ਅੰਮ੍ਰਿਤਸਰ : ਰੂਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਜਿੱਥੇ ਰੋਜ਼ਾਨਾ ਵੱਖ-ਵੱਖ ਧਰਮਾਂ ਦੇ ਲੱਖਾਂ ਹੀ ਲੋਕ ਆਪਣੀ ਆਸਥਾ ਲੈ ਕੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚਦੇ ਹਨ ਅਤੇ ਦਰਬਾਰ ਸਾਹਿਬ ਦੇ ਚਾਰੇ ਦਰਵਾਜੇ ਵੀ ਚਾਰੇ ਧਰਮਾਂ ਨੂੰ ਇੱਕ ਹੋਣ ਦਾ ਸੁਨੇਹਾ ਦਿੰਦੇ ਹਨ ਪਰ ਬੀਤੀ ਰਾਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਹੋਈ ਘਟਨਾ ਨੇ ਬੇਹੱਦ ਗੰਭੀਰ ਮੁੱਦਾ ਖੜ੍ਹਾ ਕਰ ਦਿੱਤਾ ਹੈ ਕਿ ਕੀ ਗੁਰੂ ਘਰ ਵਿੱਚ ਜਾਣਾਂ ਹੁਣ ਜੋਖਿਮ ਭਰਿਆ ਹੋਵੇਗਾ ? ਦਰਅਸਲ ਮਾਮਲਾ ਐਸਜੀਪੀ ਮੁਲਾਜ਼ਮਾਂ ਵੱਲੋਂ ਇੱਕ ਨੌਜਵਾਨ ਦੀ ਕੁੱਟਮਾਰ ਦਾ ਸਾਹਮਣੇ ਆਇਆ ਹੈ। ਜਿਥੇ ਇੱਕ ਨੌਜਵਾਨ ਪਾਣੀ ਪੀਣ ਗਿਆ ਤਾਂ ਐਸਜੀਪੀਸੀ ਦੇ ਮੁਲਾਜ਼ਮਾਂ ਵੱਲੋਂ ਉਸ ਨੌਜਵਾਨ ਦੀ ਬੁਰੀ ਤਰੀਕੇ ਕੁੱਟ ਮਾਰ ਕੀਤੀ ਗਈ। ਜਿਸ ਦੀ ਕਿ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਸ ਸਬੰਧੀ ਪੀੜਿਤ ਨੌਜਵਾਨਾਂ ਨੇ ਦੱਸਿਆ ਕਿ ਉਹ ਦਰਬਾਰ ਸਾਹਿਬ ਦੇ ਨਜ਼ਦੀਕ ਹੋਟਲ ਵਿੱਚ ਕੰਮ ਕਰਦਾ ਹੈ ਅਤੇ ਜਦੋਂ ਉਹ ਪਾਣੀ ਪੀਣ ਦਰਬਾਰ ਸਾਹਿਬ ਗਿਆ ਤਾਂ ਐਸਜੀਪੀਸੀ ਦੇ ਮੁਲਾਜ਼ਮਾਂ ਨੇ ਉਸਨੂੰ ਫੜ੍ਹ ਕੇ ਉਸਦੀ ਬੁਰੀ ਤਰੀਕੇ ਕੁੱਟ ਮਾਰ ਕੀਤੀ ਅਤੇ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਉਸ ਨੌਜਵਾਨ ਨੂੰ ਐਸਜੀਪੀਸੀ ਦੇ ਮੁਲਾਜ਼ਮਾਂ ਤੋਂ ਛੁਡਵਾਇਆ ਗਿਆ।
- ਕਾਂਗਰਸ ਵੱਲੋਂ ਉਮੀਦਵਾਰ ਐਲਾਨੇ ਜਾਣ ਮਗਰੋਂ ਫਿਰੋਜ਼ਪੁਰ ਪਹੁੰਚੇ ਸ਼ੇਰ ਸਿੰਘ ਘੁਬਾਇਆ, ਕਿਹਾ- ਹਲਕੇ 'ਚ ਪਹਿਲ ਦੇ ਅਧਾਰ 'ਤੇ ਕਰਾਏ ਜਾਣਗੇ ਕੰਮ - Sher Singh Ghubaya in Ferozepur
- ਅੰਮ੍ਰਿਤਸਰ ਦੇ ਗਰੀਨ ਫੀਲਡ ਇਲਾਕੇ ਅੰਦਰ ਸਥਿਤ ਮਕਾਨ 'ਚ ਹੋਇਆ ਜ਼ਬਰਦਸਤ ਧਮਾਕਾ, ਗੈਸ ਗੀਜ਼ਰ ਫਟਣ ਕਾਰਨ ਵਾਪਰੀ ਦੁਰਘਟਨਾ - huge explosion in Amritsar
- ਸਿਆਸੀ ਦਿੱਗਜਾਂ ਨੂੰ ਟੱਕਰ ਦੇਣ ਮੈਦਾਨ 'ਚ ਉਤਰਿਆ ਢਾਬੇ ਵਾਲਾ, ਭਰੇ ਨਾਮਜ਼ਦਗੀ ਫਾਰਮ - Independent Candidate B K Sharma
ਦੋਹਾਂ ਧਿਰਾਂ 'ਚ ਰਾਜੀਨਾਮੇ ਦੀ ਹੋ ਰਹੀ ਚਰਚਾ : ਜਿਸ ਤੋਂ ਬਾਅਦ ਹੁਣ ਪੀੜਿਤ ਨੌਜਵਾਨ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਦੂਜੇ ਪਾਸੇ ਇਸ ਮਾਮਲੇ ਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੇਨਤੀ ਰਾਤ ਦਰਬਾਰ ਸਾਹਿਬ ਵਿੱਚ ਪਾਣੀ ਪੀਣ ਗਏ ਨੌਜਵਾਨ ਦੀ ਐਸਜੀਪੀਸੀ ਦੇ ਮੁਲਾਜ਼ਮਾਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿੱਚ ਨੌਜਵਾਨ ਨੇ ਵੀ ਦਰਖਾਸਤ ਦਿੱਤੀ ਸੀ ਤੇ ਐਸਜੀਪੀਸੀ ਦੇ ਮੁਲਾਜ਼ਮਾਂ ਨੇ ਵੀ ਪੁਲਿਸ ਨੂੰ ਦਰਖਾਸਤ ਦਿੱਤੀ ਸੀ। ਫਿਲਹਾਲ ਨੌਜਵਾਨ ਦਾ ਤੇ ਐਸਜੀਪੀਸੀ ਦੇ ਮੁਲਾਜ਼ਮਾਂ ਦਾ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੇ ਬੈਠ ਕੇ ਹੀ ਰਾਜੀਨਾਮਾ ਕਰਵਾ ਦਿੱਤਾ ਹੈ। ਉਹਨਾਂ ਕਿਹਾ ਕਿ ਅਗਰ ਭਵਿੱਖ ਵਿੱਚ ਕੋਈ ਅਜਿਹੀ ਗੱਲ ਸਾਹਮਣੇ ਆਵੇਗੀ ਜਦ ਨੌਜਵਾਨ ਦੁਬਾਰਾ ਪੁਲਿਸ ਨੂੰ ਕੰਪਲੇਂਟ ਕਰੇਗਾ ਤਾਂ ਪੁਲਿਸ ਬੰਦੀ ਕਾਰਵਾਈ ਕਰੇਗੀ।