ਲੁਧਿਆਣਾ: ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਤਸਵੀਰ ਭਾਜਪਾ ਦੇ ਪੋਸਟਰ ਉੱਤੇ ਲਾਏ ਜਾਣ ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾਉਂਦੀ ਜਾ ਰਹੀ ਹੈ। ਇੱਕ ਪਾਸੇ ਜਿੱਥੇ ਬੀਤੇ ਦਿਨੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇਹ ਪੋਸਟ ਸੋਸ਼ਲ ਮੀਡੀਆ ਉੱਤੇ ਸਾਂਝੀ ਕਰਦੇ ਹੋਏ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਉੱਤੇ ਸਵਾਲ ਖੜੇ ਕੀਤੇ ਸਨ ਉੱਥੇ ਹੀ ਲੁਧਿਆਣਾ ਤੋਂ ਅਕਾਲੀ ਦਲ ਦੇ ਲੀਡਰ ਮਹੇਸ਼ਿੰਦਰ ਗਰੇਵਾਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਵੀ ਸਵਾਲ ਖੜੇ ਕੀਤੇ ਹਨ। ਹਾਲਾਂਕਿ ਇਸ ਦਾ ਜਵਾਬ ਵੀ ਰਵਨੀਤ ਬਿੱਟੂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਦਿੱਤਾ ਗਿਆ ਹੈ ਪਰ ਉਹ ਮੀਡੀਆ ਦੇ ਮੁਖਾਤਬ ਨਹੀਂ ਹੋ ਰਹੇ ਹਨ।
ਮੰਦਭਾਗੀ ਗੱਲ: ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਹੈ ਕਿ ਵੋਟਾਂ ਦੇ ਲਈ ਆਪਣੇ ਦਾਦੇ ਦੀ ਫੋਟੋ ਜੋ ਕਿ ਕਾਂਗਰਸ ਪਾਰਟੀ ਦੇ ਵਿੱਚ ਰਹੇ ਜਿਨਾਂ ਨੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਅਤੇ ਉਹਨਾਂ ਨੂੰ ਹੁਣ ਭਾਜਪਾ ਦੇ ਪੋਸਟਰ ਉੱਤੇ ਲਗਾ ਦਿੱਤਾ ਹੈ। ਉਹ ਵੀ ਵੋਟਾਂ ਦੇ ਲਈ ਜਿਸ ਤੋਂ ਜਾਹਿਰ ਹੈ ਕਿ ਰਵਨੀਤ ਬਿੱਟੂ ਦਾ ਆਪਣਾ ਕੋਈ ਸਟੈਂਡ ਨਹੀਂ ਹੈ। ਉਹਨਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ।
ਕਾਨੂੰਨੀ ਨੋਟਿਸ: ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਹੈ ਕਿ ਉਹ ਬੇਅੰਤ ਸਿੰਘ ਨੂੰ ਸ਼ਹੀਦ ਮੰਨਦੇ ਨਹੀਂ। ਬਾਕੀ ਰਹੀ ਗੱਲ ਰਵਨੀਤ ਬਿੱਟੂ ਵੱਲੋਂ ਉਹਨਾਂ ਦੀ ਫੋਟੋ ਵਰਤਣ ਦੀ ਤਾਂ ਉਹ ਰਾਜਾ ਵੜਿੰਗ ਨੂੰ ਵੇਖਣਾ ਚਾਹੀਦਾ ਹੈ। ਉਹਨਾਂ ਨੂੰ ਚੋਣ ਕਮਿਸ਼ਨ ਕੋਲ ਇਸ ਸੰਬੰਧੀ ਸ਼ਿਕਾਇਤ ਕਰਨੀ ਚਾਹੀਦੀ ਹੈ ਕਿ ਕਾਂਗਰਸ ਦੇ ਮੁੱਖ ਮੰਤਰੀ ਦੀ ਤਸਵੀਰ ਭਾਜਪਾ ਵਰਤ ਰਹੀ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਕਾਨੂੰਨੀ ਨੋਟਿਸ ਰਾਜਾ ਵੜਿੰਗ ਨੂੰ ਭਾਜਪਾ ਨੂੰ ਭੇਜਣਾ ਚਾਹੀਦਾ ਹੈ।
- ਸੀਸੀਟੀਵੀ ਕੈਮਰੇ ਸਾਬਤ ਹੋਏ ਸਫ਼ੇਦ ਹਾਥੀ, ਨਗਰ ਕੌਂਸਲ ਨੰਗਲ ਦੀ ਕਾਰਜਸ਼ੈਲੀ ਸਵਾਲਾਂ ਦੇ ਘੇਰੇ 'ਚ - The issue of CCTV cameras
- ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ 6 ਮੈਂਬਰੀ ਗਿਰੋਹ ਪੁਲਿਸ ਨੇ ਕੀਤਾ ਕਾਬੂ - Various incidents of looting
- ਲੁਧਿਆਣਾ ਦੇ ਕਾਰੋਬਾਰੀ ਤੋਂ ਕਰੋੜਾਂ ਦੀ ਫਿਰੌਤੀ ਮੰਗਣ ਵਾਲੇ ਗ੍ਰਿਫਤਾਰ, ਫੋਨ ਕਾਲ ਜਰੀਏ ਮੰਗੀ ਸੀ ਰੰਗਦਾਰੀ - Arrested ransom demanders
ਸੋਸ਼ਲ ਮੀਡੀਆ ਪੋਸਟ: ਇਸ ਸਬੰਧੀ ਰਾਜਾ ਵੜਿੰਗ ਵੱਲੋਂ ਵੀ ਸਵਾਲ ਖੜੇ ਕੀਤੇ ਗਏ ਸਨ। ਹਾਲਾਂਕਿ ਇਸ ਨੂੰ ਲੈ ਕੇ ਰਵਨੀਤ ਬਿੱਟੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਲਿਖਿਆ ਹੈ ਕਿ ਸ਼ਹੀਦ ਪਾਰਟੀਆਂ ਤੋਂ ਉੱਪਰ ਹੁੰਦੇ ਹਨ। ਉਹਨਾਂ ਲਿਖਿਆ ਹੈ ਕਿ ਮੇਰੇ ਦਾਦਾ ਜੀ ਦੀ ਸਰਵਉੱਚ ਕੁਰਬਾਨੀ ਨੂੰ ਕਾਂਗਰਸ ਪਾਰਟੀ ਨੇ ਕਦੇ ਵੀ ਮਾਨਤਾ ਨਹੀਂ ਦਿੱਤੀ। ਸਵਾਲ ਖੜੇ ਕੀਤੇ ਗਏ ਹਨ ਕਿ ਪੰਜਾਬ ਕਾਂਗਰਸ ਕਮੇਟੀ ਇਸ ਗੱਲ ਦਾ ਜਵਾਬ ਦਵੇ ਕਿ 25 ਸਾਲ ਦੀ ਸਿਆਸਤ ਵਿੱਚ ਕਦੀ ਵੀ ਉਹਨਾਂ ਦੀ ਕਿਸੇ ਵੀ ਸਟੇਜ ਉੱਤੇ ਪਾਰਟੀ ਪ੍ਰੋਗਰਾਮ ਦੌਰਾਨ ਕੁਰਬਾਨੀ ਦੀ ਗੱਲ ਕੀਤੀ ਜਾਂ ਨਹੀਂ ਕੀਤੀ।