ ਅਪੀਲ: ਬੁਲਾਰਿਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਘਿਨਾਉਣੇ ਕੁਕਰਮਾਂ ਦੀ ਜੰਮਣ ਭੋਇੰ ਇਸ ਲੋਕ ਦੋਖੀ ਪ੍ਰਬੰਧ ਦਾ ਫਸਤਾ ਵੱਢ ਕੇ ਹੀ ਔਰਤਾਂ ਸੁਰੱਖਿਅਤ ਹੋ ਸਕਦੀਆਂ ਹਨ। ਇਸ ਪ੍ਰਬੰਧ ਵਿੱਚ ਜਿੱਥੇ ਕਿਰਤੀ ਜਮਾਤ ਸਰਮਾਏਦਾਰਾ ਲੁੱਟ ਖੋਹ ਅਤੇ ਜ਼ੁਲਮ ਦੀ ਸ਼ਿਕਾਰ ਹੈ, ਉੱਥੇ ਔਰਤਾਂ ਇਸ ਜ਼ੁਲਮ ਤੋਂ ਇਲਾਵਾ ਪਿਤਰ ਸੱਤਾ ਦੀਆਂਂ ਵੀ ਗ਼ੁਲਾਮ ਹਨ। ਅੱਧੇ ਸੰਸਾਰ ਦੀਆਂ ਮਾਲਕ ਔਰਤਾਂ ਘਰਾਂ ਅੰਦਰ ਕੈਦ ਹੋ ਕੇ ਰਹਿ ਗਈਆਂ ਹਨ, ਉਨ੍ਹਾਂ ਨੂੰ ਇਸ ਦੂਹਰੀ ਗ਼ੁਲਾਮੀ ਦੇ ਸੰਗਲ ਤੋੜਨ ਲਈ ਸੰਘਰਸ਼ਾਂਂ‌ ਦੇ ਮੈਦਾਨ ਵਿੱਚ ਨਿੱਤਰਨਾ ਪੈਣਾ ਹੈ।

ਇਨਕਲਾਬੀ ਕੇਂਦਰ ਦੇ ਸੂਬਾ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਰਤੀ ਔਰਤਾਂ ਦੇ ਮਾੜੇ ਹਾਲਾਤ, ਇਨ੍ਹਾਂ ਦੇ ਕਾਰਨ ਅਤੇ ਇਨ੍ਹਾਂ ਹਾਲਾਤਾਂ ਨੂੰ ਬਦਲਣ ਲਈ ਸੰਘਰਸ਼ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਲੋਕਾਂ ਦੀ ਇੱਕਮੁੱਠ ਤਾਕਤ ਦੇ ਸਿਰ ਤੇ ਮੌਜੂਦਾ ਗੰਦੇ ਪ੍ਰਬੰਧ ਨੂੰ ਉਲਟਾ ਕੇ ਨਵਾਂ ਸਮਾਜਵਾਦੀ ਪ੍ਰਬੰਧ ਸਿਰਜ ਕੇ ਹੀ ਔਰਤਾਂ ਅਤੇ ਕਿਰਤੀ ਜਮਾਤ ਦੀ ਮੁਕਤੀ ਹੋ ਸਕਦੀ ਹੈ। ਸ਼ਹੀਦ ਕਿਰਨਜੀਤ ਕੌਰ ਯਾਦਗਾਰੀ ਕਮੇਟੀ ਮਹਿਲਕਲਾਂ ਦੇ ਕਨਵੀਨਰ ਨਰਾਇਣ ਦੱਤ ਨੇ ਮਹਿਲਕਲਾਂ ਘੋਲ ਦੇ ਸਬਕ ਅਤੇ ਇਨ੍ਹਾਂ ਦੀ ਰੋਸ਼ਨੀ ਵਿੱਚ ਜਨਤਕ ਸੰਘਰਸ਼ਾਂ ਦੀ ਲੋੜ ਤੇ ਜ਼ੋਰ ਦਿੰਦਿਆਂ 12 ਅਗਸਤ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਮਹਿਲਕਲਾਂ ਪਹੁੰਚਣ ਦਾ ਸੱਦਾ ਦਿੱਤਾ।

ਮੀਟਿੰਗ ਵਿੱਚ ਬਰਨਾਲਾ, ਬਠਿੰਡਾ, ਮਾਨਸਾ, ਲੁਧਿਆਣਾ, ਫ਼ਿਰੋਜ਼ਪੁਰ, ਫਾਜ਼ਿਲਕਾ, ਸੰਗਰੂਰ, ਫਰੀਦਕੋਟ, ਮੁਕਤਸਰ ਸਾਹਿਬ ਅਤੇ ਮੋਗਾ ਜ਼ਿਲ੍ਹਿਆਂ ਤੋਂ ਔਰਤ ਕਾਰਕਨਾਂ ਕਾਫ਼ਲਿਆਂ ਦੇ ਰੂਪ 'ਚ ਸ਼ਾਮਿਲ ਹੋਈਆਂ। ਸੂਬਾ ਕਮੇਟੀ ਮੈਂਬਰ ਅੰਮ੍ਰਿਤਪਾਲ ਕੌਰ ਹਰੀਨੌਂ, ਅਮਰਜੀਤ ਕੌਰ ਬਰਨਾਲਾ, ਪ੍ਰੇਮ ਪਾਲ ਕੌਰ, ਪਰਮਜੀਤ ਕੌਰ ਜੋਧਪੁਰ, ਕੇਵਲ ਜੀਤ ਕੌਰ, ਪਰਵਿੰਦਰ ਕੌਰ ਵਾੜਾ ਭਾਈਕਾ, ਗੁਰਮੀਤ ਕੌਰ ਧਾਲੀਵਾਲ, ਹਰਜਿੰਦਰ ਕੌਰ ਲੁਧਿਆਣਾ, ਸੁਖਵੰਤ ਕੌਰ ਗਾਲਬ, ਸੁਰਜੀਤ ਕੌਰ ਕਿਸ਼ਨਗੜ੍ਹ, ਸੁਹਜਪ੍ਰੀਤ ਕੌਰ, ਸੁਖਜੀਤ ਕੌਰ ਭੈਣੀ ਬਾਘਾ, ਰਣਦੀਪ ਕੌਰ ਅਤੇ ਮਨਜੀਤ ਕੌਰ ਸੰਧੂ ਕਲਾਂ ਨੇ ਸੰਬੋਧਨ ਕੀਤਾ।ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਔਰਤਾਂ ਦੇ ਜਥੇਬੰਦ ਹੋਣ ਦੀ ਮਹੱਤਤਾ ਬਾਰੇ ਦੱਸਦਿਆਂ ਕਿਸਾਨੀ ਸੰਘਰਸ਼ਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।

ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਸਾਰੀਆਂਂ ਔਰਤਾਂ ਅਤੇ ਹੋਰ ਆਗੂਆਂ ਦਾ ਮੀਟਿੰਗ ਵਿੱਚ ਪਹੁੰਚਣ 'ਤੇੇ ਧੰਨਵਾਦ ਕੀਤਾ। ਇਸ ਮੌਕੇ ਤੇ ਔਰਤ ਵਿੰਗ ਦੀ ਕਨਵੀਨਰ ਬੀਬੀ ਅੰਮ੍ਰਿਤਪਾਲ ਕੌਰ ਦੇ ਨਾਲ ਬੀਬੀ ਹਰਜਿੰਦਰ ਕੌਰ ਲੁਧਿਆਣਾ ਅਤੇ ਅਮਰਜੀਤ ਕੌਰ ਬਰਨਾਲਾ ਨੂੰ ਕੋ-ਕਨਵੀਨਰ ਲਾ ਕੇ ਔਰਤਾਂ ਨੂੰ ਜਥੇਬੰਦ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਮੀਟਿੰਗ ਦੀ ਕਾਰਵਾਈ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਬਾਖੂਬੀ ਚਲਾਈ। ਹੋਰਨਾਂ ਤੋਂ ਇਲਾਵਾ ਸੂਬਾ ਖਜ਼ਾਨਚੀ ਬਲਵੰਤ ਸਿੰਘ ਉੱਪਲੀ, ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਪ੍ਰੈਸ ਸਕੱਤਰ ਅੰਗਰੇਜ਼ ਸਿੰਘ ਭਦੌੜ ਵੀ ਹਾਜ਼ਰ ਸਨ।

Last Updated : Aug 16, 2024, 7:25 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.