ETV Bharat / state

ਸਰਦਾਰ ਨੌਜਵਾਨ ਨੇ ਦੋ ਬੱਚੀਆਂ ਸਾਹਮਣੇ ਕੀਤੀ ਗੰਦੀ ਹਰਕਤ, ਵੀਡੀਓ ਦੇਖ ਕੰਬ ਜਾਵੇਗੀ ਰੂਹ... - Obscene acts in front of girls - OBSCENE ACTS IN FRONT OF GIRLS

Obscene acts in front of girls : ਸਕੂਲ ਤੋਂ ਘਰ ਜਾਂਦੀਆਂ ਬੱਚੀਆਂ ਨਾਲ ਨੌਜਵਾਨ ਨੇ ਅਜਿਹੀ ਹਰਕਤ ਕੀਤੀ ਕਿ ਦੇਖ ਕੇ ਰੂਹ ਕੰਬ ਜਾਵੇਗੀ। ਅਜਿਹਾ ਕਿਉਂ ਕੀਤਾ ਗਿਆ? ਉਸ ਨੌਜਵਾਨ ਦਾ ਕੀ ਹੋਇਆ? ਸਾਰੀ ਜਾਣਕਾਰੀ ਜਣਨ ਲਈ ਪੜ੍ਹੋ ਪੂਰੀ ਖ਼ਬਰ...

Obscene acts in front of girls
ਬੱਚੀਆਂ ਨਾਲ ਕੀਤੀ ਗੰਦੀ ਹਰਕਤ (ETV BHARAT)
author img

By ETV Bharat Punjabi Team

Published : Sep 18, 2024, 10:27 PM IST

ਬੱਚੀਆਂ ਨਾਲ ਕੀਤੀ ਗੰਦੀ ਹਰਕਤ (ETV BHARAT)

ਅੰਮ੍ਰਿਤਸਰ: ਜਦੋਂ ਵੀ ਕਿਸੇ ਸਰਦਾਰ ਨੂੰ ਦੇਖਿਆ ਜਾਂਦਾ ਤਾਂ ਕੁੜੀਆਂ ਆਪਣੇ ਆਪ ਨੂੰ ਮਹਿਫੂਜ਼ ਸਮਝਦੀਆਂ ਸਨ ਪਰ ਹੁਣ ਹਾਲਾਤ ਇੰਨੇ ਬਦ ਤੋਂ ਬਦਤਰ ਹੋ ਗਏ ਨੇ ਕਿ ਸਰਦਾਰ ਹੀ ਆਪਣੀ ਪੱਗ ਨੂੰ ਦਾਗ ਲਗਾ ਰਹੇ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ।

ਸਰਦਾਰ ਨੌਜਵਾਨ ਨੇ ਕੀਤੀ ਗੰਦੀ ਹਰਕਤ

ਦਰਅਸਲ ਦੋ ਮਾਸੂਮ ਬੱਚੀਆਂ ਨਾਲ ਇੱਕ ਸਰਦਾਰ ਨੌਜਵਾਨ ਵੱਲੋਂ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। ਜਿਸ ਦੀ ਵੀਡੀੳ ਵੀ ਸੋਸ਼ਲ਼ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹਰ ਕੋਈ ਇਸ ਨੌਜਵਾਨ ਨੂੰ ਲਾਹਨਤਾਂ ਪਾ ਰਿਹਾ ਹੈ। ਤੁਸੀਂ ਇਸ ਵਾਇਰਲ ਹੋ ਰਹੀ ਵੀਡੀਓ 'ਚ ਵੇਖ ਸਕਦੇ ਹੋ ਕਿ ਕਿਵੇਂ ਇਹ ਨੌਜਵਾਨ ਸਕੂਲ ਤੋਂ ਆ ਰਹੀਆਂ ਬੱਚੀਆਂ ਨੂੰ ਰੋਕਦਾ ਹੈ ਅਤੇ ਇੱਕ ਬੱਚੀ ਨਾਲ ਅਸ਼ਲੀਲ ਹਰਕਤ ਕਰਦਾ ਹੈ।

ਵਕੀਲ ਨੇ ਪਾਈਆਂ ਲਾਹਨਤਾਂ

ਮਾਸੂਮ ਬੱਚੀਆਂ ਨਾਲ ਜਦੋਂ ਇਹ ਗੰਦੀ ਹਰਕਤ ਹੁੰਦੀ ਹੈ ਤਾਂ ਉਹ ਬੱਚੀਆਂ ਬਹੁਤ ਡਰ ਅਤੇ ਘਬਰਾ ਜਾਂਦੀਆਂ ਨੇ ਅਤੇ ਆਪਣੇ ਘਰ ਜਾ ਕੇ ਸਾਰੀ ਗੱਲ ਦੱਸਦੀਆਂ ਨੇ ਤਾਂ ਮਾਪਿਆਂ ਦਾ ਗੁੱਸਾ ਫੁੱਟ ਜਾਂਦਾ ਅਤੇ ਪੁਲਿਸ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ। ਜਦੋਂ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਜਾਂਦਾ ਤਾਂ ਇੱਕ ਵਕੀਲ ਵੱਲੋਂ ਉਸ ਨੂੰ ਨੌਜਵਾਨ ਨੂੰ ਲਾਹਨਤਾਂ ਪਾਉਂਦਾ ਹੈ। ਵਕੀਲ ਨੇ ਆਖਿਆ ਕਿ " ਮੇਰੇ ਵੱਲ ਮੂੰਹ ਕਰ, ਹੁਣ ਤਾਂ ਤੈਨੂੰ ਬਹੁਤ ਸ਼ਰਮ ਆ ਰਹੀ ਹੈ ਪਰ ਤੈਨੂੰ ਉਦੋਂ ਸ਼ਰਮ ਨਹੀਂ ਆਈ ਜਦੋਂ ਤੂੰ ਮਾਸੂਮ ਬੱਚੀਆਂ ਨੂੰ ਰੋਕ ਕੇ ਉਨ੍ਹਾਂ ਸਾਹਮਣੇ ਇਹ ਘਿਨਾਉਣੀ ਹਰਕਤ ਕੀਤੀ । ਤੇਰੇ ਵਰਗੇ ਲੋਕਾਂ ਨੇ ਬੇੜਾ ਗਰਕ ਕਰਕੇ ਰੱਖਿਆ ਹੈ। ਜੇ ਤੂੰ ਇੱਥੇ ਨਾ ਹੁੰਦਾ ਤਾਂ ਤੇਰੀਆਂ ਲੱਤਾਂ ਤੋੜ ਦੇਣੀਆਂ ਸੀ"।

ਦੋ ਦਿਨ ਦਾ ਰਿਮਾਂਡ

ਇਸ ਮਾਮਲੇ ਬਾਰੇ ਜਦੋਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ "ਸ਼ਿਕਾਇਤ ਮਿਲਣ ਮਗਰੋਂ ਇਸ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਅਤੇ ਅਦਾਲਤ 'ਚ ਪੇਸ਼ ਕਰ ਉਸ ਦਾ ਦੋ ਦਿਨ ਦਾ ਰਿਮਾਂਡ ਹਾਸਿਲ ਗਿਆ। ਉਨ੍ਹਾਂ ਆਖਿਆ ਕਿ ਰਿਮਾਂਡ 'ਤੇ ਲੈ ਕੇ ਇਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ"।

ਹੁਣ ਵੇਖਣਾ ਹੋਵੇਗਾ ਕਿ ਆਖਿਰਕਾਰ ਇਸ ਮੁਲਜ਼ਮ ਨੂੰ ਕਿਹੜੀ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ ਤਾਂ ਜੋ ਕੋਈ ਹੋਰ ਅਜਿਹੀ ਘਟੀਆ ਅਤੇ ਇਨਸਾਨੀਅਤ, ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਅਜਿਹੀ ਘਟਨਾ ਨਾ ਵਪਰੇ। ਇਸ ਦੇ ਨਾਲ ਹੀ ਬੱਚਿਆਂ ਨੂੰ ਜਾਗਰੂਕ ਕਰਨ ਦੀ ਵੀ ਲੋੜ ਹੈ ਤਾਂ ਜੋ ਅਜਿਹੇ ਮਾੜੇ ਅਨਸਰਾਂ ਨੂੰ ਨੱਥ ਪਾਈ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.