ETV Bharat / state

ਸ਼ੀਤਲ ਅੰਗੁਰਾਲ ਨੇ ਕਬੂਲਿਆ CM ਮਾਨ ਦਾ ਚੈਲੰਜ: ਸਬੂਤਾਂ ਨਾਲ ਜਲੰਧਰ ਦੇ ਜਗਜੀਵਨ ਰਾਮ ਚੌਕ ਪਹੁੰਚੇ; ਪਰ ਖੁਦ ਨਹੀਂ ਪਹੁੰਚੇ ਭਗਵੰਤ ਮਾਨ - Angural accepted CM Mann challenge - ANGURAL ACCEPTED CM MANN CHALLENGE

Sheetal Angural On CM Mann: ਇੱਕ ਪਾਸੇ ਜਲੰਧਰ ਦੀ ਜ਼ਿਮਨੀ ਚੋਣ ਤਾਂ ਦੂਜੇ ਪਾਸੇ ਸ਼ੀਤਲ ਅੰਗੁਰਾਲ ਵਲੋਂ ਮੁੱਖ ਮੰਤਰੀ ਮਾਨ ਦੇ ਪਰਿਵਾਰ ਅਤੇ 'ਆਪ' ਵਿਧਾਇਕ 'ਤੇ ਕਈ ਇਲਜ਼ਾਮ ਲਗਾਏ ਜਾ ਰਹੇ ਹਨ। ਜਿਸ ਨੂੰ ਲੈਕੇ ਸਿਆਸਤ ਦਾ ਪਾਰਾ ਸਿਖਰਾਂ 'ਤੇ ਹੈ। ਪੜ੍ਹੋ ਪੂਰੀ ਖ਼ਬਰ...

SHEETAL ANGURAL
SHEETAL ANGURAL (ETV BHARAT)
author img

By ETV Bharat Punjabi Team

Published : Jul 4, 2024, 5:06 PM IST

ਚੰਡੀਗੜ੍ਹ/ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਜਲੰਧਰ ਦੇ ਜਗਜੀਵਨ ਰਾਮ ਚੌਂਕ 'ਚ ਪਹੁੰਚੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਪੈੱਨ ਡਰਾਈਵ ਦਿਖਾਉਂਦੇ ਹੋਏ ਸ਼ਹਿਰ ਦੇ ਹੋਰ ਵਿਧਾਇਕਾਂ 'ਤੇ ਦੋਸ਼ ਲਗਾਏ। ਅੰਗੁਰਾਲ ਨੇ ਸਭ ਤੋਂ ਪਹਿਲਾਂ ਆਪਣੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਨੂੰ ਸਟੇਜ 'ਤੇ ਰੱਖਿਆ। ਦੁਪਹਿਰ ਕਰੀਬ 2:45 ਵਜੇ ਅੰਗੁਰਾਲ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਪੈਨ ਡਰਾਈਵ ਵਿੱਚ ਰਿਕਾਰਡ ਹੋਏ ਆਡੀਓ ਬਾਰੇ ਜਾਣਕਾਰੀ ਦਿੱਤੀ।

ਤੁਹਾਡੇ ਲੀਡਰ ਲੋਕਾਂ ਦੀ ਕਰ ਰਹੇ ਲੁੱਟ: ਸ਼ੀਤਲ ਅੰਗੁਰਾਲ ਨੇ ਕਿਹਾ-ਮੁੱਖ ਮੰਤਰੀ ਭਗਵੰਤ ਮਾਨ, ਤੁਸੀਂ ਸਿਰਫ਼ ਇੱਕ ਵੋਟ ਦੀ ਖ਼ਾਤਰ ਮੇਰੇ ਅਤੇ ਮੇਰੇ ਸਮਰਥਕਾਂ 'ਤੇ ਝੂਠੇ ਇਲਜ਼ਾਮ ਲਗਾ ਰਹੇ ਹੋ। ਤੁਸੀਂ ਮੇਰੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਆਪਣੇ ਬਾਰੇ ਇਹ ਨਹੀਂ ਬੋਲ ਰਹੇ ਕਿ ਜਲੰਧਰ ਵਿੱਚ ਤੁਹਾਡੇ ਵੱਲੋਂ ਨਿਯੁਕਤ ਕੀਤੇ ਲੋਕ ਲੁੱਟ ਰਹੇ ਹਨ। ਇਹ ਮੇਰਾ ਨਿੱਜੀ ਮਾਮਲਾ ਨਹੀਂ ਹੈ। ਜਲੰਧਰ ਤੋਂ ਤੁਹਾਡਾ ਵਿਧਾਇਕ ਜੋ ਮੇਰੇ ਨਾਲ ਗੱਲ ਕਰ ਰਿਹਾ ਹੈ, ਉਸ ਦੇ ਜੋ ਸਬੂਤ ਅਤੇ ਰਿਕਾਰਡਿੰਗ ਮੇਰੇ ਕੋਲ ਹੈ, ਉਹ ਬਹੁਤ ਅਹਿਮ ਸਬੂਤ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੱਸਣ ਕਿ ਉਨ੍ਹਾਂ ਦੀ ਭੈਣ ਸਿਰਫ਼ ਇੱਕ ਵਿਧਾਇਕ ਦੇ ਘਰ ਕਿਉਂ ਆਉਂਦੇ ਹਨ। ਉਹ ਦੂਜੇ ਆਗੂਆਂ ਜਾਂ ਵਰਕਰਾਂ ਦੇ ਘਰ ਕਿਉਂ ਨਹੀਂ ਜਾਂਦੇ, ਕਿਉਂਕਿ ਉਹ ਗਰੀਬ ਹਨ।

ਮੁੱਖ ਮੰਤਰੀ ਦਾ ਮਾਫੀਆ ਨੂੰ ਸਮਰਥਨ: ਸ਼ੀਤਲ ਅੰਗੁਰਾਲ ਨੇ ਕਿਹਾ ਕਿ ਸੀਐਮ ਮਾਨ ਨੇ ਕੱਲ੍ਹ ਗੱਲ ਨਹੀਂ ਮੰਨੀ ਤੇ ਨਾ ਹੀ ਇਹ ਕਿਹਾ ਕਿ ਜੇਕਰ ਸ਼ੀਤਲ ਅੰਗੁਰਾਲ ਕੋਈ ਸਬੂਤ ਲੈ ਕੇ ਆਏ ਤਾਂ ਅਸੀਂ ਉਸ 'ਤੇ ਕਾਰਵਾਈ ਕਰਾਂਗੇ। ਕੱਲ੍ਹ ਤੁਹਾਡੇ ਚਿਹਰੇ 'ਤੇ ਘਬਰਾਹਟ ਸਾਫ਼ ਦਿਖਾਈ ਦੇ ਰਹੀ ਸੀ ਕਿ 10 ਜੁਲਾਈ ਨੂੰ ਜਨਤਾ ਨੇ ਕੀ ਫੈਸਲਾ ਕਰਨਾ ਹੈ। ਮੈਂ ਚੁਣੌਤੀ ਸਵੀਕਾਰ ਕਰ ਲਈ। ਮੈਂ ਮੁੱਖ ਮੰਤਰੀ ਸਾਬ੍ਹ ਨੂੰ ਕਿਹਾ ਸੀ ਕਿ ਮੈਂ 2 ਵਜੇ ਕੁਰਸੀ 'ਤੇ ਸਬੂਤ ਰੱਖ ਕੇ ਇੰਤਜ਼ਾਰ ਕਰਾਂਗਾ। ਤੁਸੀਂ ਨਹੀਂ ਆਏ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਦੇ ਮਾਫੀਆ ਨੂੰ ਮੁੱਖ ਮੰਤਰੀ ਮਾਨ ਦੀ ਹਮਾਇਤ ਹਾਸਲ ਹੈ। ਆਡੀਓ ਵਿੱਚ ਵਿਧਾਇਕ ਕਹਿ ਰਹੇ ਹਨ ਕਿ ਉਹ ਕਮਾਈ ਤੁਹਾਡੇ ਪਰਿਵਾਰ ਨੂੰ ਦੇ ਰਹੇ ਹਨ।

ਮੁੱਖ ਮੰਤਰੀ ਮਾਨ 'ਤੇ ਨਿਸ਼ਾਨਾ: ਲੋਕ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਇਸ ਆਡੀਓ 'ਤੇ ਕੀ ਕਾਰਵਾਈ ਕਰੋਗੇ। ਜਲੰਧਰ ਦੇ ਲੋਕ ਪੁੱਛ ਰਹੇ ਹਨ ਕਿ ਤੁਸੀਂ ਚੋਰਾਂ ਦੇ ਨਾਲ ਹੋ। ਮੈਂ ਇਹ ਤੋਹਫ਼ਾ (ਪੈਨ ਡਰਾਈਵ) ਮੁੱਖ ਮੰਤਰੀ ਤੱਕ ਜ਼ਰੂਰ ਪਹੁੰਚਾਵਾਂਗਾ। ਸ਼ੀਤਲ ਅੰਗੁਰਾਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਮਾਨ ਕੋਲ ਖੁਦ ਜਾਣ ਲਈ ਤਿਆਰ ਹਾਂ ਅਤੇ ਮੁੱਖ ਮੰਤਰੀ ਇਹ ਦੱਸਣ ਕਿ ਇਹ ਆਡੀਓ ਕਿੱਥੇ ਦੇ ਕੇ ਜਾਵਾ।

ਆਡੀਓ 'ਤੇ ਕਾਰਵਾਈ ਦੀ ਮੰਗ: ਇਸ ਦੇ ਨਾਲ ਹੀ ਸ਼ੀਤਲ ਅੰਗੁਰਾਲ ਨੇ ਭਾਜਪਾ ਦੇ ਸੀਨੀਅਰ ਆਗੂਆਂ ਤੋਂ ਮੰਗ ਕੀਤੀ ਕਿ ਇਸ ਆਡੀਓ ਦੀ ਸੀਨੀਅਰ ਅਧਿਕਾਰੀਆਂ ਤੋਂ ਜਾਂਚ ਕਰਵਾਈ ਜਾਵੇ। ਇਸ ਤੋਂ ਪਹਿਲਾਂ ਵੀ ਕਈ ਆਡੀਓਜ਼ ਅਤੇ ਵੀਡੀਓਜ਼ ਆਏ ਸਨ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੈਨ ਡਰਾਈਵ ਦੇ ਅਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜੇਕਰ ਇਨ੍ਹਾਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਇਹ ਪੰਜਾਬ ਨੂੰ ਲੁੱਟ ਕੇ ਲੈ ਜਾਣਗੇ।

ਪਾਕਿਸਤਾਨ ਤੋਂ ਆ ਰਹੇ ਧਮਕੀ ਭਰੇ ਫੋਨ: ਅੰਗੁਰਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਡਰਾਉਣ ਅਤੇ ਮਾਰਨ ਲਈ ਕਈ ਖੇਡਾਂ ਰਚੀਆਂ ਜਾ ਰਹੀਆਂ ਹਨ। ਅੰਗੁਰਾਲ ਨੇ ਕਿਹਾ ਕਿ ਉਨ੍ਹਾਂ ਨੇ ਡੀਜੀਪੀ ਪੰਜਾਬ ਨੂੰ ਮੇਲ ਕਰ ਦਿੱਤੀ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਤੋਂ ਧਮਕੀਆਂ ਮਿਲ ਰਹੀਆਂ ਹਨ। ਪਰਿਵਾਰ ਅਤੇ ਬੱਚਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਦੋ ਦਿਨ ਪਹਿਲਾਂ ਵੀ ਉਨ੍ਹਾਂ ਨੂੰ ਫੋਨ ਕਾਲ ਆਈ। ਫੋਨ ਕਰਨ ਵਾਲੇ ਨੇ ਕਿਹਾ ਕਿ ਜੇਕਰ ਰਿਕਾਰਡਿੰਗ ਜਾਰੀ ਕੀਤੀ ਗਈ ਤਾਂ ਬੱਚਿਆਂ ਨੂੰ ਮਾਰ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਸੀ 5 ਜੁਲਾਈ ਦੀ ਉਡੀਕ ਕਿਉਂ: ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਪਰਿਵਾਰ ਤੇ ਵਿਧਾਇਕਾਂ 'ਤੇ ਲਾਏ ਜਾ ਰਹੇ ਇਲਜ਼ਾਮਾਂ ਨੂੰ ਲੈਕੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ 'ਤੇ ਪਲਟਵਾਰ ਕੀਤਾ ਸੀ। ਮੁੱਖ ਮੰਤਰੀ ਮਾਨ ਨੇ ਨਿਸ਼ਾਨਾ ਸਾਧਦੇ ਹੋਏ ਸ਼ੀਤਲ ਅੰਗੁਰਾਲ ਨੂੰ ਨਸੀਹਤ ਦਿੱਤੀ ਸੀ ਕਿ ਹਰ ਇੱਕ ਨੂੰ ਆਪਣੇ ਵਰਗਾ ਨਹੀਂ ਸਮਝੀਦਾ ਹੁੰਦਾ ਸ਼ੀਤਲ ਅੰਗੁਰਾਲ, ਗੱਲ ਯਾਦ ਕਰ ਲਵੇ ਮੇਰੀ ਅੱਜ… ਜਿਹੜਾ ਝੂਠਾ ਖ਼ੁਲਾਸਾ ਕਰਨਾ ਹੈ ਤਾਂ ਅੱਜ ਹੀ ਕਰ ਦੇਵੇ, 5 ਤਰੀਕ ਤੱਕ ਦੀ ਵੀ ਕਿਹੜੀ ਉਡੀਕ ਕਰ ਰਿਹਾ ਹੈ?

ਸ਼ੀਤਲ ਅੰਗੁਰਾਲ ਦਾ ਕੋਈ ਸਟੈਂਡ ਨਹੀਂ-CM: ਇਸ ਦੇ ਨਾਲ ਹੀ ਸੀਐਮ ਮਾਨ ਨੇ ਕਿਹਾ ਸੀ ਕਿ ਜੇ ਪਿਛਲੇ ਵਾਲਾ ਵਿਧਾਇਕ ਇਮਾਨਦਾਰ ਹੁੰਦਾ ਤਾਂ ਦੁਬਾਰਾ ਵੋਟਾਂ ਪਾਉਣ ਦੀ ਲੋੜ ਹੀ ਨਹੀਂ ਸੀ ਪੈਣੀ… ਹੁਣ ਵੀ ਉਹ ਵਿਧਾਇਕ ਬਣਨ ਵਾਸਤੇ ਹੀ ਖੜ੍ਹਾ ਹੈ… ਇਸਦਾ ਮਤਲਬ ਤਾਂ ਇਹੀ ਹੋਇਆ ਉਸ ਦੇ ਇੱਥੋਂ ਪੈਸੇ ਨਹੀਂ ਬਣ ਰਹੇ ਸੀ, ਉਥੋਂ ਬਣਾਉਣੇ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਸ਼ੀਤਲ ਅੰਗੁਰਾਲ ਦਾ ਕੋਈ ਸਟੈਂਡ ਨਹੀਂ… ਪਹਿਲਾਂ ਅਸਤੀਫ਼ਾ ਦੇ ਗਿਆ, ਬਾਅਦ ‘ਚ ਕਹਿੰਦਾ ਵਾਪਸ ਲੈਣਾ… ਲੋਕਾਂ ਨੂੰ ਸਮਝਦੇ ਕੀ ਨੇ ਇਹ? ਜਦਕਿ ਸਰਕਾਰ ‘ਚ ਹੁੰਦਾ ਤਾਂ ਲੋਕਾਂ ਦੇ ਕੰਮ ਕਰਵਾ ਸਕਦਾ ਸੀ ਪਰ ਕੰਮ ਤਾਂ ਲੈ ਕੇ ਆਉਂਦਾ… ਲੈ ਕੇ ਹੀ ਨਹੀਂ ਆਇਆ ਕਦੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.