ਲੁਧਿਆਣਾ: ਨਗਰ ਨਿਗਮ ਚੋਣਾਂ ਦੇ ਵਿੱਚ ਹੁਣ ਉਮੀਦਵਾਰਾਂ ਵੱਲੋਂ ਆਪੋ ਆਪਣੇ ਹੱਕ ਦੇ ਵਿੱਚ ਪ੍ਰਚਾਰ ਕਰਵਾਉਣ ਲਈ ਵੱਡੇ ਸਿਆਸੀ ਆਗੂਆਂ ਦੇ ਨਾਲ ਸੈਲੀਬ੍ਰਿਟੀਆਂ ਨੂੰ ਵੀ ਪ੍ਰਚਾਰ ਲਈ ਬੁਲਾਇਆ ਜਾ ਰਿਹਾ ਹੈ। ਅੱਜ ਗਾਇਕ ਅਤੇ ਲੇਖਕ ਗਗਨ ਕੋਕਰੀ ਲੁਧਿਆਣਾ ਪਹੁੰਚੇ, ਜਿੱਥੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 58 ਤੋਂ ਉਮੀਦਵਾਰ ਸਤਨਾਮ ਸਿੰਘ ਸਨੀ ਮਾਸਟਰ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ।
ਸੰਨੀ ਮਾਸਟਰ ਦੇ ਹੱਕ ਦੇ ਵਿੱਚ ਪ੍ਰਚਾਰ
ਇਸ ਦੌਰਾਨ ਲੋਕ ਉਹਨਾਂ ਦੇ ਨਾਲ ਫੋਟੋਆਂ ਖਿਚਵਾਉਣ ਲਈ ਕਾਹਲੇ ਵਿਖਾਈ ਦਿੱਤੇ। ਗਗਨ ਕੋਕਰੀ ਨੇ ਨੌਜਵਾਨਾਂ ਨੂੰ ਦੇਸ਼ ਦਾ ਭਵਿੱਖ ਦੱਸਿਆ ਅਤੇ ਕਿਹਾ ਕਿ ਉਹਨਾਂ ਨੂੰ ਲੋਕਤੰਤਰ ਦੇ ਵਿੱਚ ਵੱਧ ਤੋਂ ਵੱਧ ਆਪਣੇ ਵੋਟ ਹੱਕ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਉਹਨਾਂ ਕਿਸਾਨਾਂ ਦੇ ਮੁੱਦਿਆਂ ਉੱਤੇ ਕਿਹਾ ਕਿ ਉਹ ਕਿਸਾਨਾਂ ਦੇ ਧਰਨੇ ਦੇ ਵਿੱਚ ਵੀ ਗਏ ਸਨ। ਕਿਸਾਨਾਂ ਦੇ ਮੁੱਦੇ ਵੀ ਹਾਲੇ ਤੱਕ ਹੱਲ ਨਹੀਂ ਹੋ ਸਕੇ, ਉਹਨਾਂ ਕਿਹਾ ਕਿ ਕਿਸਾਨਾਂ ਦੇ ਨਾਲ ਅਸੀਂ ਖੜ੍ਹੇ ਹਾਂ, ਪ੍ਰਚਾਰ ਕਰਦੇ ਹੋਏ ਉਹਨਾਂ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਨੀ ਮਾਸਟਰ ਦੇ ਹੱਕ ਦੇ ਵਿੱਚ ਭੁਗਤਣ ਦੀ ਅਪੀਲ ਕੀਤੀ।
- AAP ਦੇ ਨੌਜਵਾਨ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮ੍ਰਿਤਕ ਨੇ ਨਸ਼ਾ ਰੋਕਣ ਦੀ ਦਿੱਤੀ ਸੀ ਤਾੜਨਾ
- ਨਗਰ ਨਿਗਮ ਚੋਣ ਮੈਦਾਨ 'ਚ ਉਤਰੇ ਨੌਜਵਾਨ ਉਮੀਦਵਾਰ, ਇਲਾਕੇ ਦੇ ਲੋਕਾਂ ਨੇ ਦੱਸੀਆਂ ਮੁਸ਼ਕਿਲਾਂ, ਉਮੀਦਵਾਰ ਨੇ ਦਿੱਤਾ ਭਰੋਸਾ...
- ਨਗਰ ਨਿਗਮ ਚੋਣਾਂ ਲਈ 'ਆਪ' ਨੇ ਦਿੱਤੀਆਂ 5 ਗਰੰਟੀਆਂ, ਅਮਨ ਅਰੋੜਾ ਨੇ ਕੀਤੀ ਪ੍ਰੈਸ ਕਾਨਫਰੰਸ, ਬੁੱਢੇ ਨਾਲੇ ਦੇ ਮਸਲੇ ਤੇ ਵੀ ਕੀਤੀ ਗੱਲਬਾਤ
ਨੌਜਵਾਨਾਂ ਦੀ ਸ਼ਮੂਲੀਅਤ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ
ਇਸ ਦੇ ਨਾਲ ਹੀ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਤਨਾਮ ਸੰਨੀ ਉਹਨਾਂ ਦੇ ਭਰਾਵਾਂ ਵਰਗੇ ਹਨ। ਉਹ ਸੂਝਵਾਨ ਉਮੀਦਵਾਰ ਹਨ ਅਤੇ ਇਹ ਪਰਿਵਾਰ ਇਸੇ ਇਲਾਕੇ ਦੇ ਵਿੱਚ ਰਹਿ ਰਿਹਾ ਹੈ, ਇਸ ਕਰਕੇ ਇਹਨਾਂ ਨੂੰ ਇਲਾਕੇ ਦੀ ਹਰ ਇੱਕ ਸਮੱਸਿਆ ਦਾ ਪਤਾ ਹੈ ਅਤੇ ਉਹ ਸਮੱਸਿਆਵਾਂ ਦਾ ਹੱਲ ਵੀ ਜਾਣਦੇ ਹਨ ਅਤੇ ਇਹੀ ਕਾਰਣ ਹੈ ਕਿ ਉਹ ਅੱਜ ਆਪਣੇ ਦੋਸਤ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪਹੁੰਚੇ ਹਨ। ਗਗਨ ਕੋਕਰੀ ਨੇ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ ਅਤੇ ਸਿਆਸਤ ਦੇ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਿਹੜੇ ਪੁਰਾਣੇ ਸਿਆਸਤਦਾਨ ਸਨ, ਹੁਣ ਉਹਨਾਂ ਦੀ ਥਾਂ ਉੱਤੇ ਨੌਜਵਾਨਾਂ ਨੂੰ ਸਿਆਸਤ ਵਿੱਚ ਆਉਣ ਦੀ ਲੋੜ ਹੈ ਕਿਉਂਕਿ ਨੌਜਵਾਨ ਹੀ ਦੇਸ਼ ਦਾ ਭਵਿੱਖ ਹਨ।